ਲੁਧਿਆਣਾ ਦੇ DC ਦਫ਼ਤਰ ਬਾਹਰ ਟੀਟੂ ਬਾਣੀਆ ਦਾ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ
Wednesday, Apr 20, 2022 - 01:20 PM (IST)
ਲੁਧਿਆਣਾ (ਨਰਿੰਦਰ) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਵਿੱਚ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਬਿਜਲੀ ਮੁਫ਼ਤ ਹੋਣ ਤੋਂ ਬਾਅਦ ਟੀਟੂ ਬਾਣੀਆ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਟੀਟੂ ਬਾਣੀਆ ਨੇ ਆਪਣੇ ਹੱਥ 'ਚ ਖੂਨ ਦੀਆਂ ਸ਼ੀਸ਼ੀਆਂ ਅਤੇ ਵੱਡੀ ਸਰਿੰਜ ਫੜ੍ਹੀ ਹੋਈ ਸੀ।
ਟੀਟੂ ਬਾਣੀਆ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਜਨਰਲ ਕੈਟਾਗਿਰੀ ਵਾਲੇ ਹੀ ਹਮੇਸ਼ਾ ਹਰ ਪਾਸਿਓਂ ਕਿਉਂ ਦੱਬੇ ਜਾਂਦੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਪੰਜਾਬ ਸਰਕਾਰ ਜਾਤ-ਪਾਤ ਦੀ ਖੇਡ ਲਗਾਤਾਰ ਖੇਡ ਰਹੀ ਹੈ। ਟੀਟੂ ਬਾਣੀਆ ਨੇ ਕਿਹਾ ਜਨਰਲ ਕੈਟਾਗਿਰੀ ਵਾਲਿਆਂ ਨੂੰ ਕਿਉਂ ਵੱਧ ਬਿੱਲ ਦੇਣਾ ਪਵੇਗਾ ਅਤੇ ਹੋਰ ਕਈ ਸਵਾਲ ਪੰਜਾਬ ਸਰਕਾਰ ਨੂੰ ਟੀਟੂ ਬਾਣੀਆ ਨੇ ਕੀਤੇ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਪੰਜਾਬ 'ਚ ਲੋਕ ਭਾਈਚਾਰਕ ਸਾਂਝ ਮਾਣਦੇ ਹਨ, ਜਿਸ ਨੂੰ ਖ਼ਰਾਬ ਨਾ ਕੀਤਾ ਜਾਵੇ।