ਦੜਾ-ਸੱਟਾ ਲਾਉਂਦੇ 2 ਗ੍ਰਿਫਤਾਰ
Monday, Apr 30, 2018 - 06:32 AM (IST)

ਲੁਧਿਆਣਾ, (ਰਿਸ਼ੀ)- ਥਾਣਾ ਡਾਬਾ ਦੀ ਪੁਲਸ ਨੇ ਸ਼ਨੀਵਾਰ ਨੂੰ ਸੂਚਨਾ ਦੇ ਆਧਾਰ 'ਤੇ ਜੈਨ ਦੇ ਠੇਕੇ ਨੇੜੇ ਸ਼ਰੇਆਮ ਦੜਾ-ਸੱਟਾ ਲਾ ਰਹੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਕੇ 3750 ਰੁਪਏ ਦੀ ਨਕਦੀ ਬਰਾਮਦ ਕਰ ਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਅਨੁਸਾਰ ਫੜੇ ਦੋਸ਼ੀਆਂ ਦੀ ਪਛਾਣ ਸਿਕੰਦਰ ਲਾਲ ਤੇ ਪੀਯੂਸ਼ ਸ਼ਰਮਾ ਨਿਵਾਸੀ ਪ੍ਰੀਤ ਨਗਰ ਦੇ ਰੂਪ ਵਿਚ ਹੋਈ ਹੈ।