ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ''ਤੇ ਮੁਕੱਦਮਾ ਦਰਜ

Wednesday, Sep 13, 2017 - 07:07 AM (IST)

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ''ਤੇ ਮੁਕੱਦਮਾ ਦਰਜ

ਭਿੱਖੀਵਿੰਡ/ਬੀੜ ਸਾਹਿਬ,   (ਭਾਟੀਆ, ਬਖਤਾਵਰ, ਲਾਲੂਘੁੰਮਣ)-  ਸਤਨਾਮ ਸਿੰਘ ਸਪੁੱਤਰ ਕਰਨੈਲ ਸਿੰਘ ਵਾਸੀ ਭਾਈ ਲੱਧੂ ਦੇ ਖਿਲਾਫ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟਣ 'ਤੇ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਦਿੱਤਾ ਹੈ। ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਪੁੱਤਰ ਕਾਬਲ ਸਿੰਘ ਪਿੰਡ ਭਾਈ ਲੱਧੂ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਨਾਲ ਹੀ ਪਾਠੀ ਦਾ ਕੰਮ ਵੀ ਕਰਦਾ ਸੀ।
 ਜ਼ਿਕਰਯੋਗ ਹੈ ਕਿ ਉਹ ਆਪਣੀ ਪਤਨੀ ਨਾਲ ਹਮੇਸ਼ਾ ਲੜਦਾ-ਝਗੜਦਾ ਰਹਿੰਦਾ ਸੀ, ਜਿਸ ਕਾਰਨ ਮੋਹਤਬਰ ਵਿਅਕਤੀਆਂ ਨੇ ਵਿਚ ਪੈ ਕੇ ਇਹ ਫੈਸਲਾ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਘਰੋਂ ਦਾਜ ਦਾ ਸਾਮਾਨ ਚੁੱਕ ਲਿਆ ਸੀ। ਇਸ ਦੀ ਰੰਜਿਸ਼ ਕਾਰਨ ਉਸ ਨੇ ਆਪ ਹੀ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਇਸ ਦਾ ਇਲਜ਼ਾਮ ਆਪਣੇ ਸਹੁਰੇ ਪਹਿਵਾਰ 'ਤੇ ਲਗਾ ਦਿੱਤਾ ਸੀ। 


Related News