ਤਿਹਾੜ ਜੇਲ ''ਚੋਂ ਸ੍ਰੀ ਹਰਿਮੰਦਰ ਸਾਹਿਬ ਲਈ ਆਈ ਖਾਸ ''ਸੌਗਾਤ''
Tuesday, Sep 25, 2018 - 05:59 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਤਿਹਾੜ ਜੇਲ 'ਚ ਸਜ਼ਾ ਕੱਟ ਰਹੇ ਕੈਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਲਈ ਵਿਸ਼ੇਸ਼ ਸੌਗਾਤ ਭੇਜੀ ਹੈ। ਜਾਣਕਾਰੀ ਮੁਤਾਬਕ ਸਮਾਜ ਸੇਵੀ ਹੱਥ ਕੈਦੀਆਂ ਨੇ ਸੰਗਤ ਲਈ ਹੱਥੀਂ ਤਿਆਰ ਕੀਤੇ ਬਿਸਕੁਟ, ਨਮਕੀਨ, ਪੇਠਾ ਤੇ ਹੋਰ ਸਾਮਾਨ ਭੇਜਿਆ ਤੇ ਨਾਲ ਹੀ ਜਲਦ ਰਿਹਾਈ ਲਈ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ। ਸਮਾਜ ਸੇਵੀ ਜਸਵੰਤ ਸਿੰਘ ਨੇ ਇਹ ਸਭ ਸਾਮਾਨ ਪ੍ਰਬੰਧਕਾਂ ਨੂੰ ਸੌਂਪਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੈਦੀਆਂ ਵਲੋਂ ਬਹੁਤ ਸਾਫ-ਸੁਥਰੇ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਦੱਸ ਦਈਏ ਕਿ ਤਿਹਾੜ ਜੇਲ 'ਚ ਬੰਦ ਸਜ਼ਾ ਕੱਟ ਰਹੇ ਕੈਦੀਆਂ ਵਲੋਂ ਟੀ.ਜੇਸ ਪ੍ਰੋਡਕਟ ਤਹਿਤ ਜੋ ਵੀ ਸਾਮਾਨ ਬਣਾਇਆ ਜਾਂਦਾ ਹੈ। ਉਸ ਦੀ ਮਜ਼ਦੂਰੀ ਨਾਲ ਉਨ੍ਹਾਂ ਦੇ ਘਰ-ਪਰਿਵਾਰ ਚੱਲਦੇ ਹਨ।