ਸੋਸ਼ਲ ਮੀਡੀਆ ''ਤੇ ਮੁੱਖ ਮੰਤਰੀ ਦੀ ਇਹ ਤਸਵੀਰ ਹੋ ਰਹੀ ਹੈ ਵਾਇਰਲ ਜਾਣੋ ਇਸ ਦੀ ਸੱਚਾਈ
Wednesday, Jun 14, 2017 - 07:41 AM (IST)
ਨਵੀਂ ਦਿੱਲੀ — ਸੋਸ਼ਲ ਮੀਡੀਆ 'ਤੇ ਸ਼ਰਾਰਤੀ ਤੱਤ ਝੂਠੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਸ਼ਰਾਰਤ 'ਚ ਉਹ ਕਿਸੇ ਨੂੰ ਵੀ ਨਹੀਂ ਬਖਸ਼ਦੇ। ਇਸ ਵਾਰ ਝੂਠੀਆਂ ਤਸਵੀਰਾਂ ਸ਼ੇਅਰ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆਏ ਮੁੱਖ ਮੰਤਰੀ ਯੋਗੀ। ਫੋਟੋਸ਼ਾਪ ਦੁਆਰਾ ਬਣਾਇਆ ਹੋਇਆ ਫੋਟੋ ਪੋਸਟ ਕਰਨ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਦੋ ਦਿਨ ਪਹਿਲਾਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਨ੍ਹਾਂ 'ਚੋਂ ਇਕ ਆਪਣੀ ਫੇਸਬੁੱਕ ਤਸਵੀਰ ਪੋਸਟ ਕਰਨ ਵਾਲਾ ਅਤੇ ਹੋਰ ਲਾਇਕ ਕਰਨ ਵਾਲੇ ਹਨ।

ਮੁੱਖ ਮੰਤਰੀ ਦੀ ਜਿਹੜੀ ਫੋਟੋ ਵਾਇਰਲ ਹੋ ਰਹੀ ਹੈ, ਉਸ 'ਚ ਯੋਗੀ ਗਊ ਮੂਤਰ ਪੀਂਦੇ ਦਿਖਾਈ ਦੇ ਰਹੇ ਹਨ। ਇਸ ਫੋਟੋ ਨੂੰ ਫੋਟੋਸ਼ਾਪ ਦੇ ਜ਼ਰੀਏ ਤਿਆਰ ਕੀਤਾ ਗਿਆ ਹੈ। ਸੱਚਾਈ ਇਹ ਹੈ ਕਿ ਯੋਗੀ ਗਊ ਮੂਤਰ ਨਹੀਂ ਹੈਂਡ ਪੰਪ ਤੋਂ ਪਾਣੀ ਪੀ ਰਹੇ ਸਨ।
