ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਕਲਰਕ 25000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

Monday, Jun 20, 2022 - 09:47 PM (IST)

ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦਾ ਕਲਰਕ 25000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

ਅੰਮ੍ਰਿਤਸਰ (ਸਾਗਰ, ਕਮਲ) : ਨਗਰ ਸੁਧਾਰ ਟਰੱਸਟ 'ਚ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹੋਏ ਹਨ ਕਿ ਕੋਈ ਵੀ ਸਰਕਾਰੀ ਅਧਿਕਾਰੀ ਹੋਵੇ, ਬਖਸ਼ੇ ਨਾ ਜਾਣ, ਜਿਸ ਨੂੰ ਲੈ ਕੇ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਜੋਗੇਸ਼ਵਰ ਸਿੰਘ ਵਿਜੀਲੈਂਸ ਬਿਊਰੋ ਯੂਨਿਟ ਅੰਮ੍ਰਿਤਸਰ ਵੱਲੋਂ ਕੰਵਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਕਾਨ ਨੰ. 222 ਬੀ-ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਦਿਨੇਸ਼ ਖੰਨਾ ਕਲਰਕ ਸੈੱਲ ਬ੍ਰਾਂਚ ਦਫ਼ਤਰ ਨਗਰ ਸੁਧਾਰ ਟਰੱਸਟ ਅਤੇ ਕਰਿੰਦਾ ਨਵਦੀਪ ਸਿੰਘ ਪੁੱਤਰ ਸੰਜੀਵ ਸਿੰਘ ਵਾਸੀ ਮਕਾਨ ਨੰ. 487 ਰਾਮ ਨਗਰ ਵੇਰਕਾ ਅੰਮ੍ਰਿਤਸਰ ਨੂੰ ਸ਼ਿਕਾਇਤਕਰਤਾ ਕੰਵਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਪਾਸੋਂ 25000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਖ਼ਬਰ ਇਹ ਵੀ : ਫੜੇ ਗਏ ਸਿੱਧੂ ਮੂਸੇਵਾਲਾ ਦੇ ਕਾਤਲ, ਉਥੇ ਛੁੱਟੀਆਂ ਦੌਰਾਨ ਕੱਲ੍ਹ ਖੁੱਲ੍ਹਣਗੇ ਸਕੂਲ, ਪੜ੍ਹੋ TOP 10

ਵਰਿੰਦਰ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੰਵਲਜੀਤ ਸਿੰਘ ਚਾਵਲਾ ਬ੍ਰਦਰਜ਼ ਨਾਂ ਦੀ ਫਰਮ ਤਹਿਤ ਮਜੀਠ ਮੰਡੀ ਅੰਮ੍ਰਿਤਸਰ ਵਿਖੇ ਡਰਾਈ ਫਰੂਟ ਦਾ ਕੰਮ ਕਰਦਾ ਹੈ, ਜਿਸ ਨੇ ਮਿਤੀ 09-07-2019 ਨੂੰ ਕੰਵਰਦਲੀਪ ਸਿੰਘ ਪੁੱਤਰ ਹਰਕੀਰਤ ਸਿੰਘ ਵਾਸੀ ਮਕਾਨ ਨੰ. 2315 ਸੀ-ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਕੋਲੋਂ ਉਸ ਦੀ ਉਕਤ ਰਿਹਾਇਸ਼ੀ ਕੋਠੀ 90 ਲੱਖ ਰੁਪਏ ਵਿੱਚ ਖਰੀਦੀ ਸੀ। ਇਹ ਕੋਠੀ ਖਰੀਦ ਕਰਨ ਤੋਂ ਪਹਿਲਾਂ ਇਸ ਕੋਠੀ ਦੇ ਸਾਰੇ ਕਾਗਜ਼ਾਤ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਤੋਂ ਚੈੱਕ ਕਰਵਾਏ ਸਨ, ਜੋ ਠੀਕ ਪਾਏ ਗਏ ਸਨ। ਕਰੀਬ 2 ਮਹੀਨੇ ਪਹਿਲਾਂ ਮੁੱਦਈ ਦੇ ਘਰ 3 ਵਿਅਕਤੀ ਆਏ, ਜਿਨ੍ਹਾਂ ਨੇ ਆਪਣੇ-ਆਪ ਨੂੰ ਕੋਟਕ ਮਹਿੰਦਰਾ ਬੈਂਕ ਦੇ ਮੁਲਾਜ਼ਮ ਦੱਸਿਆ ਅਤੇ ਕਿਹਾ ਕਿ ਤੁਹਾਡੀ ਕੋਠੀ ਨੰਬਰ 2315 ਸੀ-ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ 'ਤੇ ਬੈਂਕ ਦਾ ਕਰੀਬ 60 ਲੱਖ ਰੁਪਏ ਲੋਨ ਹੈ, ਜੋ ਪਿਛਲੇ 10 ਸਾਲ ਤੋਂ ਚੱਲ ਰਿਹਾ ਹੈ ਤੇ ਇਹ ਵੀ ਕਿਹਾ ਕਿ ਇਸ ਸਬੰਧੀ ਅਸੀਂ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਿਖੇ ਪੱਤਰ ਦੇ ਆਏ ਹਾਂ।

ਇਹ ਵੀ ਪੜ੍ਹੋ : ਟ੍ਰੈਫਿਕ ਜਾਮ ਕਾਰਨ ਕਈ ਐਕਸਪ੍ਰੈੱਸ ਟਰੇਨਾਂ ਰਹਿਣਗੀਆਂ ਰੱਦ, ਪੜ੍ਹੋ ਡਿਟੇਲ

ਇਹ ਗੱਲ ਸੁਣ ਕੇ ਮੁੱਦਈ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਤਾਂ ਉਸੇ ਵਕਤ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਾਓ ਅਤੇ ਇਸ ਬਾਰੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਦਫ਼ਤਰ ਤੋਂ ਪਤਾ ਕਰਕੇ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ। ਮੁੱਦਈ ਉਸੇ ਵਕਤ ਦਫ਼ਤਰ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਗਿਆ, ਜਿੱਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਦੀ ਇਸ ਕੋਠੀ ਵਾਲੀ ਜਗ੍ਹਾ ਨੂੰ ਸੇਲ ਬ੍ਰਾਂਚ ਵਿੱਚ ਦਿਨੇਸ਼ ਖੰਨਾ ਨਾਂ ਦਾ ਕਰਮਚਾਰੀ ਡੀਲ ਕਰਦਾ ਹੈ ਤਾਂ ਮੁੱਦਈ ਦਿਨੇਸ਼ ਖੰਨਾ ਨੂੰ ਦਫ਼ਤਰ ਦੀ ਪਹਿਲੀ ਮੰਜ਼ਿਲ 'ਤੇ ਜਾ ਕੇ ਮਿਲਿਆ ਅਤੇ ਆਪਣੀ ਕੋਠੀ ਨੰਬਰ 2315 ਸੀ-ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ 'ਤੇ ਕਿਸੇ ਬੈਂਕ ਤੋਂ ਕਰਜ਼ੇ ਸਬੰਧੀ ਕੋਈ ਪੱਤਰ ਰਿਸੀਵ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਨੂੰ ਪੱਤਰ ਤਾਂ ਰਿਸੀਵ ਹੋਇਆ ਹੈ ਪਰ ਮੈਂ ਤੁਹਾਨੂੰ ਇਹ ਪੱਤਰ ਨਹੀਂ ਦਿਖਾ ਸਕਦਾ ਕਿਉਂਕਿ ਸਾਡੇ ਰਿਕਾਰਡ ਮੁਤਾਬਕ ਇਹ ਕੋਠੀ ਤੁਹਾਡੇ ਨਾਂ 'ਤੇ ਹੁਣ ਤੱਕ ਟ੍ਰਾਂਸਫਰ ਨਹੀਂ ਹੋਈ, ਜਿਸ 'ਤੇ ਮੁੱਦਈ ਨੇ ਉਸ ਨੂੰ ਉਕਤ ਕੋਠੀ ਦੀ ਫਾਈਲ ਦਿਖਾਉਣ ਲਈ ਕਿਹਾ ਤਾਂ ਦਿਨੇਸ਼ ਖੰਨਾ ਕਲਰਕ ਸੈੱਲ ਬ੍ਰਾਂਚ ਨੇ ਕਿਹਾ ਕਿ ਟਰੱਸਟ ਦੀਆਂ ਫਾਈਲਾਂ ਵੇਖਣੀਆਂ ਇੰਨੀ ਸੌਖੀ ਗੱਲ ਨਹੀਂ ਹੈ, ਜੇਕਰ ਤੁਸੀਂ ਇਸ ਕੋਠੀ ਦੀ ਫਾਈਲ ਵੇਖਣੀ ਹੈ ਜਾਂ ਉਸ ਦੀ ਕਾਪੀ ਹਾਸਲ ਕਰਨੀ ਹੈ ਤਾਂ ਇਸ ਬਦਲੇ 50000 ਰੁਪਏ ਖਰਚਾ ਲੱਗੇਗਾ, ਜਿਸ 'ਤੇ ਮੁੱਦਈ ਨੇ ਉਸ ਨੂੰ ਕਿਹਾ ਕਿ ਇਹ ਇੰਨਾ ਵੱਡਾ ਕੰਮ ਨਹੀਂ ਹੈ, ਕੁਝ ਘੱਟ ਕਰ ਲਓ। ਮੁੱਦਈ ਦੇ ਮਿੰਨਤ-ਤਰਲਾਂ ਕਰਨ 'ਤੇ ਉਸ ਨੇ ਕਿਹਾ ਕਿ ਮੁੱਕਦੀ ਗੱਲ 25000 ਰੁਪਏ ਤੋਂ ਇਕ ਰੁਪਈਆ ਵੀ ਘੱਟ ਨਹੀਂ ਲੱਗੇਗਾ ਪਰ ਫਾਈਲ ਤੁਹਾਨੂੰ ਦਫ਼ਤਰ ਵਿੱਚ ਨਹੀਂ ਦਿਖਾ ਸਕਦਾ। ਤੁਸੀਂ ਆਪਣਾ ਘਰ ਦਾ ਅਡਰੈੱਸ ਅਤੇ ਫੋਨ ਨੰਬਰ ਦੇ ਦੇਵੋ, ਮੈਂ ਇਸ ਫਾਈਲ ਦੀ ਫੋਟੋਕਾਪੀ ਆਪਣੇ ਕਰਿੰਦਿਆਂ ਦੇ ਹੱਥ ਤੁਹਾਡੇ ਘਰ ਭੇਜ ਦੇਵਾਂਗਾ, ਤੁਸੀਂ 25000 ਰੁਪਏ ਦੇ ਕੇ ਇਹ ਫਾਈਲ ਦੀ ਕਾਪੀ ਆਪਣੇ ਕੋਲ ਰੱਖ ਸਕਦੇ ਹੋ, ਜੋ ਸ਼ਿਕਾਇਤਕਰਤਾ ਦਿਨੇਸ਼ ਖੰਨਾ ਕਲਰਕ ਸੈੱਲ ਬ੍ਰਾਂਚ ਨਾਲ ਰਿਸ਼ਵਤ ਦੇ ਪੈਸੇ ਦੇਣ ਦਾ ਝੂਠਾ ਵਾਅਦਾ ਕਰਕੇ ਵਾਪਸ ਆ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੰਗਰੂਰ ਸੰਸਦੀ ਹਲਕੇ 'ਚ 23 ਜੂਨ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ

ਸ਼ਿਕਾਇਤਕਰਤਾ ਕੰਵਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਜੋਗੇਸ਼ਵਰ ਸਿੰਘ ਡੀ.ਐੱਸ.ਪੀ ਵਬ ਯੂਨਿਟ ਅੰਮ੍ਰਿਤਸਰ ਵੱਲੋਂ ਪੁਲਸ ਪਾਰਟੀ ਸਬ-ਇੰਸਪੈਕਟਰ ਬਿਕਰਮ ਸਿੰਘ, ਏ.ਐੱਸ.ਆਈ. ਰਿਪਨ ਕੁਮਾਰ, ਏ.ਐੱਸ.ਆਈ. ਸਤਨਾਮ ਸਿੰਘ, ਏ.ਐੱਸ.ਆਈ. ਸੁਖਵਿੰਦਰ ਸਿੰਘ, ਮੁੱਖ ਸਿਪਾਹੀ ਸਿਕੰਦਰ ਸਿੰਘ, ਮੁੱਖ ਸਿਪਾਹੀ ਸੰਦੀਪ ਸਿੰਘ, ਸਿਪਾਹੀ ਪਰਮਪ੍ਰੀਤ ਸਿੰਘ, ਸਿਪਾਹੀ ਭੁਪਿੰਦਰਜੀਤ ਸਿੰਘ, ਮੁੱਦਈ ਕੰਵਲਜੀਤ ਸਿੰਘ ਅਤੇ ਸਰਕਾਰੀ ਗਵਾਹ ਗੁਰਪ੍ਰੀਤ ਸਿੰਘ ਸਹਾਇਕ ਇੰਜੀਨੀਅਰ ਤੇ ਬਲਦੇਵ ਸਿੰਘ ਸਹਾਇਕ ਇੰਜੀਨੀਅਰ ਸਮੇਤ ਸਰਕਾਰੀ ਗਵਾਹ ਨੂੰ ਲੈ ਕੇ ਟ੍ਰੈਪ ਲਗਾਇਆ ਗਿਆ। ਜੋਗੇਸ਼ਵਰ ਸਿੰਘ ਡੀ.ਐੱਸ.ਪੀ ਵਬ ਯੂਨਿਟ ਅੰਮ੍ਰਿਤਸਰ ਵੱਲੋਂ ਦਿਨੇਸ਼ ਖੰਨਾ ਕਲਰਕ ਸੈੱਲ ਬ੍ਰਾਂਚ ਦਫ਼ਤਰ ਨਗਰ ਸੁਧਾਰ ਟਰੱਸਟ ਜ਼ਿਲ੍ਹਾ ਅੰਮ੍ਰਿਤਸਰ ਅਤੇ ਕਰਿੰਦਾ ਨਵਦੀਪ ਸਿੰਘ ਪੁੱਤਰ ਸੰਜੀਵ ਸਿੰਘ ਵਾਸੀ ਮਕਾਨ ਨੰ. 487 ਰਾਮ ਨਗਰ ਵੇਰਕਾ ਅੰਮ੍ਰਿਤਸਰ ਨੂੰ ਸ਼ਿਕਾਇਤਕਰਤਾ ਕੰਵਲਜੀਤ ਸਿੰਘ ਕੋਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਰਿਸ਼ਵਤ ਵਾਲੀ ਰਕਮ ਮੌਕਾ 'ਤੇ ਬਰਾਮਦ ਕੀਤੀ ਗਈ। ਦੋਸ਼ੀਆਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ 'ਚ ਥਾਣਾ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News