ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ
Tuesday, Jan 21, 2025 - 11:03 AM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਠੰਡ ਅਤੇ ਧੁੰਦ ਦੇ ਲਗਾਤਾਰ ਪ੍ਰਕੋਪ ਨੂੰ ਵਧਦਿਆਂ ਦੇਖਦੇ ਹੋਏ ਰੇਲਵੇ ਮੰਤਰਾਲੇ ਵੱਲੋਂ ਅਹਿਮ ਫੈਸਲਾ ਲੈਂਦਿਆਂ ਕਈ ਮੇਲ ਤੇ ਮੁਸਾਫਿਰ ਗੱਡੀਆਂ ਨੂੰ ਰੱਦ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚ ਬਹੁਤ ਸਾਰੀਆਂ ਗੱਡੀਆਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾਣ ਵਾਲੀਆਂ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਅਗਲੇ 24 ਘੰਟੇ...
ਖਾਸ ਕਰ ਕੇ ਨਵੀਂ ਦਿੱਲੀ-ਅੰਮ੍ਰਿਤਸਰ, ਅਜਮੇਰ-ਅੰਮ੍ਰਿਤਸਰ, ਜਨਸੇਵਾ, ਲਾਲ ਕੂੰਆ, ਅੰਮ੍ਰਿਤਸਰ-ਟਾਟਾ ਆਦਿ ਮੁੱਖ ਤੌਰ ’ਤੇ ਗੱਡੀਆਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਜਿਸ ਕਾਰਨ ਮੁਸਾਫਿਰਾਂ ਨੂੰ ਆਉਣ ਜਾਣ ਵਿਚ ਬਹੁਤ ਦਿੱਕਤ ਪੇਸ਼ ਆ ਰਹੀ ਹੈ। ਗੱਡੀਆਂ ਦੇ ਰੱਦ ਹੋਣ ਨਾਲ ਜਿਥੇ ਸਟੇਸ਼ਨਾਂ ’ਤੇ ਬੇਰੌਣਕੀ ਦੇਖਣ ਨੂੰ ਮਿਲ ਰਹੀ ਹੈ, ਉਥੇ ਨਾਲ ਹੀ ਰੋਜ਼ਾਨਾਂ ਸਫ਼ਰ ਕਰਨ ਵਾਲੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ’ਤੇ ਪਹੁੰਚਣ ’ਚ ਵੀ ਦਿੱਕਤ ਦੇਖੀ ਗਈ ਹੈ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8