ਰਿਲਾਇੰਸ ਜੀਓ ਦੇ ਮਾਰਕੀਟਿੰਗ ਹੈੱਡ ਦੀ ਹੱਤਿਆ ਮਾਮਲੇ ''ਚ ਤਿੰਨ ਨੂੰ ਉਮਰਕੈਦ

Saturday, Sep 01, 2018 - 07:09 AM (IST)

ਰਿਲਾਇੰਸ ਜੀਓ ਦੇ ਮਾਰਕੀਟਿੰਗ ਹੈੱਡ ਦੀ ਹੱਤਿਆ ਮਾਮਲੇ ''ਚ ਤਿੰਨ ਨੂੰ ਉਮਰਕੈਦ

ਚੰਡੀਗੜ੍ਹ, (ਸੁਸ਼ੀਲ)- ਰਿਲਾਇੰਸ ਜੀਓ ਦੇ ਮਾਰਕੀਟਿੰਗ ਹੈੱਡ ਵਿਨੀਤ ਤ੍ਰੇਹਨ ਦੀ ਲੁੱਟ ਦੇ ਮਕਸਦ ਨਾਲ ਕੁਹਾੜੀ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਜ਼ਿਲਾ ਅਦਾਲਤ ਨੇ ਮਨੀਮਾਜਰਾ ਦੇ ਮਨੀਸ਼, ਆਮਿਰ ਤੇ ਪੰਚਕੂਲਾ ਦੀ ਰਾਜੀਵ ਕਾਲੋਨੀ ਨਿਵਾਸੀ ਆਕਾਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ 'ਤੇ 5-5 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਮਨੀਮਾਜਰਾ ਪੁਲਸ ਨੇ ਉਕਤ ਤਿੰਨਾਂ ਖਿਲਾਫ ਚਾਰਜਸ਼ੀਟ ਦਰਜ ਕੀਤੀ ਸੀ।


Related News