ਆੜ੍ਹਤੀਆਂ ''ਤੇ ਟਰਾਂਸਪੋਰਟ ਦੀ ਜ਼ਿੰਮੇਵਾਰੀ ਨਾ ਪਾਈ ਜਾਵੇ : ਚੀਮਾ
Thursday, Aug 03, 2017 - 06:38 AM (IST)

ਖੰਨਾ (ਕਮਲ, ਸੁਖਵਿੰਦਰ ਕੌਰ) - ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਅਤੇ ਸਾਬਕਾ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਅੱਜ ਸਥਾਨਕ ਮਾਰਕੀਟ ਕਮੇਟੀ ਦੇ ਮੀਟਿੰਗ ਹਾਲ ਵਿਚ ਹੋਈ।
ਇਸ 'ਚ ਪੰਜਾਬ ਸੂਬਾ ਕਾਰਜਕਾਰਨੀ ਵਲੋਂ ਮੰਡੀਆਂ ਵਿਚੋਂ ਟਰਾਂਸਪੋਰਟ ਦੀ ਜ਼ਿੰਮੇਵਾਰੀ ਆੜ੍ਹਤੀਆਂ ਸਿਰ ਨਾ ਪਾਉਣ ਦੀ ਮੰਗ ਕੀਤੀ ਗਈ ਤੇ ਮਾਝੇ ਦੀਆਂ ਮੰਡੀਆਂ ਵਿਚੋਂ ਜਿਨ੍ਹਾਂ ਟਰਾਂਸਪੋਰਟ ਠੇਕੇਦਾਰਾਂ ਨੇ ਆੜ੍ਹਤੀਆਂ ਤੋਂ ਟਰਾਂਸਪੋਰਟ ਦਾ ਕੰਮ ਕਰਵਾ ਕੇ ਅਦਾਇਗੀਆਂ ਨਹੀਂ ਕੀਤੀਆਂ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇ ਤੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਆੜ੍ਹਤੀਆਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ।
ਫਸਲਾਂ ਦੀ ਢੋਆ-ਢੁਆਈ ਲੇਟ ਹੋਣ ਦਾ ਮੁੱਖ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਗੋਦਾਮਾਂ ਦੇ ਬਾਹਰ ਟਰੱਕ ਕਤਾਰਾਂ ਵਿਚ ਲੱਗੇ ਰਹਿੰਦੇ ਹਨ। ਮੀਟਿੰਗ 'ਚ ਸਰਕਾਰਾਂ ਤੋਂ ਮੰਗ ਕੀਤੀ ਕਿ ਸੀਜ਼ਨ 'ਚ ਅਨਾਜ ਦੀ ਗੋਦਾਮਾਂ 'ਚ ਅਨਲੋਡਿੰਗ ਮਨਰੇਗਾ ਸਕੀਮ ਤਹਿਤ ਲਿਆਂਦੀ ਜਾਵੇ ਤੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਇਕ ਸ਼ਿਫਟ ਦੀ ਥਾਂ 'ਤੇ ਅੱਠ-ਅੱਠ ਘੰਟਿਆਂ ਦੀਆਂ ਤਿੰਨ-ਤਿੰਨ ਸ਼ਿਫਟਾਂ ਲਾਈਆਂ ਜਾਣ, ਇਸ ਨਾਲ ਟਰੱਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਟਰੱਕਾਂ ਦਾ ਕੰਮ ਵੀ ਛੋਟੇ ਕਿਸਾਨ ਕਰਦੇ ਹਨ।
ਮੀਟਿੰਗ ਵਿਚ ਜੀ. ਐੱਸ. ਟੀ. ਬਾਰੇ ਉੱਘੇ ਟੈਕਸ ਮਾਹਿਰ ਅਤੁੱਲ ਗੋਇਲ ਵਲੋਂ ਦੱਸਿਆ ਗਿਆ ਕਿ ਸਮੁੱਚਾ ਆੜ੍ਹਤੀ ਵਰਗ ਜੀ. ਐੱਸ. ਟੀ. ਦੇ ਘੇਰੇ ਵਿਚੋਂ ਬਾਹਰ ਹੈ। ਚੀਮਾ ਨੇ ਕਿਹਾ ਕਿ ਜਿਵੇਂ ਬਾਦਲ ਸਰਕਾਰ ਵਲੋਂ ਆੜ੍ਹਤੀਆਂ ਨੂੰ ਵੈਟ ਤੋਂ ਮੁਕਤ ਕੀਤਾ ਸੀ ਉਵੇਂ ਹੀ ਬੀਬਾ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਜੇਤਲੀ ਤੋਂ ਜੀ. ਐੱਸ. ਟੀ. ਮੁਕਤ ਕਰਵਾ ਦਿੱਤਾ ਹੈ।
ਇਸ ਮੀਟਿੰਗ 'ਚ ਸੁਬਾ ਸਰਪ੍ਰਤ ਰਾਮਧਾਰੀ ਕਾਂਸਲ, ਚੇਅਰਮੈਨ ਕੁਲਵਿੰਦਰ ਸਿੰਘ ਗਿੱਲ ਮੋਗਾ ਉਪ ਪ੍ਰਧਾਨ ਜ਼ਿਲਾ ਪ੍ਰਧਾਨ ਜਲੰਧਰ ਹਰਨਾਮ ਸਿੰਘ ਅਲਾਵਲਪੁਰ, ਸਤਵਿੰਦਰ ਭੰਡਾਰੀ, ਜ਼ਿਲਾ ਪਟਿਆਲਾ ਤੋਂ ਪ੍ਰਧਾਨ ਹਰਜੀਤ ਸਿੰਘ ਸ਼ੇਰੂ, ਜਸਵਿੰਦਰ ਰਾਣਾ, ਜ਼ਿਲਾ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਭਿਟੇਵਿਡ, ਜ਼ਿਲਾ ਤਰਨਤਾਰਨ ਤੋਂ ਕੁਲਦੀਪ ਸਿੰਘ ਬੇਗੇਪੁਰ, ਜ਼ਿਲਾ ਹੁਸ਼ਿਆਰਪੁਰ ਤੋਂ ਸੁਧੀਰ ਸੂਦ, ਨਵਾਂਸ਼ਹਿਰ ਤੋਂ ਮਨਵਿੰਦਰ ਵਾਲੀਆ, ਜ਼ਿਲਾ ਫਤਿਹਗੜ੍ਹ ਸਾਹਿਬ ਤੋਂ ਰਾਜੇਸ਼ ਸਿੰਗਲਾ, ਮੁਹਾਲੀ ਤੋਂ ਅੰਮ੍ਰਿਤ ਪਾਲ ਖਰੜ, ਜ਼ਿਲਾ ਮਾਨਸਾ ਤੋਂ ਸ਼ਾਮ ਲਾਲ ਧਲੇਵਾ, ਫਾਜ਼ਿਲਕਾ ਤੋਂ ਬਲਜੀਤ ਸਿੰਘ, ਜ਼ਿਲਾ ਲੁਧਿਆਣਾ ਤੋਂ ਸੁਖਵਿੰਦਰ ਸਿੰਘ ਗਿੱਲ, ਰਮੇਸ਼ ਕੁੱਕੂ ਪਾਤੜਾ, ਸੁਬਾ ਸਕੱਤਰ ਹਰਬੰਸ ਸਿੰਘ ਧਾਲੀਵਾਲ, ਸੁਰਿੰਦਰ ਪਿੰਟਾ ਮਾਨਸਾ, ਖੰਨਾ ਤੋਂ ਸੁਬਾ ਸਕੱਤਰ ਗੁਰਜੀਤ ਸਿੰਘ ਨਾਗਰਾ, ਰਜਿੰਦਰ ਕੁਮਾਰ ਰਾਜਪੂਰਾ, ਪ੍ਰਵੀਨ ਕੁਮਾਰ ਬਰਨਾਲਾ, ਗਜਾਲੰਦ ਫਗਵਾੜਾ, ਬਿੱਟੁ ਖੁਲਰ ਕੁਰਾਲੀ, ਗੁਰਮੇਲ ਸਿੰਘ, ਕੁਲਵੰਤ ਸਿੰਘ ਔਜਲਾ, ਗੁਰਚਰਨ ਸਿੰਘ ਢੀਂਡਸਾ, ਭੁਪਿੰਦਰ ਸਿੰਘ ਅਲੋਤ, ਕਮਲਜੀਤ ਸਿੰਘ ਗਿੱਲ, ਬੂਟਾ ਸਿੰਘ ਰਾਜੇਵਾਲ, ਗੁਰਤੇਜ ਸਿੰਘ ਪੁਰਬਾ, ਰਣਜੀਤ ਸਿੰਘ ਨਿਉਆ, ਬਾਬੂ ਵੇਦ ਪ੍ਰਕਾਸ਼, ਸੰਜੀਵ ਕੁਮਾਰ, ਬਲਜਿੰਦਰ ਸਿੰਘ, ਨਰੇਸ਼ ਕੁਮਾਰ ਮਾਛੀਵਾੜਾ, ਸੁਰਿੰਦਰਪਾਲ ਅਤੇ ਰਾਮਕਮਲ ਪ੍ਰਧਾਨ ਦੋਰਾਹਾ ਆਦਿ ਨੇ ਆਪਣੇ ਵਿਚਾਰ ਰੱਖੇ।