ਪੰਜਾਬ ਦੇ 11 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ

04/06/2021 12:09:10 AM

ਹੁਸ਼ਿਆਰਪੁਰ/ਜਲੰਧਰ (ਘੁੰਮਣ, ਰੱਤਾ)- ਪੰਜਾਬ ਸਰਕਾਰ ਵੱਲੋਂ ਇਕ ਆਦੇਸ਼ ਜਾਰੀ ਕਰ ਕੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ’ਚ ਤਾਇਨਾਤ 11 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ


ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੱਲੋਂ ਜਾਰੀ ਸੂਚੀ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਨੂੰ ਡੀ. ਆਈ. ਓ. ਲੁਧਿਆਣਾ, ਡਾ. ਅਨੂੰ ਸ਼ਰਮਾ ਨੂੰ ਸਹਾਇਕ ਸਿਵਲ ਸਰਜਨ ਕਪੂਰਥਲਾ, ਡਾ. ਮੋਹਣਪ੍ਰੀਤ ਸਿੰਘ ਨੂੰ ਜ਼ਿਲਾ ਟੀਕਾਕਰਨ ਅਫਸਰ ਕਪੂਰਥਲਾ, ਡਾ. ਹਰਮਿੰਦਰ ਸਿੰਘ ਨੂੰ ਡੀ. ਐੱਚ. ਓ. ਰੋਪਡ਼, ਡਾ. ਤਜਿੰਦਰ ਕੌਰ ਮਾਨ ਨੂੰ ਸਹਾਇਕ ਡਾਇਰੈਕਟਰ ਮੁੱਖ ਦਫਤਰ ਚੰਡੀਗਡ਼੍ਹ, ਡਾ. ਕੁਸ਼ਲਦੀਪ ਗਿੱਲ ਨੂੰ ਐੱਸ. ਐੱਮ. ਓ., ਸੀ. ਐੱਚ. ਸੀ. ਕਾਲੋਮਾਜਰਾ (ਪਟਿਆਲਾ), ਡਾ. ਕਿਰਨਜੀਤ ਕੌਰ ਨੂੰ ਡੀ. ਐੱਫ. ਪੀ. ਓ. ਮੁਕਤਸਰ ਸਾਹਿਬ, ਡਾ. ਅਰੁਣ ਵਰਮਾ ਨੂੰ ਡੀ. ਐੱਚ. ਓ. ਜਲੰਧਰ, ਡਾ. ਸੁਨੀਲ ਅਹੀਰ ਨੂੰ ਡੀ. ਐੱਫ. ਪੀ. ਓ. ਹੁਸ਼ਿਆਰਪੁਰ, ਡਾ. ਸੁਰਿੰਦਰਪਾਲ ਕੌਰ ਨੂੰ ਐੱਸ. ਐੱਮ. ਓ., ਪੀ. ਐੱਚ. ਸੀ. ਘਡੂੰਆਂ (ਮੋਹਾਲੀ) ਅਤੇ ਡਾ. ਅਨੀਤਾ ਨੂੰ ਐੱਸ. ਐੱਮ. ਓ. ਸਬ-ਡਵੀਜ਼ਨ ਹਸਪਤਾਲ ਖਡੂਰ ਸਾਹਿਬ ਲਾਇਆ ਗਿਆ ਹੈ।

ਇਹ ਖ਼ਬਰ ਪੜ੍ਹੋ-  IPL 'ਚ ਵਿਰਾਟ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣਨਗੇ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News