ਟਰੱਕ ਯੂਨੀਅਨਾਂ ਭੰਗ ਕਰਨ ਨੂੰ ਲੈ ਕੇ ਵੱਡਾ ਰੋਸ, ਪੰਜਾਬ ਭਰ ਦੇ ਟਰੱਕ ਆਪਰੇਟਰ ਧਰਨੇ ''ਤੇ ਬੈਠੇ (ਵੀਡੀਓ)

Tuesday, Aug 08, 2017 - 07:17 PM (IST)

ਜਲੰਧਰ(ਸੋਨੂੰ)— ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਆਦੇਸ਼ ਖਿਲਾਫ ਪੰਜਾਬ ਭਰ ਦੇ ਟਰੱਕ ਆਪਰੇਟਰਾਂ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਮੰਗਲਵਾਰ ਨੂੰ ਧਰਨਾ ਦਿੱਤਾ। ਪੰਜਾਬ ਭਰ ਦੀਆਂ ਲਗਭਗ 134 ਯੂਨੀਅਨਾਂ ਦੇ ਅਹੁਦੇਦਾਰਾਂ ਨੇ ਹੈੱਪੀ ਸੰਧੂ ਦੀ ਦੇਖਭਾਲ 'ਚ ਧਰਨਾ ਦਿੱਤਾ। ਤੁਹਾਨੂੰ ਦੱਸ ਦਈਏ ਟਰੱਕ ਯੂਨੀਅਨ ਰੱਦ ਕਰਨ ਦੇ ਖਿਲਾਫ ਟਰੱਕ ਯੂਨੀਅਨ ਪੂਰੇ ਸੂਬੇ 'ਚ ਪ੍ਰਦਰਸ਼ਨ ਕਰ ਰਹੀ ਹੈ, ਜਿਸ ਨਾਲ ਖੁਰਾਕ ਸਪਲਾਈ ਅਤੇ ਰੋਜ਼ਾਨਾ ਦੇ ਸਾਮਾਨ ਦੀ ਡਿਲੀਵਰੀ 'ਤੇ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਸਬੰਧੀ 21 ਜੁਲਾਈ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿਰੋਧ 'ਚ ਟਰੱਕ ਆਪਰੇਟਰ ਯੂਨੀਅਨ ਪੰਜਾਬ ਸਰਕਾਰ ਅਮਰਿੰਦਰ ਸਿੰਘ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਹੈ।


Related News