ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ

Saturday, May 09, 2020 - 02:49 PM (IST)

ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ

ਮੋਗਾ: ਟਿਕਟਾਕ ਸਟਾਰ ਮੋਗਾ ਦੀ ਪੰਜ ਸਾਲ ਦੀ ਨੂਰ ਦੀ ਪ੍ਰਸਿੱਧੀ ਦਾ ਜਾਦੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਚੱਲ ਗਿਆ। ਉਹ ਇਸ ਨੰਨ੍ਹੀ ਸਟਾਰ ਤੋਂ ਇਸ ਤਰ੍ਹਾਂ ਪ੍ਰਭਾਵਿਤ ਹੋਏ ਕਿ ਉਸ ਦੇ ਨਾਲ ਵੀਡੀਓ ਬਣਾ ਲਿਆ। ਇਸ ਵੀਡੀਓ 'ਚ ਉਹ ਨੂਰ ਦੇ ਨਾਲ ਕਰਫਿਊ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆ ਰਹੇ ਹਨ।ਵੀਰਵਾਰ ਰਾਤ ਸੱਤ ਵਜੇ ਪਾਈ ਗਈ ਇਸ ਵੀਡੀਓ ਨੂੰ ਟਿਕਟਾਕ 'ਤੇ ਵੀ ਹੁਣ ਤੱਕ 5.90 ਲੱਖ ਤੋਂ ਵਧ ਲੋਕ ਲਾਈਕ ਕਰ ਚੁੱਕੇ ਹਨ, ਉੱਥੇ 2456 ਲੋਕਾਂ ਨੇ ਕੁਮੈਂਟ ਵੀ ਕੀਤਾ। ਵੀਡੀਓ ਨੂੰ ਦੇਖਣ ਅਤੇ ਇਸ ਨੂੰ ਸ਼ੇਅਰ ਕਰਨ ਵਾਲਿਆਂ ਦਾ ਆਂਕੜਾ 10 ਲੱਖ ਤੋਂ ਵੀ ਵਧ ਟੱਪ ਗਿਆ ਹੈ। ਇਸ ਤੋਂ ਪਹਿਲਾਂ ਮੋਗਾ ਪੁਲਸ ਵੀ ਨੂਰ ਦੇ ਨਾਲ ਵੀਡੀਓ ਦਾ ਹਿੱਸਾ ਬਣ ਚੁੱਕੀ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਜਾਣਿਆ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਦਾ ਹਾਲ

ਇਹ ਹੈ ਵੀਡੀਓ 'ਚ

ਪਿੰਡ ਦੇ ਕੁੱਝ ਮੁੰਡੇ ਕਰਫਿਊ ਦੀ ਢਿੱਲ ਦੌਰਾਨ ਇਕੱਠੇ ਹੋ ਕੇ ਖੇਡਣ ਜਾ ਰਹੇ ਹਨ। ਛੱਤ 'ਤੇ ਖੜ੍ਹਾ ਨੂਰ (ਨੂਰਪ੍ਰੀਤ ਕੌਰ) ਇਕ ਪਾਤ (ਮੋਟਾ) ਨੂੰ ਕਹਿੰਦਾ ਹੈ ਕਿ ਕਰਫਿਊ ਘੁੰਮਣ-ਫਿਰਨ ਦੇ ਲਈ ਨਹੀਂ ਖੁੱਲ੍ਹਿਆ। ਇਹ ਉਨ੍ਹਾਂ ਦੇ ਜ਼ੂਰਰੀ ਕੰਮ ਲਈ ਖੁੱਲ੍ਹਿਆ ਹੈ। ਇਸ ਦਾ ਗਲਤ ਫਾਇਦਾ ਨਾ ਚੁੱਕੋ।ਜਦੋਂ ਉਹ ਨਹੀਂ ਮੰਨਦੇ ਤਾਂ ਨੂਰ ਇਸ ਦੀ ਸਿੱਧੀ ਸ਼ਿਕਾਇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਦਾ ਹੈ। ਮੁੱਖ ਮੰਤਰੀ ਨੂਰ ਦੀ ਪੂਰੀ ਗੱਲ ਸੁਣ ਉਨ੍ਹਾਂ ਮੁੰਡਿਆਂ ਨਾਲ ਗੱਲ ਕਰਵਾਉਣ ਨੂੰ ਕਹਿੰਦੇ ਹਨ। ਮੁੱਖ ਮੰਤਰੀ ਦਾ ਫੋਨ ਦੇਖ ਸਾਰੇ ਹੈਰਾਨ ਹੁੰਦੇ ਹਨ। ਕੈਪਟਨ ਸਮਝਾਉਂਦੇ ਹਨ ਕਿ ਉਹ ਬਾਹਰ ਨਾ ਨਿਕਲੇ। ਜੇਕਰ ਜ਼ਰੂਰੀ ਕੰਮ ਲਈ ਜਾਣਾ ਹੈ ਤਾਂ ਮਾਸਕ ਲਗਾ ਕੇ ਜਾਓ।

ਇਹ ਵੀ ਪੜ੍ਹੋ:  ਪਟਿਆਲਾ ਜ਼ਿਲੇ 'ਚ 2 ਹੋਰ 'ਕੋਰੋਨਾ ਪਾਜ਼ੇਟਿਵ', ਗਿਣਤੀ 101

ਨੂਰ ਦੀ ਹਰ ਵੀਡੀਓ ਨੂੰ ਦੇਖਣ ਵਾਲਿਆਂ ਦਾ ਆਂਕੜਾਂ ਲੱਖਾਂ 'ਚ
ਨੂਰ ਦੀ ਆਪਣੀ ਤਾਂ ਕੋਈ ਆਈ.ਡੀ. ਨਹੀਂ ਹੈ ਪਰ ਉਨ੍ਹਾਂ ਦਾ ਗਰੁੱਪ ਸੰਦੀਪ ਅਤੇ ਵਰੁਣ ਦੀ ਆਈ.ਡੀ. ਦਾ ਇਸਤੇਮਾਲ ਕਰਦਾ ਹੈ। ਕਰੀਬ ਇਕ ਮਹੀਨਾ ਪਹਿਲਾਂ ਨੂਰ ਇਨ੍ਹਾਂ ਦੀ ਵੀਡੀਓ ਦਾ ਹਿੱਸਾ ਬਣੀ। ਉਸ ਸਮੇਂ ਤੋਂ ਲੈ ਕੇ ਉਨ੍ਹਾਂ ਦੀ ਹਰ ਵੀਡੀਓ ਨੂੰ ਇਕੱਲੇ ਟਿਕਟਾਕ 'ਤੇ ਹੀ 10 ਲੱਖ ਲੋਕ ਦੇਖ ਚੁੱਕੇ ਹਨ। ਫੇਸਬੁੱਕ ਵਟ੍ਹਸਐਪ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਹੋਣ ਵਾਲਾ ਆਂਕੜਾ ਵੀ ਲੱਖਾਂ 'ਚ ਹੈ।


author

Shyna

Content Editor

Related News