ਪਹਿਲਾਂ ਤੋਂ ਜਾਰੀ ਆਰ. ਸੀਜ਼ ਨੂੰ ਲੈ ਕੇ ਦੁਚਿੱਤੀ, ਬਿਨੈਕਾਰਾਂ ''ਚ ਮਚੀ ਹਾਹਾਕਾਰ

01/19/2019 12:04:18 PM

ਜਲੰਧਰ (ਅਮਿਤ) : ਪੀ. ਬੀ.-90 ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ ਪਰ ਇਸ ਸੀਰੀਜ਼ ਦੇ ਕੁੱਝ ਫੈਂਸੀ ਨੰਬਰ ਅਜਿਹੇ ਵੀ ਹਨ, ਜਿਨ੍ਹਾਂ ਦੀ ਆਰ. ਸੀਜ਼ ਐੱਸ. ਡੀ. ਐੱਮ.-2 ਦਫ਼ਤਰ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਅਜਿਹੀ ਆਰ. ਸੀਜ਼ ਦਾ ਕੀ ਹੋਵੇਗਾ, ਇਸ ਨੂੰ ਲੈ ਕੇ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ। ਕੀ ਉਕਤ ਜਾਰੀ ਕੀਤੀ ਗਈ ਆਰ. ਸੀਜ਼ ਨੂੰ ਰੱਦ ਕੀਤਾ ਜਾਵੇਗਾ ਜਾਂ ਫਿਰ ਉਹ ਸਾਮਾਨ ਆਰ. ਸੀਜ਼ ਦੀ ਤਰ੍ਹਾਂ ਹੋਵੇਗੀ। ਇਸ ਨੂੰ ਲੈ ਕੇ ਬਿਨੇਕਾਰਾਂ ਅੰਦਰ ਦਿਲਚਸਪੀ ਬਣੀ ਹੋਈ ਹੈ। ਜਿਸ ਦਿਨ ਤੋਂ ਬੋਲੀ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ, ਉਸ ਦਿਨ ਤੋਂ ਬਿਨੈਕਾਰਾਂ ਵਿਚ ਹਾਹਾਕਾਰ ਮਚੀ ਹੋਈ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਬਿਨੇਕਾਰਾਂ ਵਿਚ ਵਿਭਾਗ ਖਿਲਾਫ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ।
ਪੀ. ਬੀ. 90-9090 ਨੰਬਰ ਲਈ ਲੱਗੀ ਸੀ 25,13,500 ਰੁਪਏ ਦੀ ਬੋਲੀ
ਪੀ. ਬੀ. 90 ਸੀਰੀਜ਼ ਲਈ ਪੂਰੇ ਪੰਜਾਬ ਵਿਚ ਸਭ ਤੋਂ ਮਹਿੰਗੀ ਬੋਲੀ ਲਾਈ ਗਈ ਸੀ, ਜਿਸ ਵਿਚ ਆਖਰੀ ਬੋਲੀ 25, 13, 500 ਰੁਪਏ ਲਾਈ ਗਈ ਸੀ। ਇਸੇ ਤਰ੍ਹਾਂ ਨਾਲ 0001 ਲਈ 18,7,500 ਰੁਪਏ, 0002 ਲਈ 3,90,000, 0003 ਲਈ 5,55,000, 0004 ਲਈ 91,000, 0005 ਲਈ 1,62,000, 0006 ਲਈ 5,25,000, 0007 ਲਈ 7,78,000, 0008 ਲਈ 47,000, 0009 ਲਈ 11,19,500, 0010 ਲਈ 14,500, 0013 ਲਈ 10,50,000, 0015 ਲਈ 1,27,000, 0100 ਲਈ 2,51,000, 0786 ਲਈ 3,17,000, 0900 ਲਈ 2, 52,000, 7777 ਲਈ 1,25,000 ਅਤੇ 9999 ਲਈ 2,01,000 ਦੀ ਬੋਲੀ ਲਾਈ ਗਈ ਸੀ।
ਕਈ ਲੋਕਾਂ ਨੂੰ ਜਾਰੀ ਹੋ ਚੁੱਕੀ ਹੈ ਇਹ ਸੀਰੀਜ਼ ਦੀ ਆਰ. ਸੀ.
ਪੀ. ਬੀ.-90 ਸੀਰੀਜ਼ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਫੈਂਸੀ ਨੰਬਰਾਂ ਦੀ ਬੋਲੀ ਪਹਿਲੇ ਦਿਨ ਤੋਂ ਹੀ ਝਗੜੇ 'ਚ ਘਿਰੀ ਰਹੀ ਹੈ। ਇਸ ਦੇ ਫੈਂਸੀ ਨੰਬਰਾਂ ਦੀ ਆਰ. ਸੀਜ਼ ਸ਼ਹਿਰ ਦੇ ਕਈ ਲੋਕਾਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਜਿਸ ਵਿਚ ਬਹੁਤ ਸਾਰੇ ਵੀ. ਆਈ. ਪੀ. ਵੀ ਸ਼ਾਮਲ ਹਨ, ਜੋ ਲੋਕ ਆਪਣੀ ਗੱਡੀਆਂ ਦੇ ਉੱਪਰ ਬਹੁਤ ਸ਼ਾਨ ਨਾਲ ਇਸ ਸੀਰੀਜ਼ ਦੇ ਨੰਬਰ ਲਗਾ ਕੇ ਘੁੰਮ ਰਹੇ ਹਨ।


Babita

Content Editor

Related News