ਟੋਲ ਪਲਾਜ਼ਾ ਦੇ ਵਰਕਰਾਂ ਅਾਪਣੀਅਾਂ ਸਮੱਸਿਅਾਵਾਂ ਬਾਰੇ ਖਹਿਰਾ ਨੂੰ ਦਿੱਤਾ ਮੰਗ-ਪੱਤਰ

Monday, Jun 11, 2018 - 02:01 AM (IST)

ਬੁੱਲ੍ਹੋਵਾਲ/ਹੁਸ਼ਿਆਰਪੁਰ, (ਜਸਵਿੰਦਰਜੀਤ)- ਹੁਸ਼ਿਆਰਪੁਰ-ਟਾਂਡਾ ਸਡ਼ਕ ’ਤੇ ਸਥਿਤ ਲਾਚੋਵਾਲ ਵਿਖੇ ਟੋਲ ਪਲਾਜ਼ਾ ਵਰਕਰ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ  ਸੁਖਪਾਲ ਸਿੰਘ ਖਹਿਰਾ ਨੂੰ ਆਪਣੀਅਾਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਅਹੁੱਦੇਦਾਰਾਂ ਨੇ ਦੱਸਿਆ  ਕਿ ਅਸੀਂ ਸਮੂਹ ਵਰਕਰ ਟੋਲ ਪਲਾਜ਼ਾ ਲਾਚੋਵਾਲ ਵਿਖੇ ਕੰਮ ਕਰ ਰਹੇ ਹਾਂ। ਸੰਨ 2007 ਤੋਂ ਲੈ ਕੇ 2017 ਤੱਕ ਸਾਡੇ ਕੋਲੋਂ 12 ਘੰਟੇ ਡਿਊਟੀ ਲਗਾਤਾਰ ਲਈ ਗਈ ’ਤੇ ਪੇਮੈਂਟ 8 ਘੰਟੇ ਦੀ ਡਿਊਟੀ ਦੇ ਹਿਸਾਬ ਨਾਲ ਦਿੱਤੀ ਹੈ। ਇਸ ਅਰਸੇ ਦੌਰਾਨ ਨਾ ਤਾਂ ਪ੍ਰੋਵੀਡੈਂਟ ਫੰਡ ਅਤੇ ਨਾ ਹੀ ਈ.ਐੱਸ.ਅਾਈ. ਕੱਟੀ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਦੀ ਸੁਵਿਧਾ ਤੋਂ ਵੀ ਵਾਂਝਾ ਰੱਖਿਆ ਗਿਆ। ਕੰਪਨੀ ਵੱਲੋਂ ਵਰਕਰਾਂ ਨੂੰ ਹਫਤੇ ਦੀ ਬਣਦੀ ਇਕ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ। ਨੌਕਰੀ ਜੁਆਇਨ ਕਰਨ ਵੇਲੇ ਜੁਆਨਿੰਗ ਲੈਟਰ ਵੀ ਨਹੀਂ ਦਿੱਤਾ ਗਿਆ। 
ਬਿਨਾਂ ਕਿਸੇ ਕਾਰਨ ਟੋਲ ਪਲਾਜ਼ਾ ’ਚ ਕੰਮ ਕਰਦੇ ਵਰਕਰਾਂ ਨੂੰ ਪੰਜਾਬ ਜਾਂ ਬਾਹਰਲੇ ਸੂਬਿਅਾਂ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ। ਕਈ ਵਾਰ ਮਜਬੂਰੀ ਦੱਸਣ ’ਤੇ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਉਪਰੋਕਤ ਦੱਸੇ ਹੋਏ ਅਰਸੇ ਦੌਰਾਨ ਟੋਲ ਪਲਾਜ਼ ਵਰਕਰਾਂ ਦੀ ਕੋਈ ਵੀ ਹਾਜ਼ਰੀ ਦਾ ਰਿਕਾਰਡ ਅਤੇ ਨਾ ਹੀ ਪੇ ਸਲਿਪ ਦਿੱਤੀ ਗਈ। ਵਰਕਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸਮੇਂ ਸਿਰ ਨਾ ਪ੍ਰਮੋਸ਼ਨ, ਸਾਲਾਨਾ ਇੰਕਰੀਮੈਂਟ ਅਤੇ ਸਰਕਾਰੀ ਨਿਯਮਾਂ ਮੁਤਾਬਕ ਬੋਨਸ ਵੀ ਨਹੀਂ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਦੱਸੀਆਂ ਮੰਗਾਂ ਬਾਰੇ ਕਾਰਵਾਈ ਕਰਦੇ ਹੋਏ ਟੋਲ ਪਲਾਜ਼ਾ ਵਰਕਰਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਟੋਲ ਪਲਾਜ਼ਾ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜਲਦੀ ਹੀ ਇਨਸਾਫ ਦੁਆਇਆ ਜਾਵੇਗਾ। 
ਇਸ ਮੌਕੇ ਜ਼ਿਲਾ ਪ੍ਰਧਾਨ ਆਪ ਗੁਰਵਿੰਦਰ ਸਿੰਘ ਪਾਬਲਾ, ਜਸਵੀਰ ਸਿੰਘ ਰਾਜਾ ਟਾਂਡਾ, ਟੋਲ ਪਲਾਜ਼ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ, ਜੈ ਸਿੰਘ, ਸੁਰਜੀਤ ਸਿੰਘ, ਕਰਮ ਸਿੰਘ, ਹਰਜਿੰਦਰ ਸਿੰਘ, ਸਰਵਨ ਕੁਮਾਰ, ਨਿਸ਼ਾ, ਉਪਾਸਨਾ, ਸੁਰਿੰਦਰ ਕੌਰ, ਸੁਮਨਦੀਪ ਕੌਰ ਵੀ ਹਾਜ਼ਰ ਸਨ।


Related News