ਮਾਹਿਲਪੁਰ ''ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

Saturday, Jan 22, 2022 - 07:02 PM (IST)

ਮਾਹਿਲਪੁਰ ''ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ

ਮਾਹਿਲਪੁਰ (ਦੀਪਕ ਅਗਨੀਹੋਤਰੀ)- ਤੜਕਸਾਰ ਮਾਹਿਲਪੁਰ-ਚੰਡੀਗੜ੍ਹ ਰੋਡ 'ਤੇ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਇਕ ਦਰਦਨਾਕ ਸੜਕ ਹਾਦਸੇ ਵਿਚ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਦੇ ਬੱਸ ਚਾਲਕ ਅਤੇ ਕੰਡਕਟਰ ਦੀ ਮੌਤ ਹੋ ਗਈ। ਬੱਸ ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ। ਬੱਸ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਖਰਾਬ ਖੜ੍ਹੇ ਕੈਂਟਰ ਜੋਕਿ ਲੱਕੜੀ ਦੇ ਫੱਟਿਆਂ ਨਾਲ ਭਰਿਆ ਹੋਇਆ ਸੀ, ਦੇ ਪਿਛੇ ਆ ਵੱਜੀ ਜਿਸ ਕਾਰਨ ਬੱਸ ਚਾਲਕ ਅਤੇ ਉਸ ਦੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

PunjabKesari

ਬੱਸ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਦੋਹਾਂ ਦੀਆਂ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਚਾਰ ਹੋਰ ਸਵਾਰੀਆਂ ਮਾਮੂਲੀ ਜ਼ਖ਼ਮੀ ਹੋ ਗਈਆਂ ਹਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਸਰਕਾਰ ਕੋਈ ਵੀ ਬਣੇ, ਤੁਸੀਂ ਤਿਆਰ ਰਹੋ ਨਵੇਂ ਬੋਝ ਝੱਲਣ ਲਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News