ਚੀਨੀ ਵਪਾਰੀ ਦੀ ਸੜਕ ਹਾਦਸੇ ਵਿਚ ਮੌਤ

Thursday, Jan 16, 2020 - 05:07 PM (IST)

ਚੀਨੀ ਵਪਾਰੀ ਦੀ ਸੜਕ ਹਾਦਸੇ ਵਿਚ ਮੌਤ

ਨਵਾਂਸ਼ਹਿਰ (ਮਨੋਰੰਜਨ) : ਵੀਰਵਾਰ ਸਵੇਰੇ ਦਾਣਾਮੰਡੀ ਨਵਾਂਸ਼ਹਿਰ ਗੇਟ ਦੇ ਅੱਗੇ ਮੰਡੀ ਦੇ ਹੋਲਸੇਲ ਚੀਨੀ ਵਪਾਰੀ ਦੀ ਸਕੂਟਰੀ ਤੇ ਟਰੱਕ ਨਾਲ ਹੋਈ ਟੱਕਰ ਵਿਚ ਮੌਤ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਨਵਾਂਸਹਿਰ ਦੀ ਦਾਣਾ ਮੰਡੀ ਵਿਚ ਹੋਲਸੇਲ ਚੀਨੀ ਦੀ ਫਰਮ ਨੱਥੂ ਮੱਲ ਗੰਗਾ ਬਿਸ਼ਨ ਦੇ ਮਾਲਕ ਹਿਤੇਸ਼ ਸਰੀਨ (63) ਪੁਤਰ ਸ਼੍ਰੀ ਕਸਤੂਰੀਲਾਲ ਸਰੀਨ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਨਵਾਂਸ਼ਹਿਰ ਆਰੀਆ ਸਮਾਜ ਰੋਡ ਸਥਿਤ ਆਪਣੇ ਘਰ ਤੋਂ ਦਾਣਾਮੰਡੀ ਦੁਕਾਨ ਵੱਲ ਜਾ ਰਹੇ ਸੀ ਕਿ ਜਿਵੇਂ ਹੀ ਉਹ ਦਾਣਾ ਮੰਡੀ ਗੇਟ ਅੱਗੇ ਪਹੁੰਚੇ ਤਾਂ ਉਨ੍ਹਾਂ ਦੀ ਸਕੂਟਰੀ ਇਕ ਟਰੱਕ ਨਾਲ ਟਕਰਾ ਗਈ। 

ਦੱਸਿਆ ਜਾ ਰਿਹਾ ਹੈ ਕਿ ਹਿਤੇਸ਼ ਸਰੀਨ ਦਾ ਸਿਰ ਜ਼ੋਰ ਨਾਲ ਟਰੱਕ ਵਿਚ ਵਜਿਆ। ਜਿਸਦੇ ਚੱਲਦੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਦਾਣਾ ਮੰਡੀ ਨਵਾਂਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ ਤੇ ਦੁਕਾਨਾ ਬੰਦ ਹੋ ਗਈਆਂ। ਪੁਲਸ ਨੇ ਮੌਕੇ 'ਤੇ ਪੁਹੰਚ ਕੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਮ੍ਰਿਤਕ ਹਿਤੇਸ਼ ਸਰੀਨ ਦਾ ਸੰਸਕਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਦੋ ਬੇਟੀਆ ਤੇ ਇਕ ਬੇਟਾ ਛੱਡ ਗਏ।


author

Gurminder Singh

Content Editor

Related News