ਜਲੰਧਰ ''ਚ ਦੇਰ ਰਾਤ ਲੀਹੋਂ ਲੱਥੀ ਮਾਲ ਗੱਡੀ, ਵੱਡਾ ਹਾਦਸਾ ਹੋਣੋਂ ਟਲਿਆ

Thursday, Jan 25, 2024 - 04:31 AM (IST)

ਜਲੰਧਰ ''ਚ ਦੇਰ ਰਾਤ ਲੀਹੋਂ ਲੱਥੀ ਮਾਲ ਗੱਡੀ, ਵੱਡਾ ਹਾਦਸਾ ਹੋਣੋਂ ਟਲਿਆ

ਜਲੰਧਰ (ਗੁਲਸ਼ਨ)- ਬੀਤੀ ਦੇਰ ਰਾਤ ਕਰੀਬ ਸਾਢੇ 11 ਵਜੇ ਸੂਰਾਨੁੱਸੀ ਤੋਂ ਜੰਡਿਆਲਾ ਜਾ ਰਹੀ ਇਕ ਮਾਲ ਗੱਡੀ ਦੇ ਪਹੀਏ ਪਟੜੀ ਤੋਂ ਉਤਰਨ ਦੀ ਸੂਚਨਾ ਹੈ। ਪਹੀਏ ਪਟੜੀ ਤੋਂ ਉਤਰਨ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਮਾਲਗੱਡੀ ਜੇ ਸੂਰਾਨੁੱਸੀ ਸਟੇਸ਼ਨ ਤੋਂ ਰਵਾਨਾ ਹੋਈ ਹੀ ਸੀ ਕਿ ਥੋੜ੍ਹੀ ਦੂਰੀ ’ਤੇ ਹੀ ਮਾਲ ਗੱਡੀ ਦੇ ਵਿਚਕਾਰਲੇ ਵੈਗਨ ਦੇ ਪਹੀਏ ਪਟੜੀ ਤੋਂ ਉਤਰ ਗਏ, ਜਿਸ ਕਾਰਨ ਅਪਲਾਈਨ ਜਾਮ ਹੋ ਗਿਆ ਤੇ ਅੰਮ੍ਰਿਤਸਰ ਵੱਲ ਜਾਣ ਵਾਲੀਆਂ ਟਰੇਨਾਂ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ।

ਇਹ ਖ਼ਬਰ ਵੀ ਪੜ੍ਹੋ - ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 3 ਜੀਆਂ ਦੀ ਹੋਈ ਮੌਤ

ਘਟਨਾ ਕਾਰਨ ਅੰਮ੍ਰਿਤਸਰ ਜਾਣ ਵਾਲੀ ਇੰਦੌਰ-ਅੰਮ੍ਰਿਤਸਰ ਐਕਸਪ੍ਰੈੱਸ ਤੇ ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈੱਸ ਗੱਡੀਆਂ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ। ਇਸ ਤੋਂ ਇਲਾਵਾ ਕੁਝ ਹੋਰ ਟਰੇਨਾਂ ਦੇ ਵੀ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਦੇਰ ਰਾਤ ਅੰਮ੍ਰਿਤਸਰ ਨੂੰ ਜਾਣ ਵਾਲੀ ਲਾਈਨ ਬੰਦ ਹੋਣ ਕਾਰਨ ਕੁਝ ਰੇਲ ਗੱਡੀਆਂ ਸੁੱਚੀ ਪਿੰਡ, ਮੁਕੇਰੀਆਂ ਰਾਹੀਂ ਚਲਾਈਆਂ ਗਈਆਂ। ਖ਼ਬਰ ਲਿਖੇ ਜਾਣ ਤੱਕ ਅਪਲਾਈਨ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News