ਨਹਿਰੀ ਪਾਣੀ ਨੂੰ ਲੈ ਕੇ 2 ਧਿਰਾਂ ''ਚ ਝੜਪ

Sunday, Jun 25, 2017 - 04:13 PM (IST)

ਨਹਿਰੀ ਪਾਣੀ ਨੂੰ ਲੈ ਕੇ 2 ਧਿਰਾਂ ''ਚ ਝੜਪ

ਮੋਗਾ(ਆਜ਼ਾਦ)— ਮੋਗਾ ਨੇੜੇ ਪਿੰਡ ਲੰਘੇਆਨਾ ਨਵਾਂ 'ਚ ਖੇਤ 'ਚ ਨਹਿਰੀ ਪਾਣੀ ਲਗਾਉਣ ਦੇ ਮਾਮਲੇ ਨੂੰ ਲੈ ਕੇ 2 ਧਿਰਾਂ ਦੇ 'ਚ ਲੜਾਈ-ਝਗੜਾ ਹੋਣ ਦਾ ਪਤਾ ਲੱਗਾ ਹੈ। ਉਕਤ ਲੜਾਈ 'ਚ ਕਿਸਾਨ ਗੁਰਿੰਦਰ ਸਿੰਘ ਅਤੇ ਇਕ ਹੋਰ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ, ਜਿਨ੍ਹਾਂ ਨੂੰ ਮੋਗਾ ਅਤੇ ਫਰੀਦਕੋਟ ਦੇ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧ 'ਚ ਬਾਘਾਪੁਰਾਣਾ ਪੁਲਸ ਵੱਲੋਂ ਜ਼ਖਮੀ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਬਿਆਨਾਂ 'ਤੇ ਨਾਇਬ ਸਿੰਘ, ਜਗਦੇਵ ਸਿੰਘ, ਬੇਅੰਤ ਸਿੰਘ, ਭੇਜ ਸਿੰਘ ਵਾਸੀ ਲੰਘੇਆਨਾ ਨਵਾਂ 'ਚ 1 ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


Related News