ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਰਾਸ਼ਟਰਪਤੀ ਦੌਰੇ ਕਾਰਨ ਟ੍ਰੈਫਿਕ ਪਲਾਨ ਜਾਰੀ
Tuesday, Mar 11, 2025 - 10:23 AM (IST)

ਚੰਡੀਗੜ੍ਹ/ਬਠਿੰਡਾ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਮੰਗਲਵਾਰ ਨੂੰ ਪੰਜਾਬ ਦੌਰੇ 'ਤੇ ਹਨ। ਉਹ ਸਭ ਤੋਂ ਪਹਿਲਾਂ ਬਠਿੰਡਾ 'ਚ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਮੋਹਾਲੀ ਦੇ ਸੈਕਟਰ-81 ਸਥਿਤ ਆਈ. ਐੱਸ. ਬੀ. 'ਚ ਹੋਣ ਵਾਲੇ ਪ੍ਰੋਗਰਾਮ ਨਾਗਰਿਕ ਸਨਮਾਨ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ਿਰੱਕਤ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਮੰਗਲਵਾਰ ਨੂੰ ਰਾਸ਼ਟਰਪਤੀ ਦਾ ਸਨਮਾਨ ਕਰਨ ਲਈ ਸਮਾਗਮ 'ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਨਾਗਰਿਕ ਸਨਮਾਨ ਪ੍ਰੋਗਰਾਮ ਨੂੰ ਲੈ ਕੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਦੀਪਕ ਪਾਰੀਕ ਖ਼ੁਦ ਸੁਰੱਖਿਆ ਪ੍ਰਬੰਧਾਂ 'ਤੇ ਨਜ਼ਰ ਰੱਖ ਰਹੇ ਹਨ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਪ੍ਰੋਗਰਾਮ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਡਾਇਵਰਟ ਕੀਤਾ ਹੈ। ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਕਿਹਾ ਕਿ ਪ੍ਰੋਗਰਾਮ ਵਾਲੀ ਥਾਂ ਅਤੇ ਸ਼ਹਿਰ 'ਚ ਸੁਰੱਖਿਆ ਲਈ ਵੱਡੀ ਗਿਣਤੀ 'ਚ ਪੁਲਸ ਅਧਿਕਾਰੀ ਅਤੇ ਪੁਲਸ ਮੁਲਾਜ਼ਮ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਕਾਰਨਾਂ ਕਰਕੇ ਕੁੱਝ ਰੂਟਾਂ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ ਮੋਹਾਲੀ ਦੇ 5 ਕਿਲੋਮੀਟਰ ਦੇ ਘੇਰੇ ਨੂੰ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗੈਸ ਸਿਲੰਡਰਾਂ ਦੀ ਸਪਲਾਈ ਹੋਵੇਗੀ ਠੱਪ! ਡੀਲਰਾਂ ਨੇ ਦਿੱਤੀ ਵੱਡੀ ਚਿਤਾਵਨੀ
ਚੰਡੀਗੜ੍ਹ ਅਤੇ ਮੋਹਾਲੀ ਪੁਲਸ ਵਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ
ਚੰਡੀਗੜ੍ਹ ਅਤੇ ਮੋਹਾਲੀ ਪੁਲਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਫੇਰੀ ਕਾਰਨ ਡਾਇਵਰਸ਼ਨ ਪਲਾਨ ਜਾਰੀ ਕੀਤਾ ਹੈ। ਲੋਕਾਂ ਨੂੰ ਅੱਜ ਯਾਤਰਾ ਲਈ ਹੇਠਾਂ ਦਿੱਤੇ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਵੀ. ਆਈ. ਪੀ. ਰੂਟ ਕਾਰਨ ਉਨ੍ਹਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਪਟਿਆਲਾ ਤੋਂ ਚੰਡੀਗੜ੍ਹ
ਪਟਿਆਲਾ-ਰਾਜਪੁਰਾ-ਬਨੂੜ-ਲਾਂਡਰਾਂ-ਗੋਦਰੇਜ ਚੌਂਕ-ਮਦਨਪੁਰਾ ਚੌਂਕ
ਪਟਿਆਲਾ-ਰਾਜਪੁਰਾ-ਬਨੂੜ-ਛੱਤ ਦੀਆਂ ਲਾਈਟਾਂ-ਜ਼ੀਰਕਪੁਰ-ਚੰਡੀਗੜ੍ਹ
ਜ਼ੀਰਕਪੁਰ ਤੋਂ ਖਰੜ ਤੱਕ
ਜ਼ੀਰਕਪੁਰ-ਛੱਤ ਦੀਆਂ ਲਾਈਟਾਂ-ਏਅਰਪੋਰਟ ਚੌਂਕ-ਲਾਂਡਰਾਂ ਬਨੂੜ ਰੋਡ-ਖਰੜ
ਖਰੜ ਤੋਂ ਜ਼ੀਰਕਪੁਰ
ਖਰੜ-ਏਅਰਪੋਰਟ ਰੋਡ-CP67-ਨਿੱਪਰ-ਚੰਡੀਗੜ੍ਹ
ਚੰਡੀਗੜ੍ਹ ‘ਚ ਇਨ੍ਹਾਂ ਸੜਕਾਂ ਦਾ ਰੱਖੋ ਧਿਆਨ
ਸਵੇਰੇ 8:45 ਤੋਂ ਸਵੇਰੇ 10:00 ਵਜੇ ਤੱਕ
ਸਰੋਵਰ ਮਾਰਗ : ਹੀਰਾ ਸਿੰਘ ਚੌਂਕ (ਸੈਕਟਰ 5/6-7/8) ਤੋਂ ਨਿਊ ਲੇਬਰ ਚੌਂਕ (ਸੈਕਟਰ 20/21-33/34)
ਦੱਖਣੀ ਰੂਟ : ਨਵਾਂ ਲੇਬਰ ਚੌਂਕ (ਸੈਕਟਰ 20/21-33/34) ਤੋਂ ਏਅਰਪੋਰਟ ਲਾਈਟ ਪੁਆਇੰਟ
ਸ਼ਾਮ 4:30 ਤੋਂ 5:45 ਤੱਕ
ਸਰੋਵਰ ਮਾਰਗ : ਹੀਰਾ ਸਿੰਘ ਚੌਂਕ (ਸੈਕਟਰ 5/6-7/8) ਤੋਂ ਨਿਊ ਲੇਬਰ ਚੌਂਕ (ਸੈਕਟਰ 20/21-33/34)
ਦੱਖਣੀ ਰਸਤਾ : ਨਿਊ ਲੇਬਰ ਚੌਂਕ (ਸੈਕਟਰ 20/21-33/34) ਤੋਂ ਟ੍ਰਿਬਿਊਨ ਚੌਂਕ
ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ! ਆ ਗਿਆ ਲੰਬਾ WEEKEND
ਪੀ. ਯੂ. ਕਨਵੋਕੇਸ਼ਨ ’ਚ ਇਕ ਘੰਟੇ ਲਈ ਪਹੁੰਚਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਬੁੱਧਵਾਰ ਨੂੰ ਹੋਣ ਵਾਲੀ ਕਨਵੋਕੇਸ਼ਨ ’ਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੀਮਤ ਸਮੇਂ ਲਈ ਕੈਂਪਸ ਪਹੁੰਚਣਗੇ। ਉਹ ਕੈਂਪਸ ’ਚ ਕਰੀਬ ਇਕ ਘੰਟੇ ਤੱਕ ਠਹਿਰਣਗੇ। ਇਸ ਦੌਰਾਨ ਕੁੱਝ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ ਤੇ ਗੋਲਡ ਮੈਡਲਿਸਟ ਦੇ ਨਾਲ ਕਨਵੋਕੇਸ਼ਨ ਤੋਂ ਪਹਿਲਾਂ ਹੀ ਫੋਟੋਆਂ ਖਿਚਵਾਉਣਗੇ। ਜਾਣਕਾਰੀ ਮੁਤਾਬਕ ਹਰਿਆਣਾ ਦੇ ਰਾਜਪਾਲ ਦੇ ਕਨਵੋਕੇਸ਼ਨ ’ਚ ਨਾ ਆਉਣ ਸਬੰਧੀ ਪੁਸ਼ਟੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰੀਬ 10 ਵਜੇ ਕੈਂਪਸ ਪਹੁੰਚਣਗੇ। ਹਾਲਾਂਕਿ ਕਨਵੋਕੇਸ਼ਨ ’ਚ ਅਜੇ ਇਕ ਦਿਨ ਬਾਕੀ ਹੈ। ਇਸ ਲਈ ਸ਼ਡਿਊਲ ’ਚ ਬਦਲਾਅ ਹੋ ਸਕਦਾ ਹੈ। ਕਨਵੋਕੇਸ਼ਨ ’ਚ ਪੀ. ਯੂ. ਦੇ ਫੈਕਲਟੀ ਮੈਂਬਰ, ਡੀਨ ਅਤੇ ਹੋਰ ਨਾਨ-ਟੀਚਿੰਗ ਦਾ ਵੱਡਾ ਸਟਾਫ ਡਿਊਟੀ ’ਤੇ ਰਹਿੰਦਾ ਹੈ। ਯੂਨੀਵਰਸਿਟੀ ਦੇ ਸੁਰੱਖਿਆ ਮੁਖੀ ਵਿਕਰਮ ਸਿੰਘ ਵੱਲੋਂ 11 ਅਤੇ 12 ਮਾਰਚ ਨੂੰ ਕੈਂਪਸ ਵਿਚ ਦਾਖ਼ਲੇ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8