ਅੱਜ ISRO ਲਾਂਚ ਕਰੇਗਾ EMISAT ਸੈਟੇਲਾਈਟ (ਪੜ੍ਹੋ 1 ਅਪ੍ਰੈਲ ਦੀਆਂ ਖਾਸ ਖਬਰਾਂ)
Monday, Apr 01, 2019 - 09:07 AM (IST)
ਜਲੰਧਰ/ਨਵੀਂ ਦਿੱਲੀ - ਐਂਟੀ ਮਿਜ਼ਾਈਲ ਨਾਲ ਇਕ ਲਾਈਵ ਸੈਟੇਲਾਈਨ ਨੂੰ ਤਬਾਹ ਕਰਨ ਤੋਂ ਬਾਅਦ ਭਾਰਤ ਪੁਲਾੜ 'ਚ ਆਪਣੀ ਤਾਕਤ ਨੂੰ ਹੋਰ ਵਧਾਉਣ ਜਾ ਰਿਹਾ ਹੈ। ਦਰਅਸਲ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਅੱਜ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ. ਆਰ. ਡੀ. ਓ.) ਲਈ ਇਲੈਕਟ੍ਰਾਨਿਕ ਸੈਟੇਲਾਈਟ (ਐਮੀਸੈਟ) ਲਾਂਚ ਕਰਨ ਜਾ ਰਿਹਾ ਹੈ।
ਪੀ. ਐੱਮ. ਮੋਦੀ ਅੱਜ ਤੇਲੰਗਾਨਾ 'ਚ ਕਰਨਗੇ ਜਨਸਭਾ ਨੂੰ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੇਲੰਗਾਨਾ 'ਚ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ। ਪ੍ਰਦੇਸ਼ 'ਚ 11 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਭਿਆਨ ਤੇਜ਼ ਹੋ ਰਹੇ ਹਨ। ਪੀ. ਐੱਮ. ਨੇ ਸ਼ੁੱਕਰਵਾਰ ਨੂੰ ਪ੍ਰਦੇਸ਼ 'ਚ ਆਪਣੇ ਚੋਣ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਉਹ ਇਥੇ ਐੱਲ. ਬੀ. ਸਟੇਡੀਅਮ 'ਚ ਭਾਜਪਾ ਉਮੀਦਵਾਰ ਦੇ ਸਮਰਥਨ 'ਚ ਸੋਮਵਾਰ ਨੂੰ ਜਨਸਭਾ ਨੂੰ ਸੰਬੋਧਿਤ ਕਰਨਗੇ।
ਤੇਲੰਗਾਨਾ ਦੌਰੇ 'ਤੇ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੇਲੰਗਾਨਾ 'ਚ 3 ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਦਲਾਂ ਨੇ ਪਹਿਲਾਂ ਪੜਾਅ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਦੱਸ ਦਈਏ ਕਿ 11 ਅਪ੍ਰੈਲ ਨੂੰ ਤੇਲੰਗਾਨਾ 'ਚ ਲੋਕ ਸਭਾ ਚੋਣਾਂ ਹੋਣੀਆਂ ਹਨ।
ਤੇਲੰਗਾਨਾ 'ਚ ਨਿਜ਼ਾਮਾਬਾਦ ਸੀਟ 'ਤੇ ਕਿਸਾਨ ਸ਼ੁਰੂ ਕਰਨਗੇ ਚੋਣ ਅਭਿਆਨ
ਤੇਲੰਗਾਨਾ ਦੀ ਨਿਜ਼ਾਮਾਬਾਦ ਲੋਕ ਸਭਾ ਤੋਂ ਚੋਣਾਂ ਲੱੜ ਰਹੇ ਕਿਸਾਨ ਅੱਜ ਤੋਂ ਆਪਣੇ ਚੋਣ ਅਭਿਆਨ ਦੀ ਸ਼ੁਰੂਆਤ ਕਰਨਗੇ। ਕਿਸਾਨ ਆਪਣੀ ਫਸਲ ਦੇ ਵਾਜਿਬ ਮੁੱਲ ਯਕੀਨਨ ਕਰਨ ਦੀ ਮੰਗ ਨੂੰ ਲੈ ਕੇ ਚੋਣਾਂ ਲੱੜ ਰਹੇ ਹਨ। ਉਨ੍ਹਾਂ ਨੇ ਆਪਣੇ ਵਿਚਾਲੇ ਇਕ ਉਮੀਦਵਾਰ ਚੁਣ ਕੇ ਉਸ ਲਈ ਸਮਰਥਨ ਮੰਗਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਚੋਣ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਸ਼ਨੀਵਾਰ ਨੂੰ ਜ਼ਿਲੇ ਦੇ ਅਰਮੂਰ ਕਸਬੇ 'ਚ ਆਯੋਜਿਤ ਬੈਠਕ 'ਚ ਲਿਆ।
ਅੱਜ ਤੋਂ ਟੈਕਸ ਸਲੈਵ 'ਚ ਹੋਵੇਗਾ ਬਦਲਾਅ
ਅੱਜ ਤੋਂ ਨਵੇਂ ਨਿਯਮ ਦੇ ਤਹਿਤ 5 ਲੱਖ ਰੁਪਏ ਦੀ ਆਮਦਨ ਟੈਕਸ ਫ੍ਰੀ ਹੋਵੇਗੀ। ਇਸ ਨਾਲ ਟੈਕਸ 'ਚ ਵੱਡੀ ਰਾਹਤ ਮਿਲੇਗੀ। ਅਪ੍ਰੈਲ ਤੋਂ ਸਾਰੇ ਤਰ੍ਹਾਂ ਦੇ ਲੋਨ ਲੈਣ ਕਾਫੀ ਸਸਤੇ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਬੈਂਕ ਹੁਣ ਐੱਮ. ਸੀ. ਐੱਲ. ਆਰ. ਦੀ ਬਜਾਏ, ਆਰ. ਬੀ. ਆਈ. ਵੱਲੋਂ ਤੈਅ ਕੀਤੇ ਗਏ ਰੈਪੋ ਰੇਟ ਦੇ ਆਧਾਰ 'ਤੇ ਲੋਨ ਦੇਣਗੇ। ਇਸ ਨਾਲ ਸਾਰੇ ਤਰ੍ਹਾਂ ਦਾ ਕਰਜ਼ਾ ਸਸਤਾ ਹੋਣ ਦੀ ਉਮੀਦ ਹੈ।
ਅੱਜ ਤੋਂ ਮਕਾਨ ਖਰੀਦਣਾ ਹੋਵੇਗਾ ਸਸਤਾ
ਅੱਜ ਤੋਂ ਮਕਾਨ ਖਰੀਦਣਾ ਸਸਤਾ ਹੋ ਜਾਵੇਗਾ। ਜੀ. ਐੱਸ. ਟੀ. ਪ੍ਰੀਸ਼ਦ ਨੇ ਕਿਫਾਇਤੀ ਦਰ ਦੇ ਨਿਰਮਾਣ ਅਧੀਨ ਮਕਾਨਾਂ 'ਤੇ ਜੀ. ਐੱਸ. ਟੀ. ਦਰਾਂ ਨੂੰ ਘਟਾ ਕੇ ਇਕ ਫੀਸਦੀ ਕਰ ਦਿੱਤਾ ਸੀ ਅਤੇ ਹੋਰ ਸ਼੍ਰੇਣੀਆਂ ਦੇ ਮਕਾਨਾਂ 'ਤੇ ਟੈਕਸ ਦੀ ਦਰ ਘੱਟ ਕਰਕੇ 5 ਫੀਸਦੀ ਕਰ ਦਿੱਤੀ ਗਈ ਹੈ।
ਅੱਜ ਤੋਂ ਜੀਵਨ ਬੀਮਾ ਵੀ ਹੋਵੇਗਾ ਸਸਤਾ
ਜੀਵਨ ਬੀਮਾ ਖਰੀਦਣਾ ਸਸਤਾ ਹੋਣ ਜਾ ਰਿਹਾ ਹੈ। ਇਸ ਨਵੇਂ ਬਦਲਾਅ ਨਾਲ ਸਭ ਤੋਂ ਜ਼ਿਆਦਾ ਫਾਇਦਾ 22 ਤੋਂ 50 ਸਾਲ ਦੇ ਲੋਕਾਂ ਨੂੰ ਹੋਵੇਗਾ। ਅੱਜ ਤੋਂ ਕੰਪਨੀਆਂ ਮੌਤ ਦੀ ਦਰ ਦੇ ਨਵੇਂ ਅੰਕੜੇ ਦਾ ਪਾਲਣ ਕਰਨਗੀਆਂ। ਅਜੇ ਤੱਕ ਬੀਮਾ ਕੰਪਨੀਆਂ 2006-08 ਦੇ ਡਾਟਾ ਦਾ ਇਸਤੇਮਾਲ ਕਰ ਰਹੀਆਂ ਸਨ ਜੋ ਕਿ ਹੁਣ ਬਦਲ ਕੇ 2012-14 ਦਾ ਹੋ ਜਾਵੇਗਾ।
ਅੱਜ ਤੋਂ ਬਦਲ ਜਾਣਗੇ ਰੇਲਵੇ ਦੇ ਨਿਯਮ
ਅੱਜ ਤੋਂ ਰੇਲਵੇ ਦੇ ਕਈ ਨਿਯਮ ਵੀ ਬਦਲਾਅ ਹੋਣ ਜਾ ਰਿਹਾ ਹੈ। ਰੇਲਵੇ 1 ਅਪ੍ਰੈਲ ਤੋਂ ਸੰਯੁਕਤ ਪੀ. ਐੱਨ. ਆਰ. ਜਾਰੀ ਕਰੇਗਾ। ਜੇਕਰ ਕਿਸੇ ਯਾਤਰੀ ਨੂੰ 2 ਟਰੇਨਾਂ ਤੋਂ ਯਾਤਰਾ ਕਰਨੀ ਹੈ ਤਾਂ ਉਸ ਦੇ ਨਾਂ 'ਤੇ ਸੰਯੁਕਤ ਪੀ. ਐੱਨ. ਆਰ. ਜਨਰੇਟ ਹੋਵੇਗਾ। 1 ਅਪ੍ਰੈਲ ਤੋਂ ਕਨੈਕਟਿੰਗ ਟਰੇਨ ਛੁੱਟਣ 'ਤੇ ਟਿਕਟ ਦੀ ਰਕਮ ਵਾਪਸ ਹੋ ਜਾਵੇਗੀ।
ਅੱਜ ਤੋਂ ਈ. ਪੀ. ਐੱਫ. ਓ. ਦੇਵੇਗਾ ਨਵੀਂ ਸੁਵਿਧਾ
ਅੱਜ ਤੋਂ ਈ. ਪੀ. ਐੱਫ. ਓ. ਦੇ ਨਵੇਂ ਨਿਯਮ ਲਾਗੂ ਹੋਣ 'ਤੇ ਨੌਕਰੀ ਬਦਲਣ 'ਤੇ ਤੁਹਾਡਾ ਪੀ. ਐੱਫ. ਆਪਣੇ ਆਪ ਟ੍ਰਾਂਸਫਰ ਹੋ ਜਾਵੇਗਾ। ਇਸ ਤੋਂ ਪਹਿਲਾਂ ਈ. ਪੀ. ਐੱਫ. ਓ. ਦੇ ਮੈਂਬਰਾਂ ਨੂੰ () ਰੱਖਣ ਤੋਂ ਵੀ ਪੀ. ਐੱਫ. ਟ੍ਰਾਂਸਫਰ ਲਈ ਅਲਗ ਤੋਂ ਅਪਲਾਈ ਕਰਨਾ ਪੈਂਦਾ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ - ਦਿੱਲੀ ਕੈਪੀਟਲਸ ਬਨਾਮ ਕਿੰਗਜ਼ ਇਲੈਵਨ ਪੰਜਾਬ (ਆਈ. ਪੀ. ਐੱਸ.-12)
ਐਥਲੈਟਿਕਸ - ਵਰਲਡ ਕ੍ਰਾਸ ਕੰਟਰੀ ਚੈਂਪੀਅਨਸ਼ਿਪ
ਰੇਸਿੰਗ - ਐੱਫ. ਆਈ. ਏ. ਫਾਰਮੂਲ ਵਨ ਵਰਲਡ ਚੈਂਪੀਅਨਸ਼ਿਪ
ਫੁੱਟਬਾਲ - ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ