ਘਰ ਅੰਦਰ ਵੜ ਕਾਰ ''ਤੇ ਚੜ੍ਹਾ ''ਤਾ ਟਰੈਕਟਰ, ਕੱਢੀਆਂ ਗਾਲ੍ਹਾਂ, ਪੀੜਤ ਨੇ ਕੀਤੀ ਇਹ ਮੰਗ

Sunday, Nov 27, 2022 - 01:22 AM (IST)

ਘਰ ਅੰਦਰ ਵੜ ਕਾਰ ''ਤੇ ਚੜ੍ਹਾ ''ਤਾ ਟਰੈਕਟਰ, ਕੱਢੀਆਂ ਗਾਲ੍ਹਾਂ, ਪੀੜਤ ਨੇ ਕੀਤੀ ਇਹ ਮੰਗ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਮਾਮਲਾ ਜ਼ਿਲ੍ਹੇ ਦੇ ਪਿੰਡ ਮਿੱਠੜੀ ਬੁਧਗਿਰ ਦਾ ਹੈ, ਜਿਥੇ ਇਕ ਘਰ ਅੰਦਰ ਦਾਖਲ ਹੋ ਕੇ ਇਕ ਵਿਅਕਤੀ ਵੱਲੋਂ ਘਰ ਦੇ ਮਾਲਕ ਦੀ ਕਾਰ ਭੰਨ੍ਹ ਦਿੱਤੀ ਗਈ ਅਤੇ ਇਸ ਦੌਰਾਨ ਗਾਲੀ-ਗਲੋਚ ਵੀ ਕੀਤਾ ਗਿਆ। ਪੁਲਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਮਿੱਠੜੀ ਬੁਧਗਿਰ ਵਾਸੀ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਦੇ ਵਿਆਹ 'ਤੇ ਗਏ ਹੋਏ ਸਨ। ਇਸ ਦੌਰਾਨ ਪਿੰਡ ਦੀ ਢਾਣੀ 'ਚ ਰਹਿੰਦੇ ਕੁਝ ਵਿਅਕਤੀ ਨਾਲ ਉਸ ਨਾਲ ਉਸ ਸਮੇਂ ਹੀ ਖਹਿ ਰੱਖਣ ਲੱਗੇ ਅਤੇ ਵਿਆਹ 'ਚ ਉਨ੍ਹਾਂ ਦੀਆਂ ਔਰਤਾਂ ਵਿੱਚ ਵੀ ਇਹ ਵਿਅਕਤੀ ਵੱਜਦੇ ਰਹੇ ਪਰ ਉਹ ਚੁੱਪ ਕਰਕੇ ਆਪਣੇ ਘਰ ਆ ਗਿਆ।

ਇਹ ਵੀ ਪੜ੍ਹੋ : ਘਰ ’ਚ ਵੜ ਲੁਟੇਰੇ ਬੋਲੇ, ‘‘ਅਸੀਂ ਸਿੱਧੂ ਮੂਸੇਵਾਲਾ ਨਹੀਂ ਛੱਡਿਆ, ਤੁਸੀਂ ਕੀ ਚੀਜ਼ ਹੋ’’

ਬੀਤੀ ਰਾਤ ਪਿੰਡ ਦੇ 3 ਵਿਅਕਤੀ ਕਥਿਤ ਤੌਰ 'ਤੇ ਨਸ਼ੇ ਵਿਚ ਉਨ੍ਹਾਂ ਦੇ ਘਰ ਆਏ, ਜਿਨ੍ਹਾਂ 'ਚੋਂ 2 ਕਾਰ ਸਵਾਰ ਸਨ ਅਤੇ ਇਕ ਵਿਅਕਤੀ ਟਰੈਕਟਰ 'ਤੇ ਸੀ। ਇਹ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ ਅਤੇ ਟਰੈਕਟਰ ਨਾਲ ਉਨ੍ਹਾਂ ਦੀ ਕਾਰ ਭੰਨ੍ਹ ਦਿੱਤੀ ਤੇ ਉਨ੍ਹਾਂ 'ਤੇ ਵੀ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਵੀਡੀਓ ਵੀ ਸਾਹਮਣੇ ਆਈਆਂ ਹਨ। ਉਧਰ ਇਸ ਮਾਮਲੇ 'ਚ ਥਾਣਾ ਲੰਬੀ ਪੁਲਸ ਨੇ ਜਾਂਚ ਆਰੰਭ ਕਰ ਦਿੱਤੀ ਹੈ। ਪੀੜਤ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News