''50000 ਰੁਪਏ ਦਿਓ ਨਹੀਂ ਤਾਂ ਮਿਲੇਗੀ ਮੌਤ''
Saturday, Jun 29, 2019 - 07:01 PM (IST)

ਗਿੱਦੜਬਾਹਾ (ਸਿੰਧਿਆ, ਢੁੱਡੀ) : ਗਿੱਦੜਬਾਹਾ 'ਚ ਸਥਿਤ ਬਰਫ ਵਾਲੀ ਗਲੀ ਵਿਚ ਸ਼ਰਾਰਤੀ ਅਨਸਰ ਵਲੋਂ ਬੀਤੀ ਰਾਤ ਲਗਭਗ 1 ਤੋਂ 2 ਵਜੇ ਦੇ ਦਰਮਿਆਨ ਕੁਝ ਘਰਾਂ ਵਿਚ ਇਕ ਧਮਕੀ ਲਿਖੀ ਪਰਚੀ ਸੁੱਟੀ ਗਈ ਹੈ। ਇਸ ਪਰਚੀ ਵਿਚ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ 50000 ਰੁਪਏ ਦਿਓ ਨਹੀਂ ਤਾਂ ਮੌਤ ਮਿਲੇਗੀ। ਪਰਚੀ ਮਿਲਦੇ ਹੀ ਗਲੀ ਦੇ ਲੋਕਾਂ ਵਿਚ ਹੜਕੰਪ ਮਚ ਗਿਆ ਅਤੇ ਉਨ੍ਹਾਂ ਨੇ ਸਥਾਨਕ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਉਧਰ ਧਮਕੀ ਮਿਲਣ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਹਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਰਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਦੇਖਿਆ। ਕੈਮਰਿਆਂ ਵਿਚ ਇਕ ਨੌਜਵਾਨ ਦਿਖਾਈ ਦਿੰਦਾ ਹੈ ਜਿਸ ਨੇ ਚਿਹਰਾ ਚਿੱਟੇ ਕੱਪੜੇ ਨੇ ਢਕਿਆ ਹੋਇਆ ਹੈ ਅਤੇ ਘਰਾਂ ਵਿਚ ਪਰਚੀਆਂ ਸੁੱਟ ਰਿਹਾ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਉਕਤ ਨੌਜਵਾਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।