ਟੋਡਰਮੱਲ ਜਹਾਜ਼ ਹਵੇਲੀ ਮਾਮਲੇ ''ਚ ਹਾਈਕੋਰਟ ਵਲੋਂ ਸਰਕਾਰ ਤੇ ਐੱਸ. ਜੀ. ਪੀ. ਸੀ. ਤਲਬ

Saturday, Feb 01, 2020 - 04:28 PM (IST)

ਟੋਡਰਮੱਲ ਜਹਾਜ਼ ਹਵੇਲੀ ਮਾਮਲੇ ''ਚ ਹਾਈਕੋਰਟ ਵਲੋਂ ਸਰਕਾਰ ਤੇ ਐੱਸ. ਜੀ. ਪੀ. ਸੀ. ਤਲਬ

ਚੰਡੀਗੜ੍ਹ (ਹਾਂਡਾ) : ਫਤਿਹਗੜ੍ਹ ਸਾਹਿਬ 'ਚ ਸਥਿਤ ਇਤਿਹਾਸਕ ਟੋਡਰਮੱਲ ਜਹਾਜ਼ ਹਵੇਲੀ 'ਚ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਨਿਰਮਾਣ ਹੋਵੇਗਾ। ਸੂਬਾ ਸਰਕਾਰ ਵਲੋਂ ਉਕਤ ਹਵੇਲੀ ਨੂੰ ਕੌਮੀ ਅਮਾਨਤ ਐਲਾਨਿਆ ਗਿਆ ਹੈ, ਜਿਸ ਦੀ ਦੇਖਭਾਲ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ 'ਚ ਹੈ ਪਰ ਐੱਸ. ਜੀ. ਪੀ. ਸੀ. ਵਲੋਂ ਉੱਥੇ ਨਾਜਾਇਜ਼ ਤੌਰ 'ਤੇ ਨਿਰਮਾਣ ਕਾਰਜ ਕੀਤਾ ਜਾ ਰਿਹਾ ਹੈ।

ਇਸ 'ਤੇ ਹਾਈਕੋਰਟ ਨੇ ਰੋਕ ਲਾਉਂਦੇ ਹੋਏ ਹਾਲੇ ਤੱਕ ਹੋਇਆ ਨਾਜਾਇਜ਼ ਨਿਰਮਾਣ ਡੇਗਣ ਨੂੰ ਕਿਹਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨਾ ਤਾਂ ਹਵੇਲੀ ਦੀ ਮਾਲਕ ਐੱਸ. ਜੀ. ਪੀ. ਸੀ. ਅਤੇ ਨਾ ਹੀ ਪੰਜਾਬ ਸਰਕਾਰ ਉਸ ਦੀ ਸਾਂਭ-ਸੰਭਾਲ ਲਈ ਕੋਈ ਕੰਮ ਕਰ ਰਹੀ ਹੈ, ਜਿਸ ਤੋਂ ਬਾਅਦ ਹਾਈਕੋਰਟ ਵਲੋਂ ਸਰਕਾਰ ਅਤੇ ਐੱਸ. ਜੀ. ਪੀ. ਸੀ. ਨੂੰ 17 ਮਾਰਚ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।


author

Babita

Content Editor

Related News