ਪੰਜਾਬ ਦੇ ਰਾਜਪਾਲ ਤੇ CM ਮਾਨ ਵਿਚਾਲੇ ਮੁੜ ਵਧੀ ਤਲਖ਼ੀ, ਹੁਣ PAU ਨੂੰ ਲੈ ਕੇ ਪਿਆ ਨਵਾਂ ਪੰਗਾ
Tuesday, Oct 18, 2022 - 04:24 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮੁੜ ਤੋਂ ਤਲਖ਼ੀ ਵੱਧ ਗਈ ਹੈ। ਦਰਅਸਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਪੱਤਰ ਮੁੱਖ ਮੰਤਰੀ ਨੂੰ ਜਾਰੀ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਦੇ ਵਾਈਸ ਚਾਂਸਲਰ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਪੱਤਰ 'ਚ ਰਾਜਪਾਲ ਨੇ ਲਿਖਿਆ ਹੈ ਕਿ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੀ ਨਿਯੁਕਤੀ ਯੂ. ਜੀ. ਸੀ. ਦੇ ਨਿਯਮਾਂ ਅਨੁਸਾਰ ਨਹੀਂ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮਹਿਲਾ ਵਕੀਲ ਦੇ ਘਰ NIA ਦੀ ਰੇਡ ਦਾ ਵਿਰੋਧ, ਵਕੀਲਾਂ ਨੇ ਬੰਦ ਰੱਖਿਆ ਕੰਮਕਾਜ
ਉਨ੍ਹਾਂ ਇਸ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਗੋਸਲ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਪਾਲ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਅਗਲੇ ਵਾਈਸ ਚਾਂਸਲਰ ਲਈ ਡਾ. ਗੁਰਪ੍ਰੀਤ ਸਿੰਘ ਵਾਂਡਰ ਦੇ ਨਾਂ ਵਾਲੀ ਫ਼ਾਈਲ ਪੰਜਾਬ ਸਰਕਾਰ ਨੂੰ ਵਾਪਸ ਮੋੜ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਚ ਕਮੇਟੀ ਵੱਲੋਂ ਸ਼ਾਰਟ ਲਿਸਟ ਕੀਤੇ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ।
ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ : ਨਸ਼ੇੜੀ ਜਵਾਈ ਨੇ ਪਤਨੀ ਸਣੇ ਜ਼ਿੰਦਾ ਸਾੜਿਆ ਸਹੁਰਾ ਪਰਿਵਾਰ, ਮਾਰੇ ਲਲਕਾਰੇ (ਤਸਵੀਰਾਂ)
ਵਿਧਾਨ ਸਭਾ ਸੈਸ਼ਨ ਲਈ ਵੀ ਰਾਜਪਾਲ ਨੇ ਕੀਤੀ ਸੀ ਨਾਂਹ
ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਰੇੜਕਾ ਉਸ ਵੇਲੇ ਤੋਂ ਚੱਲ ਰਿਹਾ ਹੈ, ਜਦੋਂ ਪਹਿਲਾਂ 22 ਸਤੰਬਰ ਨੂੰ ਰਾਜਪਾਲ ਨੇ ਵਿਸ਼ੇਸ਼ ਇਜਲਾਸ ਸੱਦਣ ਦੀ ਮਨਜ਼ੂਰੀ ਪੰਜਾਬ ਸਰਕਾਰ ਨੂੰ ਦੇ ਦਿੱਤੀ ਪਰ ਬਾਅਦ 'ਚ ਇਹ ਮਨਜ਼ੂਰੀ ਉਨ੍ਹਾਂ ਨੇ ਵਾਪਸ ਲੈ ਲਈ ਸੀ। ਹਾਲਾਂਕਿ ਬਾਅਦ 'ਚ ਪੰਜਾਬ ਸਰਕਾਰ ਵੱਲੋਂ ਇਜਲਾਸ ਬੁਲਾ ਲਿਆ ਗਿਆ ਸੀ। ਇਸ ਤੋਂ ਬਾਅਦ ਵੀ. ਸੀ. ਦੇ ਮਾਮਲੇ ਸਬੰਧੀ ਫ਼ਾਈਲ ਮੋੜਨ 'ਤੇ ਇਕ ਵਾਰ ਫਿਰ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਤਕਰਾਰ ਵੱਧ ਗਈ। ਹੁਣ ਪੀ. ਏ. ਯੂ. ਦੇ ਵਾਈਸ ਚਾਂਸਲਰ ਨੂੰ ਲੈ ਕੇ ਦੋਹਾਂ ਵਿਚਾਲੇ ਟਕਰਾਅ ਫਿਰ ਵੱਧ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ