ਟੋਕੀਓ ਓਲੰਪਿਕ ’ਚ ਜੇਤੂ ਖਿਡਾਰੀ ਸਨਮਾਨਿਤ, ਹਾਕੀ ਟੀਮ ਦੇ ਕਪਤਾਨ ਨੂੰ SP ਪ੍ਰਮੋਟ ਕੀਤਾ

Friday, Aug 13, 2021 - 09:55 AM (IST)

ਟੋਕੀਓ ਓਲੰਪਿਕ ’ਚ ਜੇਤੂ ਖਿਡਾਰੀ ਸਨਮਾਨਿਤ, ਹਾਕੀ ਟੀਮ ਦੇ ਕਪਤਾਨ ਨੂੰ SP ਪ੍ਰਮੋਟ ਕੀਤਾ

ਚੰਡੀਗੜ੍ਹ (ਲਲਨ)- ਟੋਕੀਓ ਓਲੰਪਿਕ ’ਚ ਮੈਡਲ ਜਿੱਤਣ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਦੇ ਸਨਮਾਨ ਸਮਾਰੋਹ ਵਿਚ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੋਕੀਓ ਓਲੰਪਿਕ ’ਚ ਹਾਕੀ ਖਿਡਾਰੀਆਂ ਨੇ ਮੈਡਲ ਜਿੱਤ ਕੇ 41 ਸਾਲ ਦਾ ਸੋਕਾ ਖਤਮ ਕੀਤਾ ਹੈ। ਇਸ ਦੇ ਨਾਲ ਹੀ ਵੂਮੈਨ ਟੀਮ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਵੇਂ ਉਹ ਮੈਡਲ ਨਹੀਂ ਜਿੱਤ ਸਕੀ ਪਰ ਭਾਰਤ ਦੇ ਲੋਕਾਂ ਦਾ ਦਿੱਲ ਜਿੱਤਿਆ। ਉਨ੍ਹਾਂ ਨੇ ਯੋਗਤਾ ਦੇ ਆਧਾਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਏ ਗ੍ਰੇਡ ਦੀ ਜੌਬ ਆਫਰ ਕੀਤੀ ਹੈ। ਇਸ ਮੌਕੇ ’ਤੇ ਵੂਮੈਨ ਖਿਡਾਰੀਆਂ ਨੇ ਹਾਕੀ ਸਟਿੱਕ ’ਤੇ ਦਸਤਖਤ ਕਰ ਸੀ. ਐੱਮ. ਨੂੰ ਭੇਟ ਕੀਤੀ। ਸਮਾਗਮ ਵਿਚ ਪੰਜਾਬ ਦੇ ਖੇਡ ਮੰਤਰੀ ਨੇ ਇੰਡੀਆ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਡੀ. ਐੱਸ. ਪੀ. ਤੋਂ ਐੱਸ. ਪੀ. ਪ੍ਰਮੋਟ ਕੀਤਾ। ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਏ ਗ੍ਰੇਡ ਦੀ ਜੌਬ ਦਿੱਤੀ ਜਾਵੇਗੀ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਆਪਣੇ ਕੁਆਲੀਫਿਕੇਸ਼ਨ ਸਰਟੀਫਿਕੇਟ ਲੈ ਕੇ ਪੰਜਾਬ ਦੇ ਚੀਫ ਸੈਕਟਰੀ ਨੂੰ ਮਿਲਣ। ਇਸ ਦੇ ਨਾਲ ਹੀ ਪੰਜਾਬ ਦੇ ਗਵਰਨਰ ਬੀ. ਪੀ. ਸਿੰਘ ਬਦਨੌਰ ਨੇ ਕਿਹਾ ਕਿ ਜੋ ਮੈਡਲ ਜੇਤੂ ਖਿਡਾਰੀ ਪੰਜਾਬ ਪੁਲਸ ਦੀ ਨੌਕਰੀ ਨਾ ਕਰ ਕੇ ਚੰਡੀਗੜ੍ਹ ਪੁਲਸ ਵਿਚ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਆਫਰ ਹੈ। ਉਨ੍ਹਾਂ ਨੂੰ ਚੰਡੀਗੜ੍ਹ ਪੁਲਸ ਵਿਚ ਨੌਕਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਇਕ ਹੋਰ ਵੱਡੀ ਛਾਲ, ਵਿਸ਼ਵ ਰੈਂਕਿੰਗ 'ਚ ਹਾਸਲ ਕੀਤਾ ਇਹ ਮੁਕਾਮ

ਇਸ ਮੌਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਓਲੰਪਿਕ ਖਿਡਾਰੀਆਂ ਲਈ ਆਯੋਜਿਤ ਸਨਮਾਨ ਸਮਾਰੋਹ ਵਿਚ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਪੈਰਿਸ ਓਲਿੰਪਿਕ ਦੇ ਕੁਆਲੀਫਾਇਰ ਮੁਕਾਬਲਿਆਂ ’ਤੇ ਹੈ। ਉਨ੍ਹਾਂ ਕਿਹਾ ਕਿ ਹਾਕੀ ਵਿਚ ਮੈਡਲ ਜਿੱਤ ਕੇ ਕਾਫ਼ੀ ਚੰਗਾ ਲੱਗ ਰਿਹਾ ਹੈ। ਇਸ ਦੇ ਨਾਲ ਹੀ ਹੁਣ ਸਾਡੇ ਸਾਰਿਆਂ ਤੋਂ ਲੋਕਾਂ ਦੀਆਂ ਉਮੀਦਾਂ ਵੀ ਵਧ ਗਈਆਂ ਹਨ, ਇਸ ਲਈ ਹੁਣ ਤੋਂ ਸਾਨੂੰ 2024 ਪੈਰਿਸ ਓਲੰਪਿਕ ਦੇ ਕੁਆਲੀਫਾਈ ਰਾਊਂਡ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ। ਅਗਲੇ ਸਾਲ ਏਸ਼ੀਅਨ ਗੇਮਜ਼ ਹਨ। ਸਾਨੂੰ ਉੱਥੇ ਖੇਡ ਕੇ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ। ਵਲਰਡ ਕੱਪ ਦੀ ਮੇਜ਼ਬਾਨੀ ਵੀ ਭਾਰਤ ਨੇ ਕਰਨੀ ਹੈ, ਸਾਡਾ ਟੀਚਾ ਉਸ ਵਿਚ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। 

ਅਗਲੀ ਵਾਰ ਮੈਡਲ ਜਿੱਤ ਕੇ ਆਵਾਂਗੀ : ਕਮਲਪ੍ਰੀਤ ਕੌਰ
ਭਾਰਤ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਟੋਕੀਓ ਵਿਚ ਆਪਣਾ ਪਹਿਲਾ ਓਲੰਪਿਕ ਖੇਡਿਆ ਅਤੇ ਉਹ ਇਸ ਨੂੰ ਆਪਣੇ ਲਈ ਸੁਪਨਾ ਸੱਚ ਹੋਣਾ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਓਲੰਪਿਕ ਖੇਡਣਾ ਸਭਦਾ ਸੁਪਨਾ ਹੁੰਦਾ ਹੈ, ਮੇਰਾ ਵੀ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਨੂੰ ਪੂਰਾ ਕੀਤਾ ਹੈ। ਮੈਨੂੰ ਅਫਸੋਸ ਹੈ ਕਿ ਮੈਂ ਮੈਡਲ ਨਾਲ ਉਸ ਨੂੰ ਫਿਨਿਸ਼ ਨਹੀਂ ਕਰ ਸਕੀ। ਇਸ ਤਰ੍ਹਾਂ ਦੇ ਵੱਡੇ ਮੁਕਾਬਲੇ ਦਾ ਮੈਨੂੰ ਤਜਰਬਾ ਨਹੀਂ ਸੀ ਅਤੇ ਥੋੜ੍ਹਾ ਪ੍ਰੈਸ਼ਰ ਵੀ ਸੀ। ਮੀਂਹ ਵੀ ਇੱਕ ਵੱਡਾ ਕਾਰਣ ਸੀ। ਮੈਂ ਕੋਸ਼ਿਸ਼ ਕਰਾਂਗੀ ਕਿ ਅਗਲੀ ਵਾਰ ਜ਼ਰੂਰ ਮੈਡਲ ਲੈ ਕੇ ਘਰ ਆਵਾਂ।

ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ਸਰਕਾਰ ਦਾ ਐਲਾਨ, ਮਹਿਲਾ ਹਾਕੀ ਖਿਡਾਰਨ ਰਜਨੀ ਨੂੰ ਦੇਵੇਗੀ 25 ਲੱਖ ਰੁਪਏ ਦਾ ਨਕਦ ਇਨਾਮ

ਇਨ੍ਹਾਂ ਨੂੰ ਮਿਲਿਆ ਸਨਮਾਨ
ਹਾਕੀ ਟੀਮ ਨੂੰ 2.51 ਕਰੋੜ

ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ-ਕਪਤਾਨ), ਰੁਪਿੰਦਰਪਾਲ ਸਿੰਘ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਵਰੂਣ ਕੁਮਾਰ, ਦਿਲਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ।

ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ 2.51 ਕਰੋੜ
ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਵੀ ਪੰਜਾਬ ਸਰਕਾਰ ਨੇ 2.51 ਕਰੋੜ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਉਹ ਸਨਮਾਨ ਸਮਾਰੋਹ ਵਿਚ ਨਹੀਂ ਆਏ ਪਰ ਪੰਜਾਬ ਨੇ ਸਪੈਸ਼ਲ ਅਵਾਰਡ ਨੀਰਜ ਨੂੰ ਦਿੱਤਾ ਹੈ।

ਵੂਮੈਨ ਐਥਲੀਟ ਨੂੰ 50 ਲੱਖ
ਗੁਰਜੀਤ ਕੌਰ, ਰੀਨਾ ਖੋਖਰ (ਹਾਕੀ), ਪੁਰਸ਼ ਹਾਕੀ ਟੀਮ ਦੇ ਕਿ੍ਰਸ਼ਣ ਅਤੇ ਡਿਸਕਸ ਥਰੋਅਰ ਕਮਲਪ੍ਰੀਤ ਕੌਰ

ਹਿੱਸਾ ਲੈਣ ’ਤੇ 21 ਲੱਖ
ਡਿਸਕਸ ਥਰੋਅਰ ਤਜਿੰਦਰਪਾਲ ਸਿੰਘ ਤੂਰ, ਐਥਲੀਟ ਗੁਰਪ੍ਰੀਤ ਸਿੰਘ, ਸ਼ੂਟਰ ਅੰਜੁਮ ਮੌਦਗਿਲ ਅਤੇ ਅੰਗਦਵੀਰ ਸਿੰਘ ਬਾਜਵਾ, ਮੁੱਕੇਬਾਜ਼ ਸਿਮਰਨਜੀਤ ਕੌਰ ਅਤੇ ਪੈਰਾਓਲੰਪਿਕ ਐਥਲੀਟ ਪਲਕ ਕੋਹਲੀ।

ਮਿਲਖਾ ਸਿੰਘ ਦੇ ਨਾਂ ’ਤੇ ਹਰ ਸਾਲ ਹੋਵੇਗੀ ਗੋਲਫ ਚੈਂਪੀਅਨਸ਼ਿਪ : ਬਦਨੌਰ
ਪੰਜਾਬ ਦੇ ਗਵਰਨਰ ਬੀ. ਪੀ. ਸਿੰਘ ਬਦਨੌਰ ਨੇ ਖਿਡਾਰੀਆਂ ਨੂੰ ਕਿਹਾ ਕਿ ਚੰਡੀਗੜ੍ਹ ਵਿਚ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਚ ਸਟੇਟ ਆਫ ਆਰਟ ਸ਼ੂਟਿੰਗ ਅਕੈਡਮੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਨਿਰਮਾਣ ਕਾਰਜ ਜਲਦੀ ਹੀ ਪੂਰਾ ਹੋ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਿਲਖਾ ਸਿੰਘ ਗੋਲਫ ਖੇਡਣ ਦੇ ਬੜੇ ਸ਼ੌਕੀਨ ਸਨ, ਇਸ ਲਈ ਚੰਡੀਗੜ੍ਹ ਗੋਲਫ ਕਲੱਬ ਵਿਚ ਹਰ ਸਾਲ ਮਿਲਖਾ ਸਿੰਘ ਦੇ ਨਾਂ ’ਤੇ ਗੋਲਫ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਲੰਪਿਕ ਵਿਚ ਪੰਜਾਬ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੀਰਜ ਚੋਪੜਾ ਨੇ ਆਪਣੇ ਗੋਲਡ ਮੈਡਲ ਨੂੰ ਮਿਲਖਾ ਸਿੰਘ ਸਮਰਪਿਤ ਕੀਤਾ ਹੈ। ਇਸਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਲਖਾ ਸਿੰਘ ਕਿੰਨੇ ਵੱਡੇ ਖਿਡਾਰੀ ਸਨ।

ਇਹ ਵੀ ਪੜ੍ਹੋ: ਓਲੰਪਿਕ ਹਾਕੀ ਖਿਡਾਰੀ ਵਿਵੇਕ 1 ਕਰੋੜ ਰੁਪਏ ਨਾਲ ਸਨਮਾਨਤ, DSP ਦੇ ਅਹੁਦੇ ’ਤੇ ਕੀਤਾ ਨਿਯੁਕਤ


author

cherry

Content Editor

Related News