ਪੰਜਾਬ ''ਚ ਦੋ ਕੈਂਟਰਾਂ ਵਿਚਾਲੇ ਜ਼ਬਰਦਸਤ ਟੱਕਰ ਮਗਰੋਂ ਉੱਡੇ ਵਾਹਨਾਂ ਦੇ ਪਰਖੱਚੇ, ਦੋ ਡਰਾਈਵਰਾਂ ਦੀ ਮੌਤ
Sunday, Oct 20, 2024 - 04:44 PM (IST)

ਮਾਹਿਲਪੁਰ (ਜਸਵੀਰ)- ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ-ਹੁਸ਼ਿਆਰਪੁਰ ਰੋਡ ’ਤੇ ਮਾਹਿਲਪੁਰ ਦੇ ਬਾਰਹਵਾਰ ਪੈਂਦੇ ਪਿੰਡ ਬਾਹੋਵਾਲ ਦੇ ਪੁੱਲ 'ਤੇ ਦੋ ਕੈਂਟਰਾਂ ਦੀ ਸਿੱਧੀ ਟੱਕਰ ਹੋਣ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋਵੇਂ ਕੈਂਟਰਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਦੋਵੇਂ ਕੈਂਟਰਾਂ ਦੇ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਜੇ. ਸੀ. ਬੀ. ਰਾਹੀ ਕੈਟਰਾਂ ਦੇ ਕੈਬਿਨ ’ਚੋਂ ਬਾਹਰ ਕੱਢਿਆ। ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜ਼ਮੀਨ ਵੇਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਤੇਵਰ, ਸਹੁਰਿਆਂ ਨੂੰ ਲੱਗਾ ਪਤਾ ਤਾਂ ਨੌਜਵਾਨ ਨੇ ਕੀਤਾ...
ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ