ਕਿਸਾਨਾਂ ਤੋਂ ਬਾਅਦ ਟਰੱਕ ਅਪਰੇਟਰ ਵੀ ਕਰਨ ਲੱਗੇ ਰੋਸ ਮਾਰਚ
Monday, Sep 13, 2021 - 03:19 AM (IST)
ਸ੍ਰੀ ਆਨੰਦਪੁਰ ਸਾਹਿਬ(ਚੋਵੇਸ਼ ਲਟਾਵਾ)- ਆਪਣੀ ਰੋਜੀ-ਰੋਟੀ ਬਚਾਉਣ ਲਈ ਟਰੱਕ ਮਾਲਕਾਂ ਨੇ ਸੰਘਰਸ਼ ਦਾ ਰੁੱਖ ਅਪਣਾਉਂਦੇ ਹੋਏ ਬੀਤੀ ਰਾਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੋਮਬੱਤੀ ਮਾਰਚ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ।
ਇਸ ਮੌਕੇ 'ਤੇ ਟਰਾਂਸਪੋਰਟ ਏਕਤਾ ਸੰਘਰਸ਼ ਕਮੇਟੀ ਦੇ ਕਨਵੀਨਰ ਬਲਵੀਰ ਸਿੰਘ, ਸੁਰਜੀਤ ਸਿੰਘ ਢੇਰ, ਕਰਤਾਰ ਸਿੰਘ ਬਰੋਟੂ ਨੇ ਦੱਸਿਆ ਕਿ ਹਲਕਾ ਵਿਧਾਇਕ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਆਪਣੀ ਸੱਤਾ ਸੰਭਾਲਣ ਸਮੇਂ ਨੰਗਲ ਟਰਾਸਪੋਰਟ ਸੁਸਾਇਟੀ ਦੇ ਬਾਗਡੋਰ ਆਪਣੇ ਚਹੇਤਿਆਂ ਨੂੰ ਦੇ ਦਿੱਤੀ ਪਰ ਇਸ ਕਮੇਟੀ ਨੇ ਟਰੱਕ ਮਾਲਕਾਂ ਦੇ ਭਲੇ ਦਾ ਕੋਈ ਕੰਮ ਨਹੀਂ ਕੀਤਾ। ਜਿਸ ਦੇ ਕਾਰਨ ਲਗਾਤਾਰ ਟਰੱਕ ਮਾਲਕ ਇਸ ਧੰਦੇ ਤੋਂ ਕਿਨਾਰਾ ਕਰਨ ਲੱਗ ਪਏ। ਕਮੇਟੀ ਨੇ ਪੀ. ਏ. ਸੀ. ਐੱਲ. ਫੈਕਟਰੀ ਨਾਲ ਮਿਲਕੇ ਟਰੱਕ ਮਾਲਕ ਵਿਰੋਧੀ ਫੈਸ਼ਲੇ ਕੀਤੇ। ਇਸ ਦੇ ਨਾਲ ਹੀ ਲੋਕਡਾਊਨ ਦੀ ਆੜ ਵਿੱਚ ਰਾਣਾ ਕੰਵਰਪਾਲ ਸਿੰਘ ਨੇ ਆਪਣੀ ਹਾਜਰੀ ਵਿੱਚ ਟਰੱਕ ਮਾਲਕਾਂ ਦੇ 25 ਫੀਸਦੀ ਭਾੜੇ ਘਟਾ ਦਿੱਤੇ। ਜਿਸ ਦੇ ਕਾਰਨ ਟਰੱਕ ਮਾਲਕਾ ਨੂੰ ਔਸਤਨ ਪ੍ਰਤੀ ਮਹੀਨਾ ਇੱਕ ਕਰੋੜ ਰੁਪਏ ਦਾ ਨੁਕਸਾਨ ਪਿਛਲੇ 14 ਮਹੀਨਿਆਂ ਤੋਂ ਉਠਾਉਣਾ ਪੈ ਰਿਹਾ ਹੈ। ਟਰੱਕ ਮਾਲਕ ਲਗਾਤਾਰ ਰੇਟਾਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ। ਇਸ ਮਹੀਨੇ ਵਿੱਚ ਭਾੜਿਆਂ ਵਿੱਚ ਸਿਰਫ 8 ਫੀਸਦੀ ਵਾਧਾ ਕੀਤਾ ਗਿਆ ਜੋ ਕਿ ਟਰੱਕ ਮਾਲਕਾਂ ਨੂੰ ਮੰਨਜੂਰ ਨਹੀਂ।
ਇਹ ਵੀ ਪੜ੍ਹੋ- ਘੁੰਮਣ ਜਾਣ ਦੀ ਜ਼ਿੱਦ ਪੂਰੀ ਨਾ ਹੋਣ ’ਤੇ ਲੜਕੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਟਰੱਕ ਮਾਲਕਾਂ ਨੇ ਐਲਾਨ ਕੀਤਾ ਕਿ ਜੇਕਰ ਮਸਲੇ ਹੱਲ ਨਾ ਹੋਏ ਤਾਂ ਸੁਸਾਇਟੀ ਦੇ ਸਾਰੇ ਪਿੰਡਾਂ ਵਿੱਚ ਮੋਮਬੱਤੀ ਮਾਰਚ ਕਰਕੇ ਲੋਕਾਂ ਨੂੰ ਆਪਣੇ ਨਾਲ ਹੋ ਰਹੀ ਬੇਇਨਸਾਫੀ ਵਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਬਾਅਦ 17 ਸਤੰਬਰ ਨੂੰ ਨੰਗਲ ਸ਼ਹਿਰ ਵਿਖੇ ਨੰਗੇਧੱੜ ਰੋਸ ਮਾਰਚ ਵਿਧਾਇਕ ਦੀ ਕੋਠੀ ਤੱਕ ਕੀਤਾ ਜਾਵੇਗਾ। ਇਸ ਮੌਕੇ 'ਤੇ ਪਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਟਰੱਕ ਮਾਲਕਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਲਾਕੇ ਅੰਦਰ ਰੁਜਗਾਰ ਦਾ ਕੋਈ ਵੀ ਹੋਰ ਸਾਧਨ ਨਹੀਂ ਹੈ। ਟਰੱਕ ਮਾਲਕਾਂ ਨੂੰ ਪਰਿਵਾਰ ਪਾਲਣੇ ਔਖੇ ਹੋ ਰਹੇ ਹਨ ਅਤੇ ਉਨ੍ਹਾਂ ਦੀ ਕੋਈ ਵੀ ਬਾਂਹ ਨਹੀ ਫੜ੍ਹ ਰਿਹਾ। ਇਸ ਲਈ ਅਸੀਂ ਮਜਬੂਰਨ ਸੰਘਰਸ਼ ਦੇ ਰਾਹ 'ਤੇ ਪਏ ਹਾਂ।
ਇਹ ਵੀ ਪੜ੍ਹੋ- ਵਾਹਨ ਨੂੰ ਲੈ ਕੇ ਹੋਏ ਝਗੜੇ 'ਚ ASI ਨੇ ਵਿਅਕਤੀ ਨੂੰ ਮਾਰਿਆ ਧੱਕਾ, ਮੌਤ
ਭਾਗ ਸਿੰਘ ਨੇ ਕਿਹਾ ਕਿ ਟਰੱਕ ਮਾਲਕ ਆਪਣੀ ਹੌਂਦ ਦੀ ਲੜਾਈ ਪੂਰੇ ਮੰਨ ਨਾਲ ਲੜਨਗੇ ਅਤੇ ਆਪਣੇ ਧੰਦੇ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਵੀ ਦੇਣਗੇ। ਇਸ ਮੌਕੇ 'ਤੇ ਟਰੱਕ ਮਾਲਕਾਂ ਨੇ ਪਿੰਡ ਸੱਧੇਵਾਲ ਤੋਂ ਮੋਮਬੱਤੀ ਮਾਰਚ ਦੌਰਾਨ ਨਾਅਰੇਬਾਜੀ ਕਰਦਿਆਂ ਗੰਗਵਾਲ ਮੌੜ ਬੱਸ ਸਟੈਂਡ 'ਤੇ ਸਮਾਪਤ ਕੀਤਾ। ਇਸ ਮੌਕੇ 'ਤੇ ਭੁਪਿੰਦਰ ਸਿੰਘ ਸੰਧੂ, ਸਿਕੰਦਰ ਸਿੰਘ,ਹਰਮਿੰਦਰ ਪਾਲ ਸਿੰਘ, ਹਰਮੀਤ ਸਿੰਘ, ਸੁਲਿੰਦਰ ਸਿੰਘ, ਚਰਨਜੀਤ ਸਿੰਘ, ਜਾਗਰ ਸਿੰਘ, ਗੁਰਚਰਨ ਸਿੰਘ, ਸੋਹਨ ਲਾਲ, ਸੁਖਵਿੰਦਰ ਸਿੰਘ ਵੀ ਹਾਜਰ ਸਨ।