600 ਬੋਤਲਾਂ ਸ਼ਰਾਬ ਸਣੇ 2 ਭਰਾ ਕਾਬੂ

Monday, Feb 05, 2018 - 03:05 AM (IST)

600 ਬੋਤਲਾਂ ਸ਼ਰਾਬ ਸਣੇ 2 ਭਰਾ ਕਾਬੂ

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਪੁਲਸ ਨੇ ਵੱਖ-ਵੱਖ ਵਿਅਕਤੀਆਂ ਤੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਾਰ 'ਚ ਹਰਿਆਣਾ ਤੋਂ ਸ਼ਰਾਬ ਲਿਆ ਰਹੇ ਹਨ। ਸੂਚਨਾ ਪੱਕੀ ਹੋਣ 'ਤੇ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ 'ਚੋਂ 600 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਹੋਈ। ਉਕਤ ਵਿਅਕਤੀ ਹਰਿਆਣਾ ਸ਼ਰਾਬ ਦਾ ਲੈਵਲ ਉਤਾਰ ਕੇ ਉਸ ਨੂੰ ਪੰਜਾਬ ਲਿਆ ਕੇ ਵੇਚਦੇ ਹਨ। ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਚੌਹਾਨ ਉਰਫ ਵੱਡਾ ਫੁੱਗੂ ਅਤੇ ਸੁਨੀਲ ਕੁਮਾਰ ਚੌਹਾਨ ਪੁੱਤਰ ਸਲਿੰਦਰਪਾਲ ਵਾਸੀ ਸੁੰਦਰ ਬਸਤੀ ਸੰਗਰੂਰ ਵਜੋਂ ਹੋਈ। ਦੋਵੇਂ ਮੁਲਜ਼ਮ ਭਰਾ ਹਨ।
400 ਬੋਤਲਾਂ ਸ਼ਰਾਬ ਸਣੇ ਦਬੋਚਿਆ : ਇਸੇ ਤਰ੍ਹਾਂ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਨੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਉਸ 'ਚੋਂ 400 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਇਹ ਵਿਅਕਤੀ ਵੀ ਹਰਿਆਣਾ ਤੋਂ ਸ਼ਰਾਬ ਲਿਆ ਕੇ ਲੈਵਲ ਉਤਾਰ ਕੇ ਉਸ ਨੂੰ ਪੰਜਾਬ ਦੀ ਸ਼ਰਾਬ ਦੱਸ ਕੇ ਵੇਚਦਾ ਸੀ। ਮੁਲਜ਼ਮ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਬਿਹਾਰਾ ਸਿੰਘ ਵਾਸੀ ਲੋਹਾਖੇੜਾ ਵਜੋਂ ਹੋਈ। 
58 ਬੋਤਲਾਂ ਸ਼ਰਾਬ ਫੜੀ : ਇਕ ਹੋਰ ਮਾਮਲੇ 'ਚ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਹੌਲਦਾਰ ਜਰਨੈਲ ਸਿੰਘ ਨੇ ਪਿੰਡ ਦੇਹਕਲਾਂ ਤੋਂ ਬਲਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਰਾਮ ਸਿੰਘ ਵਾਸੀ ਚੌਵਾਸ ਜਖੇਪਲ ਨੂੰ ਕਾਬੂ ਕਰਦਿਆਂ ਉਸ ਕੋਲੋਂ 10 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਸੁਰਜੀਤ ਸਿੰਘ ਨੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਖਰੈਤੀ ਰਾਮ ਵਾਸੀ ਰਾਮ ਨਗਰ ਬਸਤੀ ਕੋਲੋਂ 48 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ।


Related News