ਇੰਤਕਾਲ ਲਈ ਪੰਜਾਬ ਸਰਕਾਰ ਦੀ ਡੈੱਡ ਲਾਈਨ, ਸ੍ਰੀ ਅਕਾਲ ਤਖ਼ਤ ਸਾਹਿਬ ਸੱਦ ਲਏ ਸਿਰਸਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ
Saturday, Nov 30, 2024 - 06:15 PM (IST)
ਜਲੰਧਰ - ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੰਤਕਾਲ ਦੇ ਕੇਸਾਂ ਦੇ ਤੁਰੰਤ ਨਿਪਟਾਰੇ ਅਤੇ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਕਰਨ ਲਈ ਮਾਲ ਵਿਭਾਗ ਵੱਲੋਂ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਹੈ। ਸਿਰਸਾ ਨੂੰ 2 ਦਸੰਬਰ ਨੂੰ ਦੁਪਹਿਰ 1 ਵਜੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਕ੍ਰਿਕਟ ਵਰਗੀ ਖੇਡ ਵਿੱਚ ਮੈਚ ਫਿਕਸਿੰਗ ਇੱਕ ਵੱਡਾ ਅਪਰਾਧ ਹੈ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਅਪਰਾਧ ਕਰਨ ਵਾਲੇ ਖਿਡਾਰੀ ਜੇਲ੍ਹ ਵੀ ਜਾਂਦੇ ਹਨ। ਅਜਿਹਾ ਹੀ ਮਾਮਲਾ ਦੱਖਣੀ ਅਫਰੀਕਾ ਕ੍ਰਿਕਟ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ 8 ਸਾਲ ਪੁਰਾਣੇ ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ, ਜਿਸ ਲਈ ਤਿੰਨ ਖਿਡਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ਉਤੇ
1. ਵੱਡੀ ਖ਼ਬਰ : ਇੰਤਕਾਲ ਦੇ ਮਾਮਲਿਆਂ 'ਚ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਦਿੱਤੀ ਗਈ ਡੈੱਡ ਲਾਈਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੰਤਕਾਲ ਦੇ ਕੇਸਾਂ ਦੇ ਤੁਰੰਤ ਨਿਪਟਾਰੇ ਅਤੇ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਕਰਨ ਲਈ ਮਾਲ ਵਿਭਾਗ ਵੱਲੋਂ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮਾਲ ਅਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝਗੜਾ ਰਹਿਤ ਇੰਤਕਾਲਾਂ ਦਾ ਫ਼ੈਸਲਾ 45 ਦਿਨਾਂ ਦੇ ਅੰਦਰ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਇਕ ਮਹੀਨੇ ਅੰਦਰ ਅਜਿਹੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 31 ਦਸੰਬਰ ਤੋਂ ਬਾਅਦ, ਜੇ 45 ਦਿਨ ਦੀ ਸਮਾਂ ਸੀਮਾਂ ਤੋਂ ਵੱਧ ਕੋਈ ਝਗੜਾ ਰਹਿਤ ਇੰਤਕਾਲ ਕਿਸੇ ਤਹਿਸੀਲ/ਸਬ-ਤਹਿਸੀਲ ਵਿਚ ਪੈਂਡਿੰਗ ਪਾਇਆ ਜਾਂਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵੱਡੀ ਖ਼ਬਰ : ਇੰਤਕਾਲ ਦੇ ਮਾਮਲਿਆਂ 'ਚ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਦਿੱਤੀ ਗਈ ਡੈੱਡ ਲਾਈਨ
2. ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੇ ਹੁਕਮ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਹੈ। ਸਿਰਸਾ ਨੂੰ 2 ਦਸੰਬਰ ਨੂੰ ਦੁਪਹਿਰ 1 ਵਜੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਵਲੋਂ ਜਾਰੀ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਆਪ ਦੇ ਖਿਲਾਫ (ਮਨਜਿੰਦਰ ਸਿੰਘ ਸਿਰਸਾ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਪੁੱਜੀ ਹੈ ਕਿ ਸਾਲ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਤੁਸੀਂ ਉਸ ਸਮੇਂ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਬਤੌਰ ਰਾਜ ਮੰਤਰੀ ਰੈਂਕ ’ਤੇ ਰਹੇ ਹੋ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੇ ਹੁਕਮ
3. ਪੰਜਾਬ 'ਚ ਦੌੜੇਗੀ ਬੁਲੇਟ ਟਰੇਨ, 186 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ, ਪੰਜ ਗੁਣਾ ਵੱਧ ਮਿਲੇਗਾ ਭਾਅ
ਚੰਡੀਗੜ੍ਹ : ਪੰਜਾਬ ਵਿਚ ਜਲਦੀ ਹੀ ਬੁਲੇਟ ਟਰੇਨ ਚੱਲਣ ਜਾ ਰਹੀ ਹੈ। ਇਸ ਲਈ ਬਕਾਇਦਾ ਸਰਵੇ ਦਾ ਕੰਮ ਵੀ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਬੁਲੇਟ ਟਰੇਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ‘ਚ ਪੂਰਾ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ 'ਤੇ ਰੁਕੇਗੀ। ਇਸ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਈ ਸਪੀਡ ਟਰੇਨ 'ਚ 750 ਯਾਤਰੀ ਸਫ਼ਰ ਕਰ ਸਕਣਗੇ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ 'ਚ ਦੌੜੇਗੀ ਬੁਲੇਟ ਟਰੇਨ, 186 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ, ਪੰਜ ਗੁਣਾ ਵੱਧ ਮਿਲੇਗਾ ਭਾਅ
4.CM ਮਾਨ ਨੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ, ਨਾਲ ਹੀ ਕੀਤੀ ਅਪੀਲ (ਵੀਡੀਓ)
ਦਿੜ੍ਹਬਾ : ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨਵੇਂ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸੇ ਤਹਿਸੀਲ ਕੰਪਲੈਕਸ 'ਚ ਸਾਰੇ ਦਫ਼ਤਰ ਹਨ ਅਤੇ ਲੋਕਾਂ ਦੇ ਸਾਰੇ ਕੰਮ ਇੱਕੋ ਇਮਾਰਤ 'ਚ ਹੋ ਜਾਇਆ ਕਰਨਗੇ ਅਤੇ ਇਹ ਕੰਮ ਸਾਰੇ ਪੰਜਾਬ 'ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਇਮਾਰਤਾਂ ਬਣ ਰਹੀਆਂ ਹਨ, ਉਹ ਬਿਲਕੁਲ ਆਧੁਨਿਕ ਤਰੀਕੇ ਦੀਆਂ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-CM ਮਾਨ ਨੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ, ਨਾਲ ਹੀ ਕੀਤੀ ਅਪੀਲ (ਵੀਡੀਓ)
5. ਪੰਜਾਬ ਦੇ ਇਸ ਪਿੰਡ ਵਿਚ ਲਵ-ਮੈਰਿਜ ਹੋਈ ਬੈਨ, ਪਾਸ ਕੀਤੇ ਮਤੇ ਦੇਖ ਰਹਿ ਜਾਓਗੇ ਹੈਰਾਨ
ਮਾਨਸਾ : ਮਾਨਸਾ ਦੇ ਪਿੰਡ ਜਵਾਹਰਕੇ ਦੀ ਪੰਚਾਇਤ ਨੇ ਪਿੰਡ ਵਾਸੀਆਂ ਲਈ ਸਖ਼ਤ ਫ਼ਰਮਾਨ ਜਾਰੀ ਕੀਤੇ ਹਨ। ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਸਾਫ਼ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ। ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਪਿੰਡ ਵਿਚ ਲਵ ਮੈਰਿਜ ਵੀ ਬੈਨ ਕੀਤੀ ਗਈ ਹੈ। ਹੁਕਮਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ-ਕੁੜੀ ਪਿੰਡ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਦੇ ਇਸ ਪਿੰਡ ਵਿਚ ਲਵ-ਮੈਰਿਜ ਹੋਈ ਬੈਨ, ਪਾਸ ਕੀਤੇ ਮਤੇ ਦੇਖ ਰਹਿ ਜਾਓਗੇ ਹੈਰਾਨ
6. ਬਾਬਾ ਸਿੱਦੀਕੀ ਮਾਮਲਾ: ਮੁੰਬਈ ਪੁਲਸ ਨੇ ਲਾਇਆ 'ਮਕੋਕਾ' ਐਕਟ
ਮੁੰਬਈ- ਮੁੰਬਈ ਪੁਲਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਬਾਬਾ ਸਿੱਦੀਕੀ ਦੀ ਕਤਲ ਦੇ ਦੋਸ਼ੀਆਂ ਦੇ ਖਿਲਾਫ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ) ਦੀਆਂ ਸਖ਼ਤ ਧਾਰਾਵਾਂ ਲਾਗੂ ਕੀਤੀਆਂ ਹਨ। ਇਸ ਕਤਲਕਾਂਡ ਵਿਚ ਅਪਰਾਧ ਸ਼ਾਖਾ ਨੇ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਸਮੇਤ ਹੁਣ ਤੱਕ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 3 ਦੀ ਭਾਲ ਜਾਰੀ ਹੈ। ਮਕੋਕਾ ਤਹਿਤ ਪੁਲਸ ਦੇ ਸਾਹਮਣੇ ਦਿੱਤੇ ਗਏ ਇਕਬਾਲੀਆ ਬਿਆਨ ਨੂੰ ਅਦਾਲਤ ਵਿਚ ਸਬੂਤ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਮਕੋਕਾ ਤਹਿਤ ਜ਼ਮਾਨਤ ਮਿਲਣੀ ਵੀ ਔਖੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਬਾਬਾ ਸਿੱਦੀਕੀ ਮਾਮਲਾ: ਮੁੰਬਈ ਪੁਲਸ ਨੇ ਲਾਇਆ 'ਮਕੋਕਾ' ਐਕਟ
7. 4 ਮਹੀਨੇ ਪਹਿਲਾਂ ਅਮਰੀਕਾ ਪੁੱਜੇ ਭਾਰਤੀ ਵਿਦਿਆਰਥੀ ਦਾ ਗੋਲ਼ੀਆਂ ਮਾਰ ਕੇ ਕਤਲ
ਹੈਦਰਾਬਾਦ/ਸ਼ਿਕਾਗੋ (ਭਾਸ਼ਾ)- ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਿਕਾਗੋ ‘ਚ ਤੇਲੰਗਾਨਾ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਖੰਮਮ ਜ਼ਿਲ੍ਹੇ ਦੇ ਰਾਮਨਾਪੇਟਾ ਦੇ ਨੁਕਾਰਪੂ ਸਾਈ ਤੇਜਾ ਵਜੋਂ ਹੋਈ ਹੈ। ਉਹ ਚਾਰ ਮਹੀਨੇ ਪਹਿਲਾਂ ਮਾਸਟਰ ਡਿਗਰੀ ਕਰਨ ਲਈ ਸ਼ਿਕਾਗੋ ਗਿਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-4 ਮਹੀਨੇ ਪਹਿਲਾਂ ਅਮਰੀਕਾ ਪੁੱਜੇ ਭਾਰਤੀ ਵਿਦਿਆਰਥੀ ਦਾ ਗੋਲ਼ੀਆਂ ਮਾਰ ਕੇ ਕਤਲ
8. BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
ਨਵੀਂ ਦਿੱਲੀ - ਦੇਸ਼ 'ਚ ਡਰੱਗ ਨਿਰਮਾਣ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਸੂਬੇ ਵਿੱਚ ਬਣੀਆਂ 38 ਦਵਾਈਆਂ ਦੇ ਸੈਂਪਲ ਟੈਸਟਿੰਗ ਵਿੱਚ ਫੇਲ੍ਹ ਪਾਏ ਗਏ ਹਨ। ਇਨ੍ਹਾਂ ਵਿੱਚ ਬੁਖਾਰ, ਦਮਾ, ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਡਰੱਗ ਵਿਭਾਗ ਨੇ ਇਨ੍ਹਾਂ ਦਵਾਈਆਂ ਨੂੰ ਤੁਰੰਤ ਬਾਜ਼ਾਰ 'ਚੋਂ ਕੱਢਣ ਦੇ ਨਿਰਦੇਸ਼ ਦਿੱਤੇ ਹਨ, ਇਸ ਗੱਲ ਦਾ ਖੁਲਾਸਾ ਸੈਂਟਰਲ ਡਰੱਗ ਅਥਾਰਟੀ ਵੱਲੋਂ ਅਕਤੂਬਰ 'ਚ ਜਾਰੀ ਅਲਰਟ 'ਚ ਹੋਇਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
9. ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼, 3 ਵੱਡੇ ਕ੍ਰਿਕਟ ਖਿਡਾਰੀ ਗ੍ਰਿਫਤਾਰ
ਸਪੋਰਟਸ ਡੈਸਕ- ਕ੍ਰਿਕਟ ਵਰਗੀ ਖੇਡ ਵਿੱਚ ਮੈਚ ਫਿਕਸਿੰਗ ਇੱਕ ਵੱਡਾ ਅਪਰਾਧ ਹੈ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਇਹ ਅਪਰਾਧ ਕਰਨ ਵਾਲੇ ਖਿਡਾਰੀ ਜੇਲ੍ਹ ਵੀ ਜਾਂਦੇ ਹਨ। ਅਜਿਹਾ ਹੀ ਮਾਮਲਾ ਦੱਖਣੀ ਅਫਰੀਕਾ ਕ੍ਰਿਕਟ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ 8 ਸਾਲ ਪੁਰਾਣੇ ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ, ਜਿਸ ਲਈ ਤਿੰਨ ਖਿਡਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਲਈ ਥਾਮੀ ਸੋਲੇਕਿਲ, ਲੋਨਾਵੋ ਸੋਟੋਬੇ ਅਤੇ ਅਥੀ ਮਬਾਲਾਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਕ੍ਰਿਕਟਰਾਂ ਨੂੰ 18, 28 ਅਤੇ 29 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ 2015-16 ਟੀ-20 ਰੈਮ ਸਲੈਮ ਚੈਲੇਂਜ ਟੂਰਨਾਮੈਂਟ 'ਚ ਮੈਚ ਫਿਕਸਿੰਗ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼, 3 ਵੱਡੇ ਕ੍ਰਿਕਟ ਖਿਡਾਰੀ ਗ੍ਰਿਫਤਾਰ
10. ਰਵਿੰਦਰ ਗਰੇਵਾਲ ਨੇ ਕੀਤਾ ਖੁਲਾਸਾ, ਆਖਿਰ ਹਿੰਮਤ ਸੰਧੂ ਨਾਲ ਹੀ ਕਿਉਂ ਕਰਵਾਇਆ ਧੀ ਦਾ ਵਿਆਹ?
ਵੈੱਬ ਡੈਸਕ- ਪੰਜਾਬੀ ਸੰਗੀਤ ਜਗਤ ‘ਚ ਮਸ਼ਹੂਰ ਗਾਇਕ ਹਿੰਮਤ ਸੰਧੂ 20 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਦਾ ਵਿਆਹ ਗਾਇਕ ਰਵਿੰਦਰ ਗਰੇਵਾਲ ਦੀ ਧੀ ਸੁਖਮਨੀ ਗਰੇਵਾਲ ਨਾਲ ਹੋਇਆ ਸੀ। ਗਾਇਕ ਹਿੰਮਤ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲਿਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਰਵਿੰਦਰ ਗਰੇਵਾਲ ਨੇ ਕੀਤਾ ਖੁਲਾਸਾ, ਆਖਿਰ ਹਿੰਮਤ ਸੰਧੂ ਨਾਲ ਹੀ ਕਿਉਂ ਕਰਵਾਇਆ ਧੀ ਦਾ ਵਿਆਹ?