ਹਾਜੀਪੁਰ ’ਚ ਦੋ ਧਡ਼ੇ ਘਾਤਕ ਹਥਿਆਰਾਂ ਨਾਲ ਆਪਸ ’ਚ ਭਿਡ਼ੇ ; ਲੋਕਾਂ ’ਚ ਭਾਰੀ ਦਹਿਸ਼ਤ
Saturday, Aug 25, 2018 - 05:19 AM (IST)

ਹਾਜੀਪੁਰ, (ਜੋਸ਼ੀ)- ਅੱਜ ਹਾਜੀਪੁਰ ’ਚ ਦੋ ਧਡ਼ਿਅਾਂ ਦੀ ਜੰਗ ਕਾਫੀ ਘਾਤਕ ਰੂਪ ਧਾਰਨ ਕਰ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 11-12 ਵਜੇ ਕੁਝ ਨੌਜਵਾਨ ਜਿਨ੍ਹਾਂ ਕੋਲ ਘਾਤਕ ਹਥਿਆਰ ਸਨ ਤੇ ਸਾਰੇ ਦੋ ਪਹੀਆ ਵਾਹਨਾਂ ’ਤੇ ਸਵਾਰ ਸਨ।
ਇਨ੍ਹਾਂ ਨੌਜਵਾਨਾਂ ਨੇ ਇਕ ਲਡ਼ਕਾ ਗੋਲਡੀ ਉਰਫ ਛੋਟਾ ਡਾਨ ਲੇਟ ਪੁੱਤਰ ਸੁਰਿੰਦਰ ਕੁਮਾਰ ਵਾਸੀ ਹਾਜੀਪੁਰ ਨੂੰ ਘੇਰ ਕੇ ਬੁਰੀ ਤਰ੍ਹਾਂ ਇਸ ਦੀ ਕੁੱਟ-ਮਾਰ ਕੀਤੀ ਤੇ ਇਸ ਤੋਂ ਬਾਅਦ ਦੂਸਰੇ ਧਡ਼ੇ ਨੇ ਕੁਝ ਹੀ ਸਮੇਂ ਬਾਅਦ ਇਕ ਲਡ਼ਕੇ ਪ੍ਰਿੰਸ ਪੁੱਤਰ ਬਲਵੀਰ ਸਿੰਘ ਵਾਸੀ ਸਿੱਬੋ ਚੱਕ ਨੂੰ ਘੇਰ ਲਿਆ ਤੇ ਇਸ ਨੌਜਵਾਨ ਦੀ ਬਹੁਤ ਹੀ ਬੁਰੀ ਤਰ੍ਹਾਂ ਘਾਤਕ ਹਥਿਆਰਾਂ ਨਾਲ ਵੱਢ-ਟੁੱਕ ਕੀਤੀ।
ਇਸ ਲਡ਼ਾਈ ਨੂੰ ਅੱਖੀਂ ਵੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਪ੍ਰਿੰਸ ਨਾਂ ਦਾ ਲਡ਼ਕਾ ਆਪਣੀ ਬੀਮਾਰ ਮਾਂ ਨੂੰ ਹਾਜੀਪੁਰ ਡਾਕਟਰ ਕੋਲ ਚੈੱਕ ਕਰਵਾਉਣ ਨੂੰ ਲੈ ਕੇ ਜਾ ਰਿਹਾ ਸੀ ਕਿ ਹਮਲਾਵਾਰ ਨੌਜਵਾਨਾਂ ਪ੍ਰਿੰਸ ਦੀ ਮਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਇਸ ਵਕਤ ਵੱਖ-ਵੱਖ ਧਡ਼ਿਅਾਂ ਦੇ ਦੋਵੇਂ ਨੌਜਵਾਨ ਪੀ. ਐੱਚ. ਸੀ. ਹਾਜੀਪੁਰ ’ਚ ਇਲਾਜ ਅਧੀਨ ਹਨ।
ਇਸ ਦੋ ਧਡ਼ਿਆਂ ’ਚ ਹੋਈ ਲਡ਼ਾਈ ਤੋਂ ਬਾਅਦ ਇਲਾਕੇ ’ਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਇਸ ਸੰਬਧੀ ਐੱਸ. ਐੱਚ. ਓ. ਥਾਣਾ ਹਾਜੀਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸਾਰੇ ਹਮਲਾਵਰ ਜਲਦੀ ਹੀ ਕਾਬੂ ਕਰ ਲਏ ਜਾਣਗੇ।