ਪੰਜਾਬ ਪੁਲਸ ਦੇ 21 ਅਧਿਕਾਰੀਆਂ ਦੇ ਹੋਏ ਤਬਾਦਲੇ, ਜਲੰਧਰ ਨੂੰ ਵੀ ਮਿਲਿਆ ਨਵਾਂ ਪੁਲਸ ਕਮਿਸ਼ਨਰ
Friday, Feb 21, 2025 - 09:48 PM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਨੇ 9 ਜ਼ਿਲ੍ਹਾ ਪੁਲਸ ਮੁਖੀਆਂ ਸਮੇਤ 21 ਪੁਲਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਤਹਿਤ ਗੁਰਮੀਤ ਚੌਹਾਨ ਨੂੰ ਐੱਸ.ਐੱਸ.ਪੀ. ਫ਼ਿਰੋਜ਼ਪੁਰ, ਅਖਿਲ ਚੌਧਰੀ ਨੂੰ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਮਲਿਕ ਨੂੰ ਐੱਸ.ਐੱਸ.ਪੀ. ਹੁਸ਼ਿਆਰਪੁਰ, ਅੰਕੁਰ ਗੁਪਤਾ ਨੂੰ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ, ਸ਼ੁਭਮ ਅਗਰਵਾਲ ਨੂੰ ਐੱਸ.ਐੱਸ.ਪੀ. ਫ਼ਤਹਿਗੜ੍ਹ ਸਾਹਿਬ, ਆਦਿਤਿਆ ਨੂੰ ਐੱਸ.ਐੱਸ.ਪੀ. ਗੁਰਦਾਸਪੁਰ, ਮਨਿੰਦਰ ਸਿੰਘ ਨੂੰ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ, ਮੁਹੰਮਦ ਸਰਫ਼ਰਾਜ਼ ਆਲਮ ਨੂੰ ਐੱਸ.ਐੱਸ.ਪੀ. ਬਰਨਾਲਾ ਤੇ ਡਾ. ਜਯੋਤੀ ਯਾਦਵ ਨੂੰ ਐੱਸ.ਐੱਸ.ਪੀ. ਖੰਨਾ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਧਨਪ੍ਰੀਤ ਕੌਰ ਨੂੰ ਜਲੰਧਰ ਪੁਲਸ ਕਮਿਸ਼ਨਰ, ਜਗਦਲੇ ਨੀਲਾਂਬਰੀ ਵਿਜੈ ਨੂੰ ਡੀ.ਆਈ.ਜੀ. ਲੁਧਿਆਣਾ, ਸਵਪਨ ਸ਼ਰਮਾ ਨੂੰ ਡੀ.ਆਈ.ਜੀ. ਫ਼ਿਰੋਜ਼ਪੁਰ, ਸੁਰਿੰਦਰ ਲਾਂਬਾ ਨੂੰ ਏ.ਆਈ.ਜੀ. ਪਰਸੋਨਲ-1, ਚਰਨਜੀਤ ਸਿੰਘ ਨੂੰ ਏ.ਆਈ.ਜੀ. ਇੰਟੈਂਲੀਜੈਂਸ, ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਏ.ਆਈ.ਜੀ. ਇੰਟੈਂਲੀਜੈਂਸ, ਸੌਮਿਆ ਮਿਸ਼ਰਾ ਨੂੰ ਏ.ਆਈ.ਜੀ. ਪਰਸੋਨਲ-2, ਰਵਜੋਤ ਗਰੇਵਾਲ ਨੂੰ ਏ.ਆਈ.ਜੀ. ਟੈਕਨੀਕਲ ਸਰਵਿਸਜ਼, ਨਵਨੀਤ ਸਿੰਘ ਬੈਂਸ ਨੂੰ ਏ.ਆਈ.ਜੀ. ਕ੍ਰਾਈਮ, ਅਸ਼ਵਨੀ ਗੋਟਿਆਲ ਨੂੰ ਏ.ਆਈ.ਜੀ. ਐੱਚ.ਆਰ.ਡੀ ਲਾਇਆ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਤੁਸ਼ਾਰ ਗੁਪਤਾ ਨੂੰ ਹਾਲੇ ਕਿਤੇ ਨਿਯੁਕਤੀ ਨਹੀਂ ਦਿੱਤੀ ਗਈ। ਸੁਧਾਂਸ਼ੂ ਸ੍ਰੀਵਾਸਤਵ ਨੂੰ ਏ.ਡੀ.ਜੀ.ਪੀ. ਸੁਰੱਖਿਆ ਦੇ ਨਾਲ-ਨਾਲ ਏ.ਡੀ.ਜੀ.ਪੀ. ਪ੍ਰੋਵੀਜ਼ਨਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- PSPCL ਦਾ JE ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e