ਜਲੰਧਰ ਵਾਸੀਆਂ ਨੇ ਕੱਢੀ ਕਿਸਾਨਾਂ ਦੇ ਹੱਕ ’ਚ ਟਰੈਕਟਰ ਰੈਲੀ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ
Saturday, Jan 09, 2021 - 05:15 PM (IST)
ਜਲੰਧਰ (ਸੋਨੂੰ)— 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਵੱਲੋਂ ਟਰੈਕਟਰ ਗਣਤੰਤਰ ਪਰੇਡ ਕੱਢੀ ਜਾਵੇਗੀ, ਜਿਸ ’ਚ ਉਤਸ਼ਾਹ ਭਰਨ ਲਈ ਅੱਜ ਜਲੰਧਰ ’ਚ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਟਰੈਕਟਰ ਰੈਲੀ ’ਚ ਜਿੱਥੇ ਬੀਬੀਆਂ ਅਤੇ ਬੁੱਢਿਆਂ ਨੇ ਹਿੱਸਾ ਲਿਆ, ਉਥੇ ਹੀ ਬੱਚਿਆਂ ਨੇ ਵੀ ਇਸ ਟਰੈਕਟਰ ਰੈਲੀ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਬੀਬੀਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ’ਚ ਉਨ੍ਹਾਂ ਦੇ ਨਾਲ ਹਨ ਅਤੇ ਲੜਾਈ ਦੇ ਆਖ਼ੀਰ ਤੱਕ ਨਾਲ ਹੀ ਰਹਿਣਗੇ।
ਇਹ ਵੀ ਪੜ੍ਹੋ : ਹਰਿਦੁਆਰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ, ਇਸ ਦਿਨ ਤੋਂ ਚੱਲੇਗੀ ਜਨ-ਸ਼ਤਾਬਦੀ ਐਕਸਪ੍ਰੈੱਸ
ਜਲੰਧਰ ’ਚ ਟਰੈਕਟਰ-ਰੈਲੀ ਦਾ ਹਿੱਸਾ ਬਣੀ ਨੀਨੂ ਸੇਖੋਂ ਨੇ ਕਿਹਾ ਕਿ ਉਹ ਇਕ ਕਿਸਾਨ ਦੀ ਬੇਟੀ ਹੈ ਅਤੇ ਕਿਸਾਨਾਂ ਦੇ ਸੰਘਰਸ਼ ’ਚ ਉਨ੍ਹਾਂ ਦੇ ਨਾਲ ਹੈ। ਅੱਜ ਦੀ ਇਸ ਟਰੈਕਟਰ-ਰੈਲੀ ਦਾ ਹਿੱਸਾ ਬਣ ਕੇ ਉਹ ਦਿੱਲੀ ’ਚ ਬੈਠੇ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ ਤਾਂਕਿ ਉਹ ਇਸ ਸੰਘਰਸ਼ ਨੂੰ ਆਖ਼ੀਰ ਤੱਕ ਲੈ ਕੇ ਜਾੇਵਗੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦਾ ਕਿਸਾਨ ਅੱਜ ਇਕ ਕੌਮ ’ਚ ਬਦਲ ਗਿਆ ਹੈ ਅਤੇ ਉਹ ਉਨ੍ਹਾਂ ਦੇ ਮਾਣ-ਸਨਮਾਨ ਦੀ ਗੱਲ ਹੈ, ਜਿਸ ਦੇ ਲਈ ਉਹ ਉਨ੍ਹਾਂ ਦੇ ਨਾਲ ਇਸ ਸੰਘਰਸ਼ ਦੇ ਅੰਤ ਤੱਕ ਖੜ੍ਹੇ ਰਹਿਣਗੇ।
ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ
ਅਮਰੀਕਾ ਤੋਂ ਆਈ ਜਸਲੀਨ ਕੌਰ ਨੇ ਕਿਹਾ ਕਿ ਉਹ ਕਾਫ਼ੀ ਮਾਣ ਮਹਿਸੂਸ ਕਰ ਰਹੀ þ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਇਸ ਸੰਘਰਸ਼ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਉਹ ਚਾਹੰੁਦੀ þ ਕਿ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਨਿਆਂ ਮਿਲੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂਕਿ ਕਿਸਾਨ ਫਿਰ ਤੋਂ ਆਪਣੇ ਘਰ ਵਾਪਸ ਆ ਸਕਣ।
ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ
ਪ੍ਰਦਰਸ਼ਨਕਾਰੀ ਜਸਦੀਪ ਸਿੰਘ ਅਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ’ਚ ਉਹ ਜਲੰਧਰ ਦੇ ਮਾਡਲ ਟਾਊਨ ਤੋਂ ਟਰੈਕਟਰ ਰੈਲੀ ਕੱਢ ਰਹੇ ਹਨ, ਜੋਕਿ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਸੜਕਾਂ ਤੋਂ ਹੁੰਦੇ ਹੋਏ ਦੋਬਾਰਾ ਮਾਡਲ ਟਾਊਨ ’ਚ ਹੀ ਖ਼ਤਮ ਹੋਵੇਗੀ।
ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੇ ਬਾਰਡਰ ’ਤੇ 45 ਦਿਨਾਂ ਤੋਂ ਬੈਠੇ ਹੋਏ ਹਨ, ਜਿਨ੍ਹਾਂ ਦੀ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਵੀ ਸਹੀ ਢੰਗ ਨਾਲ ਸੁਣਵਾਈ ਨਹੀਂ ਕੀਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਕੇਂਦਰ ਸਰਕਾਰ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇਵੇ ਤਾਂਕਿ ਸੰਘਰਸ਼ ਖ਼ਤਮ ਹੋ ਸਕੇ।
ਨੋਟ: ਜਲੰਧਰ ਵਾਸੀਆਂ ਵੱਲੋਂ ਕੱਢੀ ਗਈ ਟਰੈਕਟਰ ਰੈਲੀ ਸਬੰਧੀ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ