ਪੰਜਾਬ ''ਚ ਰੇਲਾਂ ਨੂੰ ਰੱਦ ਕਰਨ ਅਤੇ ਮਾਰਗ ਬਦਲਣ ਦੀ ਪ੍ਰਕਿਰਿਆ ਦਾ ਸਿਲਸਿਲਾ ਜਾਰੀ
Friday, Nov 27, 2020 - 12:52 PM (IST)
ਜੈਤੋ (ਪਰਾਸ਼ਰ): ਪੰਜਾਬ ਵਿਚ ਕਿਸਾਨ ਅੰਦੋਲਨ ਕਾਰਣ ਰੇਲ ਗੱਡੀਆਂ ਦੀ ਅੰਸ਼ਕ ਰੱਦ, ਰੂਟ ਘੱਟ ਅਤੇ ਰੂਟ ਬਦਲਣ ਦੀ ਪ੍ਰਕਿਰਿਆ ਦਾ ਸਿਲਸਿਲਾ ਜਾਰੀ ਹੈ। ਸੂਤਰਾਂ ਅਨੁਸਾਰ ਜੋ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ 'ਚ ਟ੍ਰੇਨ ਨੰਬਰ 08237 ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ ਦੀ 27 ਨਵੰਬਰ ਨੂੰ ਅੰਬਾਲਾ ਵਿਚ ਮਿਆਦ ਖ਼ਤਮ ਹੋਵੇਗੀ ਜਦੋਂਕਿ ਰੇਲ ਨੰਬਰ 08238 ਅੰਮ੍ਰਿਤਸਰ-ਕੋਰਬਾ ਐਕਸਪ੍ਰੈੱਸ ਜੇਸੀਓ 29 ਨਵੰਬਰ ਨੂੰ ਅੰਬਾਲਾ ਤੋਂ ਚੱਲੇਗੀ ਅਤੇ ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਸ਼ਕ ਤੌਰ 'ਤੇ ਰੱਦ ਕੀਤੀ ਜਾਵੇਗੀ। 02715 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ ਨਵੀਂ ਦਿੱਲੀ ਵਿਖੇ ਸਮਾਪਤ ਕੀਤੀ ਜਾਵੇਗੀ ਅਤੇ 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ ਜੇਸੀਓ 28 ਨਵੰਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ 'ਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦਰਮਿਆਨ ਰੱਦ ਰਹੇਗੀ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸਕੇ ਭੈਣ ਭਰਾ ਦੀ ਹੋਈ
ਟ੍ਰੇਨ ਨੰਬਰ 02926 ਅੰਮ੍ਰਿਤਸਰ-ਬਾਂਦਰਾ ਟਰਮੀਨਸ ਐਕਸਪ੍ਰੈੱਸ ਜੇਸੀਓ 27 ਨਵੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ 'ਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਰੱਦ ਕੀਤੀ ਜਾਵੇਗੀ। ਟ੍ਰੇਨ ਨੰਬਰ 04624 ਅੰਮ੍ਰਿਤਸਰ-ਸਹਾਰਸਾ ਜੇਸੀਓ 28 ਨਵੰਬਰ ਨੂੰ ਅੰਬਾਲਾ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ 'ਤੇ ਅੰਮ੍ਰਿਤਸਰ-ਅੰਬਾਲਾ ਵਿਚਕਾਰ ਰੱਦ ਰਹੇਗੀ।
ਇਹ ਵੀ ਪੜ੍ਹੋ: ਜੰਤਰ-ਮੰਤਰ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਲਏ ਹਿਰਾਸਤ 'ਚ
ਰੇਲ ਗੱਡੀਆਂ ਜਿਨ੍ਹਾਂ ਦਾ ਰਸਤਾ ਬਦਲਿਆਂ ਗਿਆ ਹੈ, ਉਨ੍ਹਾਂ 'ਚ ਟ੍ਰੇਨ ਨੰਬਰ
02904 ਅੰਮ੍ਰਿਤਸਰ-ਮੁੰਬਈ ਸੈਂਟਰਲ ਐਕਸਪ੍ਰੈੱਸ ਸਪੈਸ਼ਲ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਚੱਲੇਗੀ।
02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੁਆਰਾ ਚਲਾਇਆ ਜਾਵੇਗਾ।
04649/73 ਜੈਯਨਗਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੇ ਰਸਤੇ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਟ੍ਰੇਨ ਨੰਬਰ 04650/74 ਅੰਮ੍ਰਿਤਸਰ-ਜੈਯਾਨਗਰ ਐਕਸਪ੍ਰੈੱਸ ਵਿਸ਼ੇਸ਼ ਨੂੰ 27 ਨਵੰਬਰ ਨੂੰ ਅੰਮ੍ਰਿਤਸਰ-ਤਰਨਤਾਰਨ-ਮਟਾਰ ਦੇ ਰਸਤੇ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਦੁਬਈ 'ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ