ਪੰਜਾਬ ’ਚ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫੇ ਦੇਣ ਤੋਂ ਲੈ ਕੇ ਕੌਮਾਂਤਰੀ ਅਤੇ ਖੇਡ ਦੀਆਂ ਟੌਪ-10 ਖਬਰਾਂ
Wednesday, Oct 16, 2024 - 07:14 PM (IST)
ਜਲੰਧਰ- ਅੱਜ ਪੰਜਾਬ ’ਚ ਜਿੱਥੇ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਇਕ ਵੱਡਾ ਐਲਾਨ ਕੀਤਾ ਹੈ ਉੱਥੇ ਹੀ ਪੰਜਾਬ ’ਚ ਭਾਰਤੀ ਕਿਸਾਨ ਯੂਨੀਅਨ ਨੇ 17 ਅਕਤੂਬਰ ਤੋਂ ਸੂਬੇ ਦੇ ਸਾਰੇ ਟੌਲ ਪਲਾਜ਼ੇ ਫਰੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਆਰ.ਸੀ.ਐੱਮ.ਪੀ. ਦੇ ਮੁਖੀ ਨੇ ਇੱਥੋਂ ਦੇ ਸਿੱਖ ਭਾਈਚਾਰੇ ਨੂੰ ਅੱਗੇ ਆਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉੱਥੇ ਦੂਜੇ ਪਾਸੇ ਓਲੰਪਿਕ ਖਿਡਾਰੀ ਨੀਰਜ ਚੋਪੜਾ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਅਤੇ ਇਸ ਦੌਰਾਨ ਮਨੋਰੰਜਨ ਜਗਤ ’ਚ ਮਾਹੌਲ ਭੱਖਦਾ ਦਿਸਦਾ ਨਜ਼ਰ ਆ ਰਿਹਾ ਹੈ।
1. ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਬੋਲ, ਜੋ ਉਨ੍ਹਾਂ ਨੇ ਅਸਤੀਫ਼ਾ ਦਿੰਦਿਆਂ ਆਖੇ
ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵੱਜੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਤਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਸਵਾਲ ਚੁੱਕੇ ਜਾ ਰਹੇ ਸਨ। ਇਹ ਸਾਰੇ ਵਿਵਾਦ ਦਰਿਆਨ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਰਹਿ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਬੋਲ, ਜੋ ਉਨ੍ਹਾਂ ਨੇ ਅਸਤੀਫ਼ਾ ਦਿੰਦਿਆਂ ਆਖੇ
2. ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
ਚੰਡੀਗੜ੍ਹ : ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਕੈਟਾਗਰੀ-4 (ਗਰੁੱਪ-ਡੀ) ਦੇ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਰਕਮ 28 ਅਕਤੂਬਰ 2024 ਤੱਕ ਕਢਵਾਈ ਜਾ ਸਕਦੀ ਹੈ ਅਤੇ ਇਹ ਕਰਜ਼ਾ 5 ਮਹੀਨਿਆਂ ਵਿਚ ਵਸੂਲ ਕੀਤਾ ਜਾਵੇਗਾ। ਇਸ ਦੀ ਪਹਿਲੀ ਕਿਸ਼ਤ ਨਵੰਬਰ ਦੀ ਤਨਖਾਹ ਤੋਂ ਸ਼ੁਰੂ ਹੋਵੇਗੀ। ਇਸ ਸਕੀਮ ਤਹਿਤ ਸ਼੍ਰੇਣੀ-4 ਦੇ ਕਰਮਚਾਰੀ ਬਿਨਾਂ ਵਿਆਜ 10,000 ਰੁਪਏ ਦਾ ਕਰਜ਼ਾ ਲੈ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਕਰਜ਼ਾ ਸਿਰਫ਼ ਰੈਗੂਲਰ ਕੈਟਾਗਰੀ-4 (ਗਰੁੱਪ-ਡੀ) ਦੇ ਮੁਲਾਜ਼ਮਾਂ ਨੂੰ ਹੀ ਮਿਲੇਗਾ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
3. ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡੀ ਖ਼ਬਰ, ਕੱਲ੍ਹ ਤੋਂ ਨਹੀਂ ਕੱਟੀ ਜਾਵੇਗੀ ਇਕ ਵੀ ਪਰਚੀ
ਚੰਡੀਗੜ੍ਹ : ਪੰਜਾਬ ਵਿਚ ਝੋਨੇ ਦੀ ਸਹੀ ਢੰਗ ਨਾਲ ਖ਼ਰੀਦ ਨਾ ਹੋਣ ਅਤੇ ਮੰਡੀਆਂ ਵਿਚੋਂ ਫ਼ਸਲ ਦੀ ਚੁਕਾਈ ਨਾ ਹੋਣ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ 17 ਅਕਤੂਬਰ ਤੋਂ ਸੂਬੇ ਦੇ ਸਾਰੇ ਟੌਲ ਪਲਾਜ਼ੇ ਫਰੀ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਬੀ. ਕੇ. ਯੂ. (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ 18 ਅਕਤੂਬਰ ਤੋਂ ਸੂਬੇ ਵਿਚ ਸੱਤਾ ਧਿਰ ਦੇ ਆਗੂਆਂ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਅੱਗੇ ਵੀ ਪੱਕੇ ਮੋਰਚੇ ਲਗਾਏ ਜਾਣਗੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਇਹ ਮੋਰਚੇ ਮੰਗਾਂ ਮੰਨੇ ਜਾਣ ਤੱਕ ਜਾਰੀ ਰਹਿਣਗੇ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡੀ ਖ਼ਬਰ, ਕੱਲ੍ਹ ਤੋਂ ਨਹੀਂ ਕੱਟੀ ਜਾਵੇਗੀ ਇਕ ਵੀ ਪਰਚੀ
4. ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਨਵੀਂ ਦਿੱਲੀ : ਕੇਂਦਰ ਦੀ ਮੋਦੀ ਕੈਬਨਿਟ ਨੇ ਤਿਉਹਾਰਾਂ ਦੇ ਮੌਕੇ ਕਿਸਾਨਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ। ਮੋਦੀ ਕੈਬਨਿਟ ਨੇ ਹਾੜੀ ਦੀਆਂ ਫ਼ਸਲਾਂ ਦੀ MSP ਵਿਚ ਵਾਧਾ ਕਰ ਦਿੱਤਾ ਹੈ। ਕੈਬਨਿਟ ਨੇ ਹਾੜੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖ਼ਬਰਾਂ ਅਨੁਸਾਰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ 6.59 ਫ਼ੀਸਦੀ ਵਧਾ ਕੇ 2,425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਹ ਵਾਧਾ ਹਾੜੀ ਦੇ ਮੰਡੀਕਰਨ ਸੀਜ਼ਨ 2025-26 ਲਈ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
5. ਵੱਡੀ ਖ਼ਬਰ: ਮੁੱਖ ਚੋਣ ਕਮਿਸ਼ਨਰ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ
ਨੈਸ਼ਨਲ ਡੈਸਕ : ਕੇਂਦਰੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਨੂੰ ਲੈ ਕੇ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕਾਪਟਰ ਦੀ ਉਤਰਾਖੰਡ ਦੇ ਮੁਨਸਿਆਰੀ ਵਿੱਚ ਐਮਰਜੈਂਸੀ ਲੈਂਡਿੰਗ ਕਰ ਦਿੱਤੀ ਗਈ ਹੈ। ਹੈਲੀਕਾਪਟਰ ਦੀ ਇਹ ਲੈਂਡਿੰਗ ਖ਼ਰਾਬ ਮੌਸਮ ਦੇ ਕਾਰਨ ਕੀਤੀ ਗਈ ਹੈ। ਬਾਕੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਵੱਡੀ ਖ਼ਬਰ: ਮੁੱਖ ਚੋਣ ਕਮਿਸ਼ਨਰ ਦੇ ਹੈਲੀਕਾਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ
6. ਹਰਿਆਣਾ 'ਚ ਫਿਰ 'ਨਾਇਬ ਸਰਕਾਰ', ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ
ਪੰਚਕੂਲਾ- ਹਰਿਆਣਾ 'ਚ ਇਕ ਵਾਰ ਫਿਰ ਤੋਂ ਨਾਇਬ ਸਿੰਘ ਸੈਣੀ ਦੀ ਸਰਕਾਰ ਆਵੇਗੀ। ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਨਾਇਬ ਸਿੰਘ ਸੈਣੀ ਭਲਕੇ ਸਹੁੰ ਚੁੱਕਣਗੇ। ਪੰਚਕੂਲਾ ਸਥਿਤ ਭਾਜਪਾ ਦਫ਼ਤਰ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਚੁਣ ਲਿਆ ਗਿਆ। ਬੈਠਕ ਵਿਚ ਨਾਇਬ ਸੈਣੀ ਦੇ ਨਾਂ ਦੀ ਤਜਵੀਜ਼ ਹਰਿਆਣਾ ਭਾਜਪਾ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਨਿਲ ਵਿਜ ਨੇ ਰੱਖੀ। ਇਸ ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਰਹੇ। ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣ ਲਈ ਅਮਿਤ ਸ਼ਾਹ ਚੰਡੀਗੜ੍ਹ ਵਿਚ ਹੀ ਠਹਿਰਣਗੇ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਹਰਿਆਣਾ 'ਚ ਫਿਰ 'ਨਾਇਬ ਸਰਕਾਰ', ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ
7. ਕੈਨੇਡੀਅਨ ਪੁਲਸ ਦੇ ਉੱਚ ਅਧਿਕਾਰੀ ਵੱਲੋਂ ਸਿੱਖ ਭਾਈਚਾਰੇ ਨੂੰ ਜਾਂਚ 'ਚ ਸਹਿਯੋਗ ਕਰਨ ਦੀ ਅਪੀਲ
ਓਟਾਵਾ (ਭਾਸ਼ਾ)- ਕੈਨੇਡਾ ਦੀ ਧਰਤੀ 'ਤੇ ਹੋਈ ਹਿੰਸਾ ਮਾਮਲੇ ਵਿਚ ਭਾਰਤ ਸਰਕਾਰ ਦੇ ਸਬੰਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਦੇਸ਼ ਦੀ ਰਾਸ਼ਟਰੀ ਪੁਲਸ ਬਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐਮ.ਪੀ.) ਦੇ ਮੁਖੀ ਨੇ ਇੱਥੋਂ ਦੇ ਸਿੱਖ ਭਾਈਚਾਰੇ ਨੂੰ ਅੱਗੇ ਆਉਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਕੈਨੇਡੀਅਨ ਪਬਲਿਕ ਬ੍ਰੌਡਕਾਸਟਰ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ) ਨੇ ਦੱਸਿਆ ਕਿ ਮੰਗਲਵਾਰ ਨੂੰ ਰੇਡੀਓ-ਕੈਨੇਡਾ ਨਾਲ ਇੱਕ ਇੰਟਰਵਿਊ ਵਿੱਚ ਆਰ.ਸੀ.ਐਮ.ਪੀ ਕਮਿਸ਼ਨਰ ਮਾਈਕ ਡੂਹੇਮ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਅੱਗੇ ਆਉਣ ਅਤੇ ਪੁਲਸ ਜਾਂਚ ਵਿਚ ਸਹਿਯੋਗ ਕਰਨ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਕੈਨੇਡੀਅਨ ਪੁਲਸ ਦੇ ਉੱਚ ਅਧਿਕਾਰੀ ਵੱਲੋਂ ਸਿੱਖ ਭਾਈਚਾਰੇ ਨੂੰ ਜਾਂਚ 'ਚ ਸਹਿਯੋਗ ਕਰਨ ਦੀ ਅਪੀਲ
8. ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ
ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਡੀਜ਼ਲ ਦੀ ਕੀਮਤ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਦੋਂ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 3 ਮਹੀਨਿਆਂ 'ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਇਹ ਪਹਿਲਾ ਵਾਧਾ ਹੈ। ਵਿੱਤ ਮੰਤਰਾਲਾ ਨੇ ਦੱਸਿਆ ਕਿ ਹਾਈ ਸਪੀਡ ਡੀਜ਼ਲ (ਐੱਚ.ਐੱਸ.ਡੀ.) ਐਕਸ-ਡਿਪੋ ਕੀਮਤ 246.29 ਪਾਕਿਸਤਾਨੀ ਰੁਪਏ ਤੋਂ ਵੱਧ ਕੇ 251.29 ਰੁਪਏ ਹੋ ਗਈ ਹੈ। ਅਗਲੇ ਪੰਦਰਵਾੜੇ ਲਈ ਪੈਟਰੋਲ ਦੀ ਕੀਮਤ 247.03 ਰੁਪਏ ਪ੍ਰਤੀ ਲੀਟਰ 'ਤੇ ਬਰਕਰਾਰ ਰੱਖੀ ਗਈ ਹੈ। ਪ੍ਰਚੂਨ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਦੋਵੇਂ ਕ੍ਰਮਵਾਰ 248 ਤੋਂ 248.50 ਰੁਪਏ ਅਤੇ 252 ਰੁਪਏ ਦੀ ਉੱਚ ਕੀਮਤ 'ਤੇ ਵਿਕ ਰਹੇ ਹਨ।
ਹੋਰ ਜਾਣਕਾਰੀ ਲਈ ਕਲੀਕ ਕਰੋ।- https://jagbani.punjabkesari.in/international/news/diesel-price-hike-in-pakistan-1517546ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ
9. ਓਲੰਪਿਕ ਖਿਡਾਰੀ ਨੀਰਜ ਚੋਪੜਾ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ- ਓਲੰਪਿਕ ਖਿਡਾਰੀ ਨੀਰਜ ਚੋਪੜਾ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਨੀਰਜ ਚੋਪੜਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਓਲੰਪਿਕ ਖਿਡਾਰੀ ਨੀਰਜ ਚੋਪੜਾ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
10. ਨਿਕ ਜੋਨਸ ਦੀ ਜਾਨ ਨੂੰ ਹੈ ਖ਼ਤਰਾ! ਵੀਡੀਓ ਹੋਇਆ ਵਾਇਰਲ
ਲੰਡਨ- ਪ੍ਰਿਅੰਕਾ ਚੋਪੜਾ ਦੇ ਗਾਇਕ ਪਤੀ ਨਿਕ ਜੋਨਸ ਦੀ ਜਾਨ ਨੂੰ ਖ਼ਤਰਾ ਹੈ। ਅਸੀਂ ਇਸ ਤਰ੍ਹਾਂ ਨਹੀਂ ਕਹਿ ਰਹੇ ਹਾਂ। ਦਰਅਸਲ, ਨਿਕ ਜੋਨਸ ਆਪਣੇ ਭਰਾਵਾਂ ਕੇਵਿਨ ਅਤੇ ਜੋਅ ਜੋਨਸ ਨਾਲ ਪ੍ਰਾਗ 'ਚ ਪਰਫਾਰਮ ਕਰਨ ਪਹੁੰਚੇ ਸਨ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਨਿਕ ਜੋਨਸ ਸਟੇਜ ਤੋਂ ਉਤਰਦੇ ਹੋਏ ਅਤੇ ਦਰਸ਼ਕਾਂ 'ਚ ਭੱਜਦੇ ਨਜ਼ਰ ਆ ਰਹੇ ਹਨ।ਉਹ ਸਟੇਜ ਤੋਂ ਹੇਠਾਂ ਉਤਰਦੇ ਹੋਏ ਆਪਣੇ ਸੁਰੱਖਿਆ ਗਾਰਡ ਨੂੰ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ। ਇੱਕ ਹੋਰ ਕਲਿੱਪ ਵਿੱਚ, ਨਿਕ ਦੇ ਸਿਰ 'ਤੇ ਲਾਲ ਲੇਜ਼ਰ ਲਾਈਟ ਨਾਲ ਨਿਸ਼ਾਨਾ ਬਣਾਉਂਦੇ ਹੋਏ ਦੇਖਿਆ ਗਿਆ। ਕਦੇ ਲਾਲ ਲੇਜ਼ਰ ਉਸ ਦੇ ਸਿਰ 'ਤੇ ਫੋਕਸ ਕਰ ਰਹੀ ਹੈ ਅਤੇ ਕਦੇ ਉਸ ਦੇ ਸਰੀਰ 'ਤੇ। ਇਸ ਤੋਂ ਤੁਰੰਤ ਬਾਅਦ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਨਿਕ ਭੱਜ ਗਿਆ ਅਤੇ ਉਸ ਦੇ ਨਾਲ ਕੇਵਿਨ ਅਤੇ ਜੋਅ ਜੋਨਸ ਵੀ ਸਟੇਜ ਤੋਂ ਭੱਜ ਗਏ।
ਹੋਰ ਜਾਣਕਾਰੀ ਲਈ ਕਲੀਕ ਕਰੋ।- ਨਿਕ ਜੋਨਸ ਦੀ ਜਾਨ ਨੂੰ ਹੈ ਖ਼ਤਰਾ! ਸਟੇਜ ਤੋਂ ਭੱਜਦੇ ਹੋਏ ਦਾ ਵੀਡੀਓ ਹੋਇਆ ਵਾਇਰਲ