ਪੰਜ ਕਿਲੋ ਚੂਰਾ-ਪੋਸਤ ਸਮੇਤ ਦੋ ਪੁਲਸ ਅੜਿਕੇ

01/19/2018 6:42:28 AM

ਬੇਗੋਵਾਲ, (ਬਬਲਾ)- ਪੁਲਸ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਬੇਗੋਵਾਲ ਥਾਣਾ ਮੁਖੀ ਸੁਖਪਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਭਦਾਸ ਮਕਸੂਦਪੁਰ ਰੋਡ ਤੋਂ ਦੌਰਾਨੇ ਗਸ਼ਤ ਦੋ ਵਿਅਕਤੀਆਂ ਨੂੰ ਪੰਜ ਕਿਲੋ ਚੂਰਾ-ਪੋਸਤ ਸਮੇਤ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਘਬੀਰ ਸਿੰਘ ਨੇ ਸਮੇਤ ਪੁਲਸ ਪਾਰਟੀ ਭਦਾਸ ਤੋਂ ਮਕਸੂਦਪੁਰ ਰੋਡ 'ਤੇ ਗਸ਼ਤ ਦੌਰਾਨ ਤਾਇਨਾਤ ਸਨ, ਜਦੋਂ ਉਹ ਗਲੋਬਾਲ ਹਸਪਤਾਲ ਦੇ ਨੇੜੇ ਆਏ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ 5 ਕਿਲੋ ਡੋਡੇ ਚੂਰਾ- ਪੋਸਤ ਬਰਾਮਦ ਹੋਇਆ। ਉਕਤ ਵਿਅਕਤੀਆਂ ਨੇ ਆਪਣਾ ਨਾਂ ਕੁਲਵੰਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਇਬਰਾਹੀਮਵਾਲ ਥਾਣਾ ਬੇਗੋਵਾਲ ਜ਼ਿਲਾ ਕਪੂਰਥਲਾ ਤੇ ਹਰਦੀਪ ਸਿੰਘ ਉਰਫ ਦੀਪਾ ਪਿਤਾ ਅਜੀਤ ਸਿੰਘ ਵਾਸੀ ਦੌਲਤਪੁਰ ਥਾਣਾ ਬੇਗੋਵਾਲ ਦੱਸਿਆ। ਜਿਨ੍ਹਾਂ ਖਿਲਾਫ ਮੁਕਦਮਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ।


Related News