ਏਜੰਟਾਂ ਦੀ ਖੇਡ, ਯੂਰਪ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭੇਜਿਆ ਯੂਕ੍ਰੇਨ, ਇੰਝ ਵਿਛਾਇਆ ਜਾਂਦੈ ਜਾਲ

Saturday, Feb 26, 2022 - 06:00 PM (IST)

ਏਜੰਟਾਂ ਦੀ ਖੇਡ, ਯੂਰਪ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭੇਜਿਆ ਯੂਕ੍ਰੇਨ, ਇੰਝ ਵਿਛਾਇਆ ਜਾਂਦੈ ਜਾਲ

ਜਲੰਧਰ— ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਏਜੰਟਾਂ ਦੇ ਮਾਇਆਜਾਲ ਨੇ ਇਕ ਵਾਰ ਫਿਰ ਤੋਂ ਖ਼ਤਰੇ ’ਚ ਪਾ ਦਿੱਤਾ ਹੈ। ਅੰਗਰੇਜ਼ੀ ਨਾ ਜਾਣਨ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਏਜੰਟਾਂ ਵੱਲੋਂ ਰਸ਼ੀਅਨ ਭਾਸ਼ਾ ਕੋਰਸ ਕਰਨ ਲਈ ਯੂਕ੍ਰੇਨ ਭੇਜ ਦਿੱਤਾ ਗਿਆ। ਉਨ੍ਹਾਂ ਦਾ ਮਕਸਦ ਯੂਕ੍ਰੇਨ ਪਹੁੰਚ ਕੇ ਮਾਫ਼ੀਆ ਦੀ ਮਦਦ ਨਾਲ ਅੱਗੇ ਯੂਰਪੀ ਦੇਸ਼ਾਂ ’ਚ ਪਹੁੰਚਣ ਦਾ ਸੀ। ਹਜ਼ਾਰਾਂ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨੇ ਅੱਗੇ ਏਜੰਟਾਂ ਨੂੰ ਪੈਸਾ ਅਦਾ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਯੂਰਪ ’ਚ ਬਾਰਡਰ ਕ੍ਰਾਸ ਕਰਵਾ ਦੇਣ। 

ਕਿਉਂ ਜਾਂਦੇ ਨੇ ਨੌਜਵਾਨ ਯੂਕ੍ਰੇਨ, ਆਸਾਨੀ ਨਾਲ ਨਹੀਂ ਮਿਲਦਾ ਵੀਜ਼ਾ
ਯੂਕ੍ਰੇਨ ਤੋਂ ਪੋਲੈਂਡ ਦੀ ਦੂਰੀ 1100 ਕਿਲੋਮੀਟਰ ਹਨ ਅਤੇ ਕਾਰ ਰਾਹੀਂ 14 ਘੰਟਿਆਂ ’ਚ ਆਸਾਨੀ ਨਾਲ ਉਥੇ ਪਹੁੰਚਿਆ ਜਾ ਸਕਦਾ ਹੈ। ਪੰਜਾਬ ਦੇ ਨੌਜਵਾਨਾਂ ਦਾ ਕ੍ਰੇਜ਼ ਯੂਰਪ ਵੱਲ ਹੈ ਅਤੇ ਯੂਰਪ ਦਾ ਸ਼ਨੈਗਨ ਵੀਜ਼ਾ ਆਸਾਨੀ ਨਾਲ ਨਹੀਂ ਮਿਲਦਾ। ਇਟਲੀ, ਫਰਾਂਸ ਦੇ ਨਾਲ ਕਈ ਯੂਰਪੀ ਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਵੀਜ਼ਾ ਨਹੀਂ ਦਿੰਦੇ ਹਨ। ਏਜੰਟਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਨੈਗਨ ਦੇਸ਼ ਪਹੁੰਚਾਉਣ ਲਈ ਯੂਕ੍ਰੇਨ ਦਾ ਸਹਾਰਾ ਲਿਆ।  ਪੋਲੈਂਡ ਯੂਰਪੀ ਯਾਨੀ ਸ਼ਨੈਗਨ ਕੰਟਰੀ ਦੇ ਸਮੂਹ ਦਾ ਹਿੱਸਾ ਹੈ। ਇਸ ਦੇ ਆਲੇ-ਦੁਆਲੇ ਜਰਮਨੀ, ਚੈੱਕ ਗਣਰਾਜ, ਯੂਕ੍ਰੇਨ, ਬੇਲਾਰੂਸ ਅਤੇ ਰੂਸ ਲੱਗਦਾ ਹੈ। ਪੋਲੈਂਡ ’ਚ ਐਂਟਰੀ ਹੋਣ ਤੋਂ ਬਾਅਦ ਆਸਾਨੀ ਨਾਲ ਕੋਈ ਵੀ ਇਟਲੀ, ਫਰਾਂਸ ਅਤੇ ਹੋਰ ਯੂਰਪੀ ਦੇਸ਼ਾਂ ’ਚ ਸੜਕ ਮਾਰਗ ਜਾਂ ਟਰੇਨ ਜ਼ਰੀਏ ਜਾ ਸਕਦਾ ਹੈ, ਜਿਸ ਦੇ ਲਈ ਵੀਜ਼ਾ ਦੀ ਲੋੜ ਨਹੀਂ ਹੁੰਦੀ ਹੈ। ਏਜੰਟਾਂ ਨੇ ਯੂਕ੍ਰੇਨ ਨੂੰ ਆਪਣਾ ਹਬ ਬਣਾ ਲਿਆ ਹੈ। ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਦੋ ਤੋਂ 3 ਲੱਖ ਰੁਪਏ ਲੈ ਕੇ 8 ਮਹੀਨਿਆਂ ਦੇ ਲੈਂਗੁਏਜ਼ ਕੋਰਸ ਲਈ ਯੂਕ੍ਰੇਨ ਭੇਜ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ: MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ

PunjabKesari

ਕੋਰੋਨਾ ਦੌਰਾਨ ਤੇਜ਼ੀ ਨਾਲ ਨੈੱਟਵਰਕ ਨੇ ਕੀਤਾ ਕੰਮ 
ਕੋਰੋਨਾ ਦੇ ਕਾਲ ’ਚ ਤੇਜ਼ੀ ਨਾਲ ਨੈੱਟਵਰਕ ਨੇ ਕੰਮ ਕੀਤਾ। ਯੂਕ੍ਰੇਨ ’ਚ ਮਾਫ਼ੀਆ ਦੀ ਮਦਦ ਨਾਲ ਹਜ਼ਾਰਾਂ ਨੌਜਵਾਨਾਂ ਦਾ ਖ਼ੁਆਬ ਪੋਲੈਂਡ ’ਚ ਦਾਖ਼ਲ ਹੋਣਾ ਸੀ। ਕਈ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਮਾਫ਼ੀਆ ਨੂੰ ਪਹਿਲਾਂ ਪੈਸੇ ਤੱਕ ਦੇ ਰੱਖੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ 1100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੋਲੈਂਡ ’ਚ ਐਂਟਰੀ ਕਰਵਾ ਦਿੱਤੀ ਜਾਵੇ। ਅਜਿਹੇ ਵਿਦਿਆਰਥੀ ਯੂਕ੍ਰੇਨ ਤੋਂ ਵਾਪਸ ਆਉਣ ਲਈ ਤਿਆਰ ਨਹੀਂ ਹਨ ਕਿਉਂਕਿ ਵਾਪਸ ਆਉਣ ’ਤੇ ਦੋਬਾਰਾ ਫ਼ੀਸ ਦੇ ਕੇ ਯੂਕ੍ਰੇਨ ਜਾਣਾ ਹੋਵੇਗਾ। ਹਾਲਾਤ ਇਹ ਹਨ ਕਿ ਜੋ ਨੌਜਵਾਨ ਰਸ਼ੀਅਨ ਭਾਸ਼ਾ ਕੋਰਸ ਕਰਨ ਲਈ ਯੂਕ੍ਰੇਨ ਗਏ ਹਨ, ਉਨ੍ਹਾਂ ’ਚੋਂ ਕਾਫ਼ੀਆਂ ਨੂੰ ਅੰਗਰੇਜ਼ੀ ਵੀ ਢੰਗ ਨਾਲ ਬੋਲਣੀ ਨਹੀਂ ਆਉਂਦੀ ਹੈ। ਸੂਤਰਾਂ ਮੁਤਾਬਕ ਪੰਜਾਬ ਤੋਂ ਯੂਕ੍ਰੇਨ ਤੱਕ ਇਕ ਵੱਡਾ ਮਾਫ਼ੀਆ ਕੰਮ ਕਰਦਾ ਹੈ ਅਤੇ ਅੱਗੇ ਯੂਕ੍ਰੇਨ ਤੋਂ ਯੂਰਪ ਤੱਕ ਦੂਜਾ ਮਾਫ਼ੀਆ ਕੰਮ ਕਰਦਾ ਹੈ। 

ਇਹ ਵੀ ਪੜ੍ਹੋ:  ਯੂਕ੍ਰੇਨ 'ਚ ਫਸੇ ਜ਼ਿਲ੍ਹਾ ਕਪੂਰਥਲਾ ਵਾਸੀਆਂ ਲਈ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ

20 ਹਜ਼ਾਰ ਤੋਂ ਵੱਧ ਅਜਿਹੇ ਵਿਦਿਆਰਥੀ ਯੂਕ੍ਰੇਨ ’ਚ ਜਿਸ ’ਚ ਏਜੰਟਾਂ ਦਾ ਕੋਈ ਕਸੂਰ ਨਹੀਂ 
ਸੁਕਾਂਤ ਐਸੋਸੀਏਸ਼ਨ ਆਫ਼ ਓਵਰਸੀਜ਼ ਕੰਸਲਟੈਂਟ ਦੇ ਸੁਕਾਂਤ ਤ੍ਰਿਵੇਦੀ ਨੇ ਕਿਹਾ ਹੈ ਕਿ 20 ਹਜ਼ਾਰ ਤੋਂ ਵੱਧ ਨੌਜਵਾਨ ਯੂਕ੍ਰੇਨ ’ਚ ਹਨ। ਉਹ ਕਿਸੇ ਵੀ ਸੂਰਤ ’ਚ ਉਥੋਂ ਵਾਪਸ ਨਹੀਂ ਆਉਣ ਵਾਲੇ। ਇਹ ਨੌਜਵਾਨ ਭਾਸ਼ਾ ਦੇ ਕੋਰਸ ਕਰਨ ਲਈ ਤਾਂ ਉਥੇ ਗਏ ਹਨ ਪਰ ਉਨ੍ਹਾਂ ਦਾ ਮਕਸਦ ਅੱਗੇ ਯੂਰਪ ਪਹੁੰਚਣਾ ਹੈ। ਇਸ ’ਚ ਏਜੰਟਾਂ ਦਾ ਕੋਈ ਕਸੂਰ ਨਹੀਂ ਹਨ, ਨੌਜਵਾਨ ਖ਼ੁਦ ਦਾਖ਼ਲਾ ਲੈਂਦੇ ਹਨ। ਅੱਗੇ ਉਥੇ ਜਾ ਕੇ ਉਹ ਪੈਸਾ ਦੇ ਕੇ ਯੂਰਪ ਚਲੇ ਜਾਣ ਤਾਂ ਇਸ ’ਚ ਕਿਸੇ ਦਾ ਕੀ ਕਸੂਰ ਹੈ? 

ਭਵਿੱਖ ਬਦਲਣ ਦਾ ਸੁਫ਼ਨਾ ਲੈ ਕੇ ਜਾਂਦੇ ਨੇ ਨੌਜਵਾਨ ਵਿਦੇਸ਼ 
ਯੂਰਪ ਦੇ ਕਿਸੇ ਵੀ ਦੇਸ਼ ’ਚ ਨੌਕਰੀ ਦੇ ਮੌਕੇ ਖੋਜਣ ਅਤੇ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਬਦਲਣ ਦਾ ਸੁਫ਼ਨਾ ਲੈ ਕੇ ਨੌਜਵਾਨ ਬਾਹਰ ਜਾਂਦੇ ਹਨ। ਨੌਜਵਾਨਾਂ ਨੇ ਟ੍ਰੈਵਲ ਏਜੰਟਸ ਨੂੰ 8 ਤੋਂ 10 ਲੱਖ ਰੁਪਏ ਦਿੱਤੇ ਸਨ। ਇੰਨਾ ਪੈਸਾ ਖ਼ਰਚ ਕਰਕੇ ਵੀ ਉਨ੍ਹਾਂ ਨਾਲ ਧੋਖਾ ਹੋਇਆ। ਰਿਟਾਇਰ ਪੁਲਸ ਅਧਿਕਾਰੀ ਆਈ. ਜੀ. ਐੱਸ. ਕੇ. ਕਾਲੀਆ ਦੱਸਦੇ ਹਨ ਕਿ ਇਹ ਬਹੁਤ ਵੱਡੀ ਇੰਡਸਟਰੀ ਹੈ। ਇਹ ਲੋਕ ਗਲਤੀ ਨਾਲ ਮਨੁੱਖੀ ਤਸਕਰੀ ਕਰਨ ਵਾਲਿਆਂ ਦੇ ਚੁੰਗਲ ’ਚ ਫਸ ਜਾਂਦੇ ਹਨ ਅਤੇ ਯੂਕ੍ਰੇਨ ਭੇਜਣ ਦੇ ਬਦਲੇ ਹਜ਼ਾਰਾਂ ਯੂਰੋ ਦੀ ਕੀਮਤ ਅਦਾ ਕਰਦੇ ਹਨ। ਉਨ੍ਹਾਂ ਨੂੰ ਚੰਗੀ ਨੌਕਰੀ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਪਹਿਲਾਂ ਮਾਲਟਾ ਵੱਲੋਂ ਯੂਰਪ ’ਚ ਦਾਖ਼ਲਾ ਹੁੰਦਾ ਸੀ ਫਿਰ ਯੂਕ੍ਰੇਨ ਸ਼ੁਰੂ ਹੋ ਗਿਆ। ਯੂਕ੍ਰੇਨ ’ਚ ਬੈਠੇ ਨੌਜਵਾਨ ਜ਼ਿਆਦਾਤਰ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਹਨ। 

ਇਹ ਵੀ ਪੜ੍ਹੋ: ਰੂਪਨਗਰ ਦੇ ਪਿੰਡ ਕਟਲੀ ਦੀ ਕੁੜੀ ਯੂਕ੍ਰੇਨ ’ਚ ਫਸੀ, ਮਾਪਿਆਂ ਨੇ ਕੇਂਦਰ ਸਰਕਾਰ ਕੋਲ ਲਾਈ ਮਦਦ ਦੀ ਗੁਹਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News