ਮੋਬਾਇਲ ਖੋਹਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਸਣੇ ਤਿੰਨ ਕਾਬੂ

Tuesday, Jul 24, 2018 - 12:51 AM (IST)

ਮੋਬਾਇਲ ਖੋਹਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਸਣੇ ਤਿੰਨ ਕਾਬੂ

ਰੂਪਨਗਰ, (ਵਿਜੇ)- ਰੂਪਨਗਰ ਪੁਲਸ ਨੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਅਤੇ ਮੋਬਾਇਲ ਦੇ ਖਰੀਦਦਾਰ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ ਪੁਲਸ ਨੇ ਵੱਖ-ਵੱਖ ਕੰਪਨੀਆਂ ਦੇ 19 ਮੋਬਾਇਲ ਵੀ ਬਰਾਮਦ ਕੀਤੇ।
 ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਪਿਛਲੇ ਕੁਝ ਦਿਨਾਂ ਤੋਂ ਮੋਬਾਇਲ  ਖੋਹਣ  ਵਾਲਾ ਗਿਰੋਹ ਸਰਗਰਮ ਸੀ। ਰਾਹ ਜਾਂਦੇ ਲੋਕਾਂ ਦੇ ਮੋਬਾਇਲ ਖੋਹ ਕੇ ਨੌਜਵਾਨ ਫਰਾਰ ਹੋ ਜਾਂਦੇ ਸਨ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਇਕ ਟੀਮ ਦਾ ਗਠਨ ਕੀਤਾ ਅਤੇ ਇਸ ਦੀ ਮਦਦ ਨਾਲ ਅੱਜ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸੁਰਿੰਦਰ ਸਿੰਘ ਛਿੰਦਾ ਨਿਵਾਸੀ ਖਰੋਡ਼ਾ ਪੋਜੇਵਾਲ (ਨਵਾਂਸ਼ਹਿਰ), ਵਿਸ਼ਾਲ ਪੁੱਤਰ ਕੁਲਦੀਪ ਕੁਮਾਰ ਨਿਵਾਸੀ ਪਿੰਡ ਰੈਲ ਮਾਜਰਾ (ਕਾਠਗਡ਼੍ਹ) ਦੇ ਇਲਾਵਾ ਇਨ੍ਹਾਂ ਤੋਂ ਮੋਬਾਇਲਾਂ ਦੀ ਖਰੀਦ ਕਰਨ ਵਾਲੇ ਰਣਜੀਤ ਸਿੰਘ ਉਰਫ ਸੋਢੀ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਰਾਮਨਗਰ (ਬਲਾਚੌਰ) ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਤੋਂ ਪੁਲਸ ਨੇ ਵੱਖ-ਵੱਖ ਕੰਪਨੀਆਂ ਦੇ 19 ਮੋਬਾਇਲ ਬਰਾਮਦ ਕਰ ਲਏ। ਗ੍ਰਿਫਤਾਰੀ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 


Related News