ਮਜੀਠੀਆ ਨੇ ਅੱਜ ਬੈੱਡ-ਟੀ ਨਹੀਂ, ਸਗੋਂ ਪੀਤੀ 'ਧਰਨਾ ਟੀ'
Friday, Dec 08, 2017 - 07:59 AM (IST)
ਹਰੀਕੇ ਪੱਤਣ (ਰਮਨਦੀਪ ਸਿੰਘ ਸੋਢੀ)— ਸਾਰੀ ਰਾਤ ਧਰਨੇ 'ਤੇ ਬੈਠੇ ਮਜੀਠੀਆ ਆਪਣੇ ਸੀਨੀਅਰ ਅਕਾਲੀ ਵਰਕਰਾਂ ਨਾਲ ਸੜਕ 'ਤੇ ਹੀ ਸੌਂ ਗਏ ਸੀ, ਉਹ ਸਵੇਰੇ 6.40 ਮਿੰਟ 'ਤੇ ਉਠ ਗਏ ਅਤੇ ਉਨ੍ਹਾਂ ਨੇ ਧਰਨੇ 'ਤੇ ਬੈਠਦੇ ਹੋਏ ਚਾਹ ਵੀ ਪੀ ਲਈ ਹੈ। ਉਨ੍ਹਾਂ ਨੇ ਚੋਣ ਕਮੀਸ਼ਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।

ਸੁਖਬੀਰ ਬਾਦਲ ਆਪਣੇ ਅਕਾਲੀ ਵਰਕਰਾਂ ਨਾਲ ਹਰੀਕੇ ਪੱਤਣ ਦੇ ਪੁਲ 'ਤੇ ਸਵੇਰੇ 6 ਵਜੇ ਤਕ ਵੀ ਧਰਨੇ 'ਤੇ ਮੌਜੂਦ ਰਹੇ। ਧਰਨੇ 'ਤੇ ਬੈਠੇ ਸਾਰੇ ਅਕਾਲੀ ਵਰਕਰਾਂ ਨੇ ਸਾਰੀ ਰਾਤ ਅੱਗ ਸੇਕ ਕੇ ਅਤੇ ਚਾਹ ਪੀ ਕੇ ਰਾਤ ਲੰਘਾਈ। ਇਸ ਦੌਰਾਨ ਉਨ੍ਹਾਂ ਨਾਲ ਉਥੇ ਵਰਦੇਵ ਮਾਨ, ਰੋਜੀ ਬਰਕੰਦੀ, ਦਿਆਲ ਸਿੰਘ ਕੋਲਿਆਂਵਾਲੀ, ਹਰਪ੍ਰੀਤ ਸਿੰਘ ਤੇ ਹਰਦੀਪ ਸਿੰਘ ਡਿੰਪੀ ਢਿੱਲੋ ਮੌਜੂਦ ਹਨ।

ਇਨ੍ਹਾਂ ਤੋਂ ਇਲਾਵਾ ਸੁਖਬੀਰ ਬਾਦਲ ਨਾਲ ਰਣਜੀਤ ਸਿੰਘ ਬ੍ਰਹਮਪੁਰਾ, ਵੀਰ ਸਿੰਘ ਲੋਪੋਕੇ ਤੇ ਹਰੀ ਸਿੰਘ ਜੀਰਾ ਵੀ ਜ਼ਮੀਨ 'ਤੇ ਸੁੱਤੇ ਰਹੇ। ਤੁਹਾਨੂੰ ਦੱਸ ਦਈਏ ਕਿ ਇਹ ਬੰਗਾਲੀ ਪੁਲ ਖੁਦ ਸੁਖਬੀਰ ਬਾਦਲ ਨੇ ਬਣਵਾਇਆ ਸੀ ਤੇ ਹੁਣ ਖੁਦ ਹੀ ਉਥੇ ਧਰਨਾ ਦੇ ਰਹੇ ਹਨ।
