ਗੁਰਪਤਵੰਤ ਸਿੰਘ ਪੰਨੂ ਦੇ ਜੱਦੀ ਪਿੰਡ 'ਚ ਲਹਿਰਾਇਆ ਗਿਆ 'ਤਿਰੰਗਾ' (ਤਸਵੀਰਾਂ)

08/12/2021 11:51:27 AM

ਲੁਧਿਆਣਾ/ਅੰਮ੍ਰਿਤਸਰ : ਅੰਮ੍ਰਿਤਸਰ-ਜੰਡਿਆਲਾ ਗੁਰੂ ਜੀ. ਟੀ. ਰੋਡ ’ਤੇ ਅੱਪਰ ਦੋਆਬਾ ਨਹਿਰ ਦੇ ਕੰਢੇ ਦੇ ਕਿਨਾਰੇ ਸਿਰੇ ’ਤੇ ਵੱਸਿਆ ਪਿੰਡ ਖਾਨਕੋਟ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਦੇਸ਼ ਪ੍ਰਤੀ ਘਟੀਆ ਮਾਨਸਿਕਤਾ ਕਾਰਨ ਅਕਸਰ ਚਰਚਾ ’ਚ ਆ ਹੀ ਜਾਂਦਾ ਹੈ। ਪੰਨੂ ਨੇ ਇਸ ਵਾਰ ਆਜ਼ਾਦੀ ਦਿਹਾੜੇ ਨਾਲ ਦੇਸ਼ ਦੇ ਮੀਡੀਆ ਕਰਮਚਾਰੀਆਂ ਦੇ ਮਾਧਿਅਮ ਰਾਹੀਂ ਪਬਲੀਸਿਟੀ ਹਾਸਲ ਕਰਨ ਲਈ ਇਕ ਮੋਬਾਇਲ ਆਡੀਓ ਮੈਸੇਜ ਨੂੰ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਤਿਰੰਗਾ ਲਹਿਰਾਉਣ ’ਤੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀ. ਪੀ. ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਹੋਰਾਂ ਨੂੰ ਜਾਨ ਤੋਂ ਮਾਰਨ ਦੀ ਗਿੱਦੜ ਭਬਕੀ ਦਿੱਤੀ ਸੀ। ਇਸ ਸਾਰੇ ਘਟਨਾਕ੍ਰਮ ਨਾਲ ਗੁੱਸੇ ’ਚ ਆਏ ਲੋਕਾਂ ਨੇ ਪੰਨੂ ਦੇ ਹੀ ਪਿੰਡ ਦੇ ਲੋਕਾਂ ਅਤੇ ਨੌਜਵਾਨਾਂ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਉਸੇ ਦੇ ਕਥਿਤ ਪਿੰਡ ’ਚ ਤਿਰੰਗਾ ਲਹਿਰਾ ਕੇ ਉਸ ਦੇ ਮੂੰਹ ’ਤੇ ਚਪੇੜ ਮਾਰੀ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਕੈਪਟਨ ਦੀ ਅਪੀਲ 'ਤੇ ਕੇਂਦਰ ਵੱਲੋਂ ਪੰਜਾਬ ਲਈ ਵੈਕਸੀਨ ਦੀ ਸਪਲਾਈ 25 ਫ਼ੀਸਦੀ ਵਧਾਉਣ ਦੇ ਹੁਕਮ

PunjabKesari

ਨੌਜਵਾਨ ਬੋਲੇ-ਸ਼ਰਮਨਾਕ ਹਰਕਤਾਂ ਕਰ ਰਿਹੈ ਪੰਨੂ
ਪਿੰਡ ਦੇ ਸਰਪੰਜ ਮੀਕਾ ਗਿੱਲ ਅਤੇ ਪੰਜਾਬ ਯੂਥ ਫੈੱਡਰੇਸ਼ਨ ਦੇ ਨੌਜਵਾਨਾਂ ਵਲੋਂ 11 ਅਗਸਤ ਨੂੰ ਸਿੱਖ ਫਾਰ ਜਸਟਿਸ ਦੇ ਪ੍ਰਮੁੱਖ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਜ਼ੱਦੀ ਪਿੰਡ ਖਾਨਕੋਟ ’ਚ ਤਿਰੰਗਾ ਲਹਿਰਾਇਆ ਗਿਆ। ਸਰਪੰਚ ਨੇ ਕਿਹਾ ਕਿ ਵਿਦੇਸ਼ ’ਚ ਰਹਿ ਕੇ ਗੁਰਪਤਵੰਤ ਸਿੰਘ ਪੰਨੂ ਭਾਰਤ ’ਚ ਜੋ ਹਰਕਤਾਂ ਕਰ ਰਿਹਾ ਹੈ, ਉਹ ਬੇਹੱਦ ਹੀ ਸ਼ਰਮਨਾਕ ਹਨ ਅਤੇ ਇਸ ਦਾ ਨਤੀਜਾ ਉਸ ਨੂੰ ਛੇਤੀ ਹੀ ਭੁਗਤਣਾ ਪਵੇਗਾ। ਸਰਪੰਚ ਗਿੱਲ ਨੇ ਕਿਹਾ ਕਿ ਨੌਜਵਾਨਾਂ ਨੂੰ ਰਿਫਰੈਂਡਮ-2020 ਦਾ ਨਾਅਰਾ ਦੇ ਕੇ ਗੁਰਪਤਵੰਤ ਸਿੰਘ ਪੰਨੂ ਵਲੋਂ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪੰਨੂ ਨੇ ਕਿਸਾਨੀ ਸੰਘਰਸ਼ ਨੂੰ ਵੀ ਗਲਤ ਰੂਪ-ਰੇਖਾ ਦਿੱਤੀ ਹੈ।
ਪਿੰਡ ’ਚੋਂ ਦਹਾਕਿਆਂ ਤੋਂ ਗਾਇਬ ਹੈ ਪੰਨੂ ਦਾ ਪਰਿਵਾਰ
ਪੰਨੂ ਜਦੋਂ ਇਹ ਦੇਸ਼ ਛੱਡ ਕੇ ਵਿਦੇਸ਼ ਗਿਆ ਸੀ ਤਾਂ ਪੰਜਾਬ ’ਚ ਅੱਤਵਾਦ ਸੀ ਹੀ ਨਹੀਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਦੇ ਲੋਕਾਂ ਨੇ ਕਈ ਦਹਾਕਿਆਂ ਤੋਂ ਇਸ ਪਿੰਡ ’ਚ ਪੰਨੂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਦੇਖਿਆ ਹੈ ਪਰ ਵਿਦੇਸ਼ਾਂ ’ਚ ਲੁਕਿਆ ਇਹ ਅੱਤਵਾਦੀ ਖ਼ਾਲਿਸਤਾਨ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਪੰਨੂ ਦੇ ਪਰਿਵਾਰ ਨੂੰ ਵੰਡ ਤੋਂ ਬਾਅਦ ਭਾਰਤ ਸਰਾਕਰ ਨੇ ਸੁਰੱਖਿਅਤ ਖਾਨਕੋਟ ਪਿੰਡ ’ਚ ਪਹੁੰਚਾਇਆ ਸੀ। ਅੱਤਵਾਦੀ ਦੇ ਪਿਤਾ ਮਹਿੰਦਰ ਸਿੰਘ ਵੰਡ ਦੇ ਸਮੇਂ ਪਾਕਿਸਤਾਨ ਤੋਂ ਇੱਥੇ (ਖਾਨਕੋਟ) ਪਹੁੰਚੇ ਸਨ। ਮਹਿੰਦਰ ਸਿੰਘ ਮਾਰਕਫੈੱਡ ’ਚ ਨੌਕਰੀ ਕਰਦੇ ਸਨ। ਗੁਰਪਤਵੰਤ ਅਤੇ ਉਸ ਦਾ ਭਰਾ ਮੰਗਵੰਤ ਸਿੰਘ ਕਈ ਸਾਲ ਪਹਿਲਾਂ ਵਿਦੇਸ਼ ਜਾ ਚੁੱਕੇ ਹਨ। ਜ਼ਮੀਨ ਪਿੰਡ ਦੇ ਲੋਕਾਂ ਕੋਲ ਠੇਕੇ ’ਤੇ ਹੈ। ਜਿਸ ਅੱਤਵਾਦੀ ਸੰਗਠਨ ਨੂੰ ਪੰਨੂ ਚਲਾ ਰਿਹਾ ਹੈ, ਉਹ ਸੰਗਠਨ ਭਾਰਤ ਦੀ ਕਾਲੀ ਸੂਚੀ ’ਚ ਹੈ ਅਤੇ ਇਹ ਸੰਗਠਨ ਪਾਬੰਦੀਸ਼ੁਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ

PunjabKesari

ਏਜੰਸੀਆਂ ਕਰ ਚੁੱਕੀਆਂ ਹਨ ਪੰਨੂ ਦੀ ਜ਼ਮੀਨ ਸਬੰਧੀ ਪੁੱਛਗਿੱਛ
ਪੰਨੂ ਦੀ ਜ਼ਮੀਨ ਸਬੰਧੀ ਪੁੱਛਗਿੱਛ ਕਰਨ ਲਈ ਬੀਤੇ ਸਾਲ ਏਜੰਸੀਆਂ ਦੇ ਕੁੱਝ ਅਧਿਕਾਰੀ ਖਾਨਕੋਟ ਪਿੰਡ ’ਚ ਆਏ ਸਨ। ਉਨ੍ਹਾਂ ਨੇ ਪੰਨੂ ਦੀ ਜ਼ਮੀਨ ਦੇ ਠੇਕੇਦਾਰ ਬਿਕਰਮ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਦਿੱਲੀ ਪਰਤ ਗਏ ਸਨ। ਬਿਕਰਮ ਨੇ ਕਿਹਾ ਕਿ ਜੇ ਅਜਿਹਾ ਕੋਈ ਹੁਕਮ ਮਿਲਿਆ ਤਾਂ ਉਹ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਖਾਲੀ ਕਰ ਦੇਵੇਗਾ ਪਰ ਹਾਲੇ ਕਿਸੇ ਅਧਿਕਾਰੀ ਦਾ ਕੋਈ ਫਰਮਾਨ ਨਹੀਂ ਆਇਆ ਹੈ। ਮੀਡੀਆ ਨੂੰ ਬੀਤੇ ਸਾਲ ਪੰਨੂ ਨੇ ਦੱਸਿਆ ਸੀ ਕਿ ਪਿੰਡ ’ਚ ਉਸ ਦੇ ਕੁਝ ਪਲਾਟ ਵੀ ਹਨ, ਜੋ ਖਾਲੀ ਪਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ 'ਚ 3 ਮੰਜ਼ਿਲਾ ਇਮਾਰਤ ਡਿਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

PunjabKesari

ਮਾਂ ਨੇ ਕਦੀ ਸੋਚਿਆ ਨਹੀਂ ਸੀ ਕਿ ਅੱਤਵਾਦੀ ਬਣੇਗਾ ਪੰਨੂ
ਦੱਸਦੇ ਹਨ ਕਿ ਗੁਰਪਤਵੰਤ ਸਿੰਘ ਪੰਨੂ ਦੀ ਮਾਂ ਜਦੋਂ ਜਿਊਂਦੀ ਸੀ ਤਾਂ ਉਹ ਪਿੰਡ ਦੇ ਲੋਕਾਂ ਨੂੰ ਦੱਸਦੀ ਸੀ ਕਿ ਉਸ ਦਾ ਪੁੱਤਰ ਵੱਡਾ ਵਕੀਲ ਬਣ ਗਿਆ ਹੈ। ਮਾਂ ਤਾਰੀਫ ’ਚ ਇੰਨੇ ਕਸੀਦੇ ਪੜ੍ਹਦੀ ਸੀ ਕਿ ਹੁਣ ਪਿੰਡ ਦੇ ਲੋਕ ਕਹਿੰਦੇ ਹਨ ਕਿ ਉਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਬੇਟਾ ਅੱਤਵਾਦੀ ਬਣ ਕੇ ਇਹ ਗੁਲ ਖਿਲਾਏਗਾ। ਉਸ ਦੀ ਮਾਂ ਅਕਸਰ ਪਿੰਡ ’ਚ ਠੇਕੇ ’ਤੇ ਖੇਤੀ ਲਈ ਦਿੱਤੀ ਗਈ 49 ਕਨਾਲ ਜ਼ਮੀਨ ਦੇ ਪੈਸੇ ਲੈਣ ਆਉਂਦੀ ਸੀ। ਖਾਨਕੋਟ ਪਿੰਡ ’ਚ ਪੈਦਾ ਹੋਏ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਅੱਤਵਾਦੀ ਗੁਰਪਤਵੰਦ ਸਿੰਘ ਦੀਆਂ ਕਰਤੂਤਾਂ ਨੂੰ ਲੈ ਕੇ ਪਿੰਡ ਵਾਸੀ ਸ਼ਰਮਿੰਦਗੀ ਮਹਿਸੂਸ ਕਰਨ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਅੱਤਵਾਦ ਦੇ ਦੌਰ ’ਚ ਵੀ ਇਸ ਪਿੰਡ ਦੇ ਨੇੜੇ-ਤੇੜੇ ਦੇ ਪਿੰਡਾਂ ’ਚ ਅੱਤਵਾਦੀ ਘਟਨਾਵਾਂ ਹੋਈਆਂ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News