ਵੱਡੀ ਖ਼ਬਰ : ਭਾਜਪਾ ’ਚ ਗਿਆ ਕਾਂਗਰਸੀ ਲੀਡਰ ਕਰੇਗਾ ਘਰ ਵਾਪਸੀ!

Tuesday, Jan 18, 2022 - 06:43 PM (IST)

ਵੱਡੀ ਖ਼ਬਰ : ਭਾਜਪਾ ’ਚ ਗਿਆ ਕਾਂਗਰਸੀ ਲੀਡਰ ਕਰੇਗਾ ਘਰ ਵਾਪਸੀ!

ਜਲੰਧਰ (ਬਿਊਰੋ) : ਪੰਜਾਬ ’ਚ 2022 ਦੀਆਂ ਚੋਣਾਂ ਦੇ ਮੱਦੇਨਨਜ਼ਰ ਭਾਜਪਾ ਵੱਲੋਂ ਧ੍ੜਾਧੜ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਦੇ ਕਈ ਲੀਡਰ ਭਾਜਪਾ ਦਾ ਹੱਥ ਫੜ ਚੁੱਕੇ ਹਨ। ਪਰ ਹੁਣ ਇੱਕ ਵੱਡੀ ਖ਼ਬਰ ਆ ਰਹੀ ਹੈ ਕਿ ਹਾਲ ਹੀ ’ਚ ਕਾਂਗਰਸ ਤੋਂ ਭਾਜਪਾ ’ਚ ਗਏ ਮਾਲਵੇ ਦੇ ਇੱਕ ਲੀਡਰ ਦੀ ਘਰ ਵਾਪਸੀ ਹੋ ਰਹੀ ਹੈ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਉਕਤ ਸਿਆਸਤਦਾਨ ਦਾ ਭਾਜਪਾ ਨਾਲ ਕੀ ਰੌਲਾ ਹੋਇਆ ਹੈ ਜਾਂ ਫਿਰ ਕਾਂਗਰਸ ਨਾਲ ਕੀ ਗੰਡਤੁੱਪ ਹੋਈ ਹੈ ਪਰ ਸੂਤਰ ਦੱਸਦੇ ਹਨ ਕਿ ਛੇਤੀ ਹੀ ਇਸ ਗੱਲ ਦਾ ਐਲਾਨ ਹੋ ਸਕਦਾ ਹੈ ਕਿ ਕਾਂਗਰਸੀ ਲੀਡਰ ਨੇ ਮੁੜ ਘਰ ਵਾਪਸੀ ਕਰ ਲਈ ਹੈ। ਜਾਣਕਾਰੀ ਮੁਤਾਬਕ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ’ਚ ਭਾਜਪਾ ਲਈ ਇਹ ਵੱਡਾ ਝਟਕਾ ਸਾਬਤ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News