ਲੁਧਿਆਣਾ ਦੀ ਪੁੱਡਾ ਗਰਾਊਂਡ ''ਚ ਅੱਜ ਤੇ ਕੱਲ ਦੱਸੇ ਜਾਣਗੇ ਦੁੱਖਾਂ ਤੋਂ ਮੁਕਤੀ ਦੇ ਰਹੱਸ

Saturday, Feb 24, 2018 - 06:59 AM (IST)

ਲੁਧਿਆਣਾ ਦੀ ਪੁੱਡਾ ਗਰਾਊਂਡ ''ਚ ਅੱਜ ਤੇ ਕੱਲ ਦੱਸੇ ਜਾਣਗੇ ਦੁੱਖਾਂ ਤੋਂ ਮੁਕਤੀ ਦੇ ਰਹੱਸ

ਲੁਧਿਆਣਾ (ਬੀ.ਐੱਨ. 551/2) - ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਦੀ ਅਗਵਾਈ ਵਿਚ 24 ਅਤੇ 25 ਫਰਵਰੀ ਨੂੰ ਲੁਧਿਆਣਾ ਦੇ ਸੈਕਟਰ-39 ਦੇ ਪੁੱਡਾ ਗਰਾਊਂਡ ਵਿਚ ਦੋ ਦਿਨ ਦਾ ਪ੍ਰਭੂ ਦੁੱਖ ਨਿਵਾਰਨ ਮਹਾ ਸਮਾਗਮ ਕਰਵਾਇਆ ਜਾ ਰਿਹਾ ਹੈ। ਦੋ ਦਿਨਾ ਸਮਾਗਮ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਧਾਮ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲੁਧਿਆਣਾ 'ਚ ਪਹਿਲੀ ਵਾਰ ਅਭਿਮੰਤ੍ਰਿਤ ਔਸ਼ਧੀ ਨਾਲ ਡੈਂਡਰਫ ਅਤੇ ਫੰਗਲ ਇੰਫੈਕਸ਼ਨ ਨੂੰ ਜੜ੍ਹੋਂ ਖਤਮ ਕਰਨ ਦਾ ਪ੍ਰਯੋਗ ਕੀਤਾ ਜਾਵੇਗਾ। ਸਮਾਗਮ ਵਿਚ ਅਧਿਆਤਮਕ, ਰਾਜਨੀਤਿਕ, ਸਮਾਜਕ ਅਤੇ ਕਲਾ ਜਗਤ ਦੀਆਂ ਮਹਾਨ ਸ਼ਖਸੀਅਤਾਂ ਵੀ ਸ਼ਿਰਕਤ ਕਰਨਗੀਆਂ। ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਧਾਮ ਦੇ ਬੁਲਾਰੇ ਗੁਰਦਾਸ ਜੀ ਨੇ ਦੱਸਿਆ ਕਿ ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਪ੍ਰਭੂ ਕ੍ਰਿਪਾ ਨਾਮ ਪਾਠ ਨੂੰ ਪੂਰੇ ਵਿਸ਼ਵ ਵਿਚ ਮਾਨਤਾ ਮਿਲ ਰਹੀ ਹੈ। ਪਰਮ ਸਤਿਕਾਰਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਵੀ ਕਈ ਵਾਰ ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਤੋਂ ਪ੍ਰਭੂ ਕਿਰਪਾ ਨਾਮ ਪਾਠ ਗ੍ਰਹਿਣ ਕਰ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਵੀ ਸ਼੍ਰੀ ਕੁਮਾਰ ਸਵਾਮੀ ਜੀ ਤੋਂ ਰਾਸ਼ਟਰਪਤੀ ਭਵਨ 'ਚ ਧਰਮ ਗ੍ਰੰਥਾਂ ਦੇ ਅਦਭੁੱਤ ਰਹੱਸ ਗ੍ਰਹਿਣ ਕੀਤੇ ਹਨ। ਪ੍ਰਭੂ ਕਿਰਪਾ ਨਾਮ ਪਾਠ ਦੇ ਮੈਡੀਕਲ ਨਤੀਜਿਆਂ ਅਤੇ ਅਨੁਭਵਾਂ ਨੂੰ ਦੇਖ ਕੇ ਵਿਸ਼ਵ ਦੇ ਬੁੱਧੀਜੀਵੀ, ਡਾਕਟਰ ਅਤੇ ਵਿਗਿਆਨੀ ਹੈਰਾਨ ਹਨ। ਵਿਸ਼ਵ ਦੇ ਜੋ ਲੋਕ ਪਾਠ ਪੂਜਾ ਨੂੰ ਨਹੀਂ ਮੰਨਦੇ ਸਨ, ਉਹ ਲੋਕ ਅੱਜ ਰੋਜ਼ਾਨਾ ਨਾ ਕੇਵਲ ਪ੍ਰਭੂ ਕਿਰਪਾ ਨਾਮ ਪਾਠ ਕਰ ਰਹੇ ਹਨ ਸਗੋਂ ਧਰਮ ਸ਼ਾਸਤਰਾਂ ਦਾ ਸਨਮਾਨ ਵੀ ਕਰ ਰਹੇ ਹਨ। ਭਗਵਾਨ ਸ਼੍ਰੀ ਲਕਸ਼ਮੀ ਨਾਰਾਇਣ ਧਾਮ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਵੱਲੋਂ ਦਿੱਤਾ ਗਿਆ ਨਾਮ ਪਾਠ ਅਤਿਅੰਤ ਸਰਲ ਅਤੇ ਸਹਿਜ ਹੈ, ਜਿਸ ਨੂੰ ਕਿਸੇ ਵੀ ਧਰਮ ਦਾ ਵਿਅਕਤੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ।


Related News