ਭਵਾਨੀਗੜ੍ਹ-ਸੰਗਰੂਰ ਰੋਡ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਇਕ ਦੀ ਮੌਤ
Friday, Jul 08, 2022 - 12:14 AM (IST)
![ਭਵਾਨੀਗੜ੍ਹ-ਸੰਗਰੂਰ ਰੋਡ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਇਕ ਦੀ ਮੌਤ](https://static.jagbani.com/multimedia/2022_7image_23_04_418467698sssssssssssss.jpg)
ਸੰਗਰੂਰ (ਕਾਂਸਲ) : ਭਵਾਨੀਗੜ੍ਹ-ਸੰਗਰੂਰ ਰੋਡ ’ਤੇ ਪੀ. ਜੀ. ਆਈ. ਹਸਪਤਾਲ ਅੱਗੇ ਸੰਗਰੂਰ ਸਾਈਡ ਤੋਂ ਆ ਰਹੀ ਸਵਿਫ਼ਟ ਡਿਜ਼ਾਇਰ ਅਤੇ ਪਟਿਆਲਾ ਵੱਲੋਂ ਆ ਰਹੀ ਥਾਰ ਗੱਡੀ ਵਿਚਾਲੇ ਭਿਆਨਕ ਹਾਦਸਾ ਹੋ ਗਿਆ। ਇਸ ਭਿਆਨਕ ਸੜਕ ਹਾਦਸੇ ’ਚ 2 ਲੜਕੇ ਤੇ 2 ਲੜਕੀਆਂ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਜਦੋਂ ਇਹ ਹਾਦਸਾ ਵਾਪਰਿਆ ਤਾਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਾਰਜ ਆਪਣੇ ਪਰਿਵਾਰ ਸਮੇਤ ਉਥੋਂ ਲੰਘ ਰਹੇ ਸਨ ਕਿ ਲੋਕਾਂ ਦੀ ਭੀੜ ਦੇਖ ਕੇ ਉਨ੍ਹਾਂ ਤੁਰੰਤ ਕਾਰ ’ਚੋਂ ਉਤਰ ਕੇ ਜ਼ਖ਼ਮੀਆਂ ਨੂੰ ਖੁਦ ਚੁੱਕ ਕੇ ਆਪਣੀਆਂ ਗੱਡੀਆਂ ’ਚ ਬਿਠਾ ਕੇ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਹੋਈ ਫਾਇਰਿੰਗ
ਇਸ ਦੌਰਾਨ ਹਸਪਤਾਲ ’ਚ ਇਕ ਲੜਕੇ ਦੀ ਮੌਤ ਹੋ ਗਈ ਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸੰਤੁਲਨ ਗੁਆਉਣ ਤੋਂ ਬਾਅਦ ਥਾਰ ਗੱਡੀ ਸੜਕ ਦੇ ਦੂਜੇ ਪਾਸੇ ਪਹੁੰਚ ਗਈ ਅਤੇ ਸਾਹਮਣੇ ਤੋਂ ਆ ਰਹੀ ਡਿਜ਼ਾਇਰ ਨਾਲ ਜਾ ਟਕਰਾਈ ਤੇ ਟੱਕਰ ਤੋਂ ਬਾਅਦ ਦੋਵੇਂ ਵਾਹਨ ਚਕਨਾਚੂਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ, ਕਾਂਗਰਸ ਨੇ ਦੋਸ਼ੀ ਬਚਾਏ, ‘ਆਪ’ ਨੇ ਦਿਵਾਇਆ ਇਨਸਾਫ਼ : ਰਾਘਵ ਚੱਢਾ