''ਬੇਟੀ ਵੀ ਇਟਲੀ ਆ ਰਹੀ ਹੈ ਤੁਸੀਂ ਵੀ ਆ ਜਾਓ'' ਦਾ ਕਹਿ ਕੇ 2 ਨੌਜਵਾਨਾਂ ਤੋਂ ਠੱਗੇ 15 ਲੱਖ, ਇੰਝ ਖੁੱਲ੍ਹੀ ਕਰਤੂਤ

Friday, Jul 28, 2023 - 06:57 PM (IST)

''ਬੇਟੀ ਵੀ ਇਟਲੀ ਆ ਰਹੀ ਹੈ ਤੁਸੀਂ ਵੀ ਆ ਜਾਓ'' ਦਾ ਕਹਿ ਕੇ 2 ਨੌਜਵਾਨਾਂ ਤੋਂ ਠੱਗੇ 15 ਲੱਖ, ਇੰਝ ਖੁੱਲ੍ਹੀ ਕਰਤੂਤ

ਜਲੰਧਰ/ਹੁਸ਼ਿਆਰਪੁਰ - ਜਲੰਧਰ ਦੇ ਬਿਲਗਾ ਤੋਂ ਇਟਲੀ ਗਏ ਇਕ ਵਿਅਕਤੀ ਨੇ ਹਸੀਨ ਸੁਫ਼ਨੇ ਵਿਖਾ ਕੇ ਜਲੰਧਰ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਕੋਲੋਂ 15 ਲੱਖ ਰੁਪਏ ਠੱਗ ਲਏ। ਦੋਸ਼ੀਆਂ ਨੇ ਉਨ੍ਹਾਂ ਨੂੰ ਜਾਅਲੀ ਵੀਜ਼ਾ ਅਤੇ ਏਅਰਲਾਈਨ ਦੀਆਂ ਟਿਕਟਾਂ ਦੇ ਦਿੱਤੀਆਂ। ਦਿੱਲੀ ਏਅਰਪੋਰਟ ਗਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਨਾਲ ਠੱਗੀ ਹੋਈ ਹੈ। ਜਦੋਂ ਵੀਜ਼ਾ ਨਾ ਲੱਗਿਆ ਤਾਂ ਅਤੇ ਪੈਸੇ ਵੀ ਵਾਪਸ ਨਾ ਮਿਲੇ ਤਾਂ ਪੀੜਤ ਠੱਗੀ ਮਾਰਨ ਵਾਲੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਪੁਲਸ ਕਮਿਸ਼ਨਰ ਜਲੰਧਰ ਦਫ਼ਤਰ ਸ਼ਿਕਾਇਤ ਲੈ ਕੇ ਪਹੁੰਚੇ। 

ਕੁੜੀ ਨੇ ਗੱਲਾਂ 'ਚ ਫਸਾ ਕੀਤੀ ਠੱਗੀ 
ਪਿੰਡ ਮੰਸੂਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਲਾਸੀ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਇਟਲੀ ਵਿਚ ਉਸ ਦੇ ਰਿਸ਼ਤੇਦਾਰ ਜਲੰਧਰ ਦੇ ਕਸਬਾ ਬਿਲਗਾ ਦੇ ਇਕ ਪਰਿਵਾਰ ਨੂੰ ਜਾਣਦੇ ਸਨ। ਉਨ੍ਹਾਂ ਉਸ ਪਰਿਵਾਰ ਨਾਲ ਗੱਲ ਕੀਤਾ ਤਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਵੀ ਇਟਲੀ ਆ ਰਹੀ ਹੈ। ਸਾਡੇ ਨਕੋਦਰ ਦੇ ਰਿਸ਼ਤੇਦਾਰ ਇੰਮੀਗ੍ਰੇਸ਼ਨ ਦਾ ਕੰਮ ਕਰਦੇ ਹਨ, ਉਸ ਕੋਲੋਂ ਸੇਵਾਵਾਂ ਲੈ ਲਵੋ। ਸਤਪਾਲ ਨੇ ਕਿਹਾ ਕਿ ਉਨ੍ਹਾਂ ਨਕੋਦਰ ਦੀ ਮਹਿਲਾ ਏਜੰਟ ਨਾਲ ਕਾਨਫ਼ਰੰਸ ਵਿਚ ਗੱਲ ਕੀਤੀ। ਇਟਲੀ ਬੈਠੇ ਉਸ ਦੇ ਰਿਸ਼ਤੇਦਾਰਾਂ ਨੇ ਉਕਤ ਪਰਿਵਾਰ 'ਤੇ ਭਰੋਸਾ ਕਰਨ ਨੂੰ ਕਿਹਾ। ਉਨ੍ਹਾਂ ਦੀ ਬੇਟੀ ਨੇ ਵੀ ਗੱਲਾਂ ਵਿਚ ਫਸਾ ਲਿਆ। ਉਸ ਦੇ ਬਾਅਦ ਕੰਮ ਦਾ ਪ੍ਰੋਸੈਸ ਦੱਸਦੇ ਹੋਏ ਵਾਰੀ-ਵਾਰੀ ਉਸ ਕੋਲੋਂ ਪੈਸੇ ਏਜੰਟ ਦੇ ਖ਼ਾਤੇ ਵਿਚ ਪਵਾਉਂਦੇ ਰਹੇ। ਪੈਸੇ ਘੱਟ ਹੋਣ ਦੇ ਕਾਰਨ ਇਟਲੀ ਦੇ ਰਿਸ਼ਤੇਦਾਰਾਂ ਨੇ ਝਾਂਸਾ ਦੇਣ ਵਾਲੇ ਵਿਅਕਤੀ ਦੇ ਖ਼ਾਤੇ ਵਿਚ ਪੈਸੇ ਜਮ੍ਹਾ ਕਰਵਾਏ। ਇਸ ਤਰ੍ਹਾਂ ਉਸ ਦੇ ਕੋਲੋਂ 8 ਲੱਖ 45 ਹਜ਼ਾਰ ਰੁਪਏ ਠੱਗੇ ਗਏ। 

ਇਹ ਵੀ ਪੜ੍ਹੋ- ਰੋਪੜ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਨੇ 1 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਇਸੇ ਤਰ੍ਹਾਂ ਜਲੰਧਰ ਦੇ ਪਿੰਡ ਮੱਟੀ ਨੈਲੋਵਾਲ ਡਾਕਖਾਨਾ ਕਸਬਾ ਬਿਲਗਾ ਦੇ ਬੇਰੁਜ਼ਗਾਰ ਸਾਹਿਲ ਕੁਮਾਰ ਨੂੰ ਵਿਦੇਸ਼ ਭੇਜਣ ਲਈ ਦੋਸ਼ੀ ਪਰਿਵਾਰ ਦੀ ਮਹਿਲਾ ਨੇ ਤਿਆਰ ਕੀਤਾ। ਸਾਹਿਲ ਦੀ ਮਾਂ ਨਾਲ ਪਛਾਣ ਹੋਣ ਕਾਰਨ ਦੋਸ਼ੀ ਮਹਿਲਾ ਉਸ ਨਾਲ ਫੋਨ 'ਤੇ ਗੱਲਬਾਤ ਕਰਨ ਲੱਗੀ। ਹੋਲੀ-ਹੋਲੀ ਭਰੋਸੇ ਵਿਚ ਲੈ  ਕੇ ਸਾਹਿਲ ਨੂੰ ਇਟਲੀ ਬੇਜਣ ਲਈ  ਕਿਹਾ। ਉਕਤ ਮਹਿਲਾ ਨੇ ਉਸ ਨੂੰ ਕੁਰੇਸ਼ੀਆ ਯੂਰਪ ਭੇਜਣ ਦਾ ਝਾਂਸਾ ਦੇ ਕੇ ਇਕ ਟਰੈਵਲ ਏਜੰਟ ਨੂੰ 40 ਲੱਖ ਰੁਪਏ ਦਿਵਾ ਦਿੱਤੇ। ਕੁਝ ਦਿਨਾਂ ਬਾਅਦ ਉਸ ਨੇ ਕਿਹਾ ਕਿ ਰੂਸ ਅਤੇ ਯੂਕ੍ਰੇਨ ਦੀ ਲੜਾਈ ਚੱਲ ਰਹੀ ਹੈ, ਕਿਤੇ ਹੋਰ ਵੀਜ਼ਾ ਅਪਲਾਈ ਕਰ ਦਈਏ। ਇਸ 'ਤੇ ਸਾਹਿਲ ਦੇ ਪਰਿਵਾਰ ਨੇ 1 ਲੱਖ 40 ਹਜ਼ਾਰ ਰੁਪਏ ਵਾਪਸ ਮੰਗੇ ਪਰ ਬਾਅਦ ਵਿਚ ਉਸ ਨੇ ਕਿਹਾ ਕਿ ਉਸ ਦੀ ਬੇਟੀ ਵੀ ਇਟਲੀ ਜਾ ਰਹੀ ਹੈ, ਨਾਲ ਹੀ ਸਾਹਿਲ ਦਾ ਕੰਮ ਵੀ ਨਕੋਦਰ ਦੀ ਮਹਿਲਾ ਏਜੰਟ ਤੋਂ ਕਰਵਾ ਦਿੰਦੇ ਹਨ। ਇਸ ਏਜੰਟ ਨੇ ਵੀ ਧੋਖਾ ਕੀਤਾ ਅਤੇ 5 ਲੱਖ 62 ਹਜ਼ਾਰ ਰੁਪਏ ਲੈ ਕੇ ਜਾਅਲੀ ਵੀਜ਼ਾ ਅਤੇ ਟਿਕਟ ਦੇ ਦਿੱਤੀ। ਅਕਤੂਬਰ 202 ਨੂੰ ਜਦੋਂ ਉਹ ਦਿੱਲੀ ਗਿਆ ਤਾਂ ਫਰਜ਼ੀਵਾੜੇ ਦਾ ਪਤਾ ਲੱਗਾ। ਸਾਹਿਲ ਨੇ ਦੋਸ਼ ਲਗਾਇਆ ਕਿ ਪੈਸੇ ਵਾਪਸ ਮੰਗਣ 'ਤੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪੁਲਸ ਕਮਿਸ਼ਨਰ ਦਫ਼ਤਰ ਜਲੰਧਰ ਵਿਚ ਦੋਹਾਂ ਦੀ ਸ਼ਿਕਾਇਤ ਲੈ ਲਈ ਗਈ ਹੈ।  

ਇਹ ਵੀ ਪੜ੍ਹੋ-  ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News