ਰਫਤਾਰ ਦੇ ਸ਼ੌਕੀਨ ਹੋ ਜਾਣ ਸਾਵਧਾਨ, ਸੜਕ ''ਤੇ ਆ ਗਿਆ ਪਾਵਰਫੁੱਲ ''ਇੰਟਰਸੈਪਟਰ''

08/26/2018 1:10:44 PM

ਨਵਾਂਗਾਓਂ (ਮੁਨੀਸ਼) : ਟ੍ਰੈਫਿਕ ਪੁਲਸ ਦੇ 'ਇੰਟਰਸੈਪਟਰ' ਵਾਹਨ ਨੇ ਸ਼ਨੀਵਾਰ ਨੂੰ ਮੋਹਾਲੀ ਜ਼ਿਲੇ 'ਚ ਪਹਿਲਾ ਨਾਕਾ ਲਾਇਆ ਤੇ 51 ਓਵਰਸਪੀਡ ਵਾਹਨਾਂ ਦੇ ਚਲਾਨ ਕੱਟੇ। ਇਸ ਵਾਹਨ 'ਚ ਮੌਜੂਦ ਕੈਮਰੇ 500 ਮੀਟਰ ਦੀ ਦੂਰੀ ਤੋਂ ਹੀ ਵਾਹਨਾਂ ਦੀ ਸਪੀਡ ਦਾ ਪਤਾ ਕਰ ਲੈਂਦੇ ਹਨ।  ਜਿੱਥੇ ਪੂਰੀ ਸਿੱਧੀ ਸੜਕ ਹੈ, ਉੱਥੋਂ ਇਕ ਕਿਲੋਮੀਟਰ ਦੀ ਦੂਰੀ ਤੱਕ ਇਹ ਸਪੀਡ ਨੂੰ ਕੈਦ ਕਰ ਲਵੇਗਾ। ਜਿਨ੍ਹਾਂ ਥਾਵਾਂ 'ਤੇ ਜ਼ਿਆਦਾ ਹਾਦਸੇ ਹੁੰਦੇ ਹਨ, ਉਨ੍ਹਾਂ ਥਾਵਾਂ ਬਾਰੇ ਪਹਿਲਾਂ ਟ੍ਰੈਫਿਕ ਪੁਲਸ ਤੋਂ ਜਾਣਕਾਰੀ ਮੰਗੀ ਜਾਂਦੀ ਹੈ, ਜਿਸ ਤੋਂ ਬਾਅਦ 'ਇੰਟਰਸੈਪਟਰ' ਵਾਹਨ ਨੂੰ ਮੌਕੇ 'ਤੇ ਲਿਜਾ ਕੇ ਨਾਕੇ ਲਾਏ ਜਾਂਦੇ ਹਨ। ਸ਼ਨੀਵਾਰਨ ੂੰ ਨਿਊ ਚੰਡੀਗ਼ੜ੍ਹ 'ਚ ਨਾਕਾ ਲਾਇਆ ਗਿਆ। ਉੱਥੇ ਹੀ ਭਵਿੱਖ 'ਚ ਵੀ ਮੋਹਾਲੀ ਸਿਟੀ ਸਮੇਤ ਖਰੜ ਤੇ ਜ਼ੀਰਕਪੁਰ ਇਲਾਕੇ 'ਚ ਵੀ ਨਾਕੇ ਲਾਏ ਜਾਣਗੇ।  


Related News