ਢਾਈ ਸਾਲਾ ਬੱਚੇ ਦੀ ਸ਼ੱਕੀ ਹਾਲਾਤ ’ਚ ਛੱਪੜ ’ਚੋਂ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ
Wednesday, Apr 28, 2021 - 11:04 AM (IST)
ਦੋਦਾ (ਲਖਵੀਰ): ਪਿੰਡ ਦੋਦਾ ਦੇ ਭੇਦਭਰੀ ਹਾਲਤ 'ਚ ਗੁੰਮ ਹੋਏ ਬੱਚੇ ਦੀ ਲਾਸ਼ 24 ਘੰਟਿਆਂ ਬਾਅਦ ਸੀਵਰੇਜ ਛੱਪੜ 'ਚੋਂ ਮਿਲਣ ਦਾ ਦੁੱਖਦਾਈ ਸਮਾਚਾਰ ਹੈ।ਜਾਣਕਾਰੀ ਅਨੁਸਾਰ ਬੱਗਾ ਸਿੰਘ ਪੁੱਤਰ ਭੋਲਾ ਸਿੰਘ ਦਾ ਢਾਈ ਸਾਲਾ ਪੁੱਤਰ ਫਤਿਹ ਸਿੰਘ ਜੋ ਸ਼ਾਮ ਨੂੰ ਆਪਣੇ ਘਰ ਦੇ ਨੇੜ੍ਹੇ ਗਲੀ 'ਚ ਬੱਚਿਆਂ ਨਾਲ ਖੇਡਦੇ ਸਮੇਂ ਭੇਤਭਰੀ ਹਾਲਤ ਵਿਚ ਗੁੰਮ ਹੋ ਗਿਆ ਸੀ, ਦੀ ਲਾਸ਼ ਘਰ ਦੇ ਨੇੜ੍ਹਲੇ ਸੇਮ ਕੇਲੀ ਨਾਲ ਭਰੇ ਸੀਵਰੇਜ ਛੱਪੜ 'ਚ ਮਿਲ ਗਈ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਕੋਰੋਨਾ ਦਾ ਕਹਿਰ ਜਾਰੀ, 6 ਲੋਕਾਂ ਦੀ ਮੌਤ ਸਣੇ 636 ਨਵੇਂ ਮਾਮਲੇ ਆਏ ਸਾਹਮਣੇ
ਇਸ ਬੱਚੇ ਦੇ ਗੁੰਮ ਹੋਣ ਸਬੰਧੀ ਪਿੰਡ ਵਾਸੀਆਂ ਵੱਲੋਂ ਪਹਿਲਾਂ ਹੀ ਬੱਚੇ ਦੇ ਛੱਪੜ ਡਿੱਗਣ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਸੀ ਅਤੇ ਇਸ ਲਈ ਪਿੰਡ ਵਾਸੀਆਂ ਵੱਲੋਂ ਟਰੈਕਟਰ ਅਤੇ ਵਾਟਰ ਪੰਪ ਦੀ ਮਦਦ ਨਾਲ ਛੱਪੜ ਨੂੰ ਪਾਣੀ ਕੱਢ ਕੇ ਖਾਲੀ ਕੀਤਾ ਜਾ ਰਿਹਾ ਸੀ। ਜਦ ਪਾਣੀ ਬਿਲਕੁੱਲ ਘੱਟ ਰਹਿ ਗਿਆ ਤਾਂ ਡੀ.ਐੱਸ. ਪੀ. ਗਿੱਦੜ੍ਹਬਾਹਾ ਨਰਿੰਦਰ ਸਿੰਘ ਅਤੇ ਐੱਸ.ਐੱਚ.ਓ. ਕੋਟਭਾਈ ਨਵਦੀਪ ਸਿੰਘ ਦੀ ਮੌਜੂਦਗੀ 'ਚ ਕੁਝ ਨੌਜਵਾਨਾਂ ਵੱਲੋਂ ਛੱਪੜ 'ਚ ਉਤਰ ਕੇ ਬੱਚੇ ਦੀ ਭਾਲ ਕੀਤੀ ਗਈ ਤਾਂ ਕੁਝ ਸਮੇਂ ਬਾਅਦ ਹੀ ਬੱਚੇ ਦੀ ਲਾਸ਼ ਮਿਲ ਗਈ। ਪੁਲਸ ਨੇ ਮੌਕੇ ਉੱਤੇ ਹੀ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਬੰਚੇ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ | ਢਾਈ ਸਾਲਾ ਫਤਿਹ ਸਿੰਘ ਦੀ ਲਾਸ਼ ਮਿਲਣ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਵੱਡਾ ਧਮਾਕਾ, 6 ਲੋਕਾਂ ਦੀ ਮੌਤ ਸਣੇ 600 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ