ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ''ਚ ਆਇਆ ਟ੍ਰੈਕਟਰ ਚਾਲਕ, ਨੌਜਵਾਨ ਦੀ ਮੌਕੇ ''ਤੇ ਮੌਤ, ਰੋਹ ''ਚ ਆਏ ਲੋਕਾਂ ਨੇ...
Saturday, Aug 26, 2023 - 10:21 PM (IST)
ਬਲਾਚੌਰ/ਪੋਜੇਵਾਲ (ਕਟਾਰੀਆ) : ਨੰਗਲ ਰੋਡ 'ਤੇ ਸ਼ਾਹਪੁਰ ਘਾਟੇ ਨਜ਼ਦੀਕ ਇਕ ਤੇਜ਼ ਰਫ਼ਤਾਰ ਟਿੱਪਰ ਵੱਲੋਂ ਟ੍ਰੈਕਟਰ-ਟਰਾਲੀ ਨੂੰ ਟੱਕਰ ਮਾਰੇ ਜਾਣ ’ਤੇ ਟ੍ਰੈਕਟਰ ਚਾਲਕ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਟਿੱਪਰ ਤੇ ਟ੍ਰੈਕਟਰ-ਟਰਾਲੀ ਨੰਗਲ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਹੇ ਸਨ। ਟ੍ਰੈਕਟਰ-ਟਰਾਲੀ ਪਿੱਛੇ ਆ ਰਹੇ ਟਿੱਪਰ ਵੱਲੋਂ ਟੱਕਰ ਮਾਰੇ ਜਾਣ ’ਤੇ ਟਿੱਪਰ ਟ੍ਰੈਕਟਰ ਨੂੰ ਕਾਫੀ ਦੂਰੀ ਤੱਕ ਘੜੀਸ ਕੇ ਲੈ ਗਿਆ, ਜਿਸ ਨਾਲ ਟ੍ਰੈਕਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ ਵਿਚ ਗੜ੍ਹਸ਼ੰਕਰ-ਨਵਾਂਸ਼ਹਿਰ ਰੋਡ 'ਤੇ ਕਾਬੂ ਕੀਤਾ ਗਿਆ। ਮ੍ਰਿਤਕ ਟ੍ਰੈਕਟਰ ਚਾਲਕ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੰਗਲ (ਨੰਗਲ) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ਕੀਤੇ ਵੱਡੇ ਖੁਲਾਸੇ, 6.5 ਕਰੋੜ ਰੁਪਏ ਫ਼ਰੀਜ਼
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਵਾਰਿਸਾਂ ਤੇ ਲੋਕਾਂ ਵੱਲੋਂ ਘਟਨਾ ਸਥਾਨ ਨੇੜੇ ਗੜ੍ਹਸ਼ੰਕਰ-ਨੰਗਲ ’ਤੇ ਜਾਮ ਲਗਾ ਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਰੋਸ ਧਰਨੇ ਵਿੱਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੀਪੀਆਈਐੱਮ ਦੇ ਆਗੂ ਬੀਬੀ ਸੁਭਾਸ਼ ਮੱਟੂ, ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਮਹਿੰਦਵਾਣੀ ਵੱਲੋਂ ਕੁਲਭੂਸ਼ਨ ਕੁਮਾਰ ਤੇ ਦਵਿੰਦਰ ਰਾਣਾ ਪਹੁੰਚੇ। ਧਰਨਾਕਾਰੀਆਂ ਦੀ ਮੰਗ ਸੀ ਕਿ ਇਸ ਸੜਕ 'ਤੇ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਲਈ ਜ਼ਿੰਮੇਵਾਰ ਓਵਰਲੋਡ ਟਿੱਪਰਾਂ ਨੂੰ ਬੰਦ ਕਰਵਾਇਆ ਜਾਵੇ। ਮੌਕੇ ’ਤੇ ਪਹੁੰਚੇ ਡੀਐੱਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਤੇ ਥਾਣਾ ਮੁਖੀ ਹਰਪ੍ਰੇਮ ਸਿੰਘ ਵੱਲੋਂ ਘਟਨਾ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਲੋਕਾਂ ਨੂੰ ਸ਼ਾਂਤ ਕੀਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8