ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ 14 ਅਧਿਕਾਰੀਆਂ ਦੇ ਤਬਾਦਲੇ

Thursday, Sep 14, 2023 - 11:42 AM (IST)

ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ 14 ਅਧਿਕਾਰੀਆਂ ਦੇ ਤਬਾਦਲੇ

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਪ੍ਰਸ਼ਾਸਨਿਕ ਅਤੇ ਜਨਹਿੱਤ ਦੇ ਮੱਦੇਨਜ਼ਰ 14 ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ, ਕਲਰਕਾਂ ਅਤੇ ਸਟੈਨੋ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਜਾਰੀ ਹੁਕਮਾਂ ਵਿਚ ਸੀਨੀਅਰ ਸਹਾਇਕ ਪ੍ਰਭਜੋਤ ਸਿੰਘ ਏ. ਐੱਸ. ਡੀ. ਏ. ਐੱਸ. ਡੀ. ਐੱਮ. ਦਫ਼ਤਰ ਫਿਲੌਰ ਤੋਂ ਰੀਡਰ ਟੂ ਐੱਸ. ਡੀ. ਐੱਮ. ਫਿਲੌਰ, ਸੀਨੀਅਰ ਸਹਾਇਕ ਰਾਕੇਸ਼ ਕੁਮਾਰ ਅਰੋੜਾ ਰੀਡਰ ਟੂ ਐੱਸ. ਡੀ. ਐੱਮ. ਫਿਲੌਰ ਨੂੰ ਏ. ਐੱਸ. ਡੀ. ਏ. ਐੱਸ. ਡੀ. ਐੱਮ. ਦਫ਼ਤਰ ਫਿਲੌਰ, ਸੀਨੀਅਰ ਸਹਾਇਕ ਸੁਖਵਿੰਦਰ ਕੁਮਾਰ ਤਹਿਸੀਲ ਸਹਾਇਕ ਜਲੰਧਰ-1 ਨੂੰ ਤਹਿਸੀਲ ਸਹਾਇਕ ਜਲੰਧਰ-1 ਅਤੇ ਤਹਿਸੀਲ ਸਹਾਇਕ ਆਦਮਪੁਰ (ਐਡੀਸ਼ਨਲ ਚਾਰਜ), ਸੀਨੀਅਰ ਸਹਾਇਕ ਰਮਾ ਰਾਣੀ ਆਰ. ਆਈ. ਏ. ਸ਼ਾਖਾ ਨੂੰ ਰਾਹਤ, ਪੁਨਰ ਸਥਾਪਨਾ ਅਤੇ ਪੁਨਰਵਾਸ ਸ਼ਾਖਾ, ਸੀਨੀਅਰ ਸਹਾਇਕ ਬਲਵਿੰਦਰ ਕੌਰ ਨੂੰ ਰਾਹਤ, ਪੁਨਰ ਸਥਾਪਨਾ ਅਤੇ ਪੁਨਰਵਾਸ ਤੋਂ ਆਰ. ਆਈ. ਏ. ਸ਼ਾਖਾ, ਸੀਨੀਅਰ ਸਹਾਇਕ ਰਣਵੀਰ ਕੌਰ ਨੂੰ ਡੀ. ਆਰ. ਏ. (ਐੱਮ. ਐਂਡ ਟੀ.) ਸ਼ਾਖਾ ਤੋਂ ਏ. ਐੱਸ. ਡੀ. ਏ. ਐੱਸ. ਡੀ. ਐੱਮ. ਦਫ਼ਤਰ ਆਦਮਪੁਰ, ਸੀਨੀਅਰ ਸਹਾਇਕ ਤਜਿੰਦਰ ਸਿੰਘ ਨੂੰ ਨਕਲ ਸ਼ਾਖਾ ਤੋਂ ਨਕਲ ਸ਼ਾਖਾ ਅਤੇ ਵਿਕਾਸ ਸਹਾਇਕ (ਐਡੀਸ਼ਨਲ ਚਾਰਜ), ਸੀਨੀਅਰ ਸਹਾਇਕ ਅਸ਼ੋਕ ਕੁਮਾਰ ਨੂੰ ਡੀ. ਆਰ. ਏ. (ਐੱਮ. ਐਂਡ ਟੀ.) ਸ਼ਾਖਾ ਅਤੇ ਨਾਜ਼ਰ ਸ਼ਾਖਾ (ਐਡੀਸ਼ਨਲ ਚਾਰਜ), ਜੂਨੀਅਰ ਸਹਾਇਕ ਅਮਰੀਕ ਚੰਦ ਰੀਡਰ ਟੂ ਨਾਇਬ ਤਹਿਸੀਲਦਾਰ ਜਲੰਧਰ-1 ਨੂੰ ਰਜਿਸਟਰੀ ਕਲਰਕ ਤਹਿਸੀਲ ਨਕੋਦਰ, ਕਲਰਕ ਕੁਲਦੀਪ ਚੰਦ ਨੂੰ ਨਾਜ਼ਰ ਸ਼ਾਖਾ, ਕਲਰਕ ਜਤਿੰਦਰ ਕੁਮਾਰ ਨੂੰ ਅਦਾਲਤ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ, ਸਟੈਨੋ ਮੱਖਣ ਸਿੰਘ ਤਹਿਸੀਲ ਜਲੰਧਰ-1 ਤੋਂ ਐੱਸ. ਡੀ. ਐੱਮ. ਆਦਮਪੁਰ, ਜੂਨੀਅਰ ਸਹਾਇਕ ਨੂੰ ਫੁੱਟਕਲ ਸ਼ਾਖਾ, ਹਰਜੋਤ ਸਿੰਘ ਸੇਵਾਦਾਰ ਨੂੰ ਅਮਲਾ ਸ਼ਾਖਾ ਵਿਖੇ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਨੁਸਾਰ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਇਹ ਵੀ ਪੜ੍ਹੋ- 2024 ਲਈ ਭਾਜਪਾ ਨੇ ਬਣਾਇਆ ਮਾਸਟਰ ਪਲਾਨ, 10 ਜ਼ੋਨਾਂ ਤੇ 300 ਕਾਲ ਸੈਂਟਰਾਂ ਤੋਂ ਹੋਵੇਗੀ ਚੋਣ ਦੀ ਕਮਾਂਡਿੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News