ਬੱਚੀ ਦੇ ਸਕੂਲ ਜਾਣ ਲਈ ਲੈ ਕੇ ਦਿੱਤਾ ਸੀ ਨਵਾਂ ਸਾਈਕਲ, ਚੋਰਾਂ ਨੇ ਅੱਧੀ ਰਾਤੀਂ ਉਸੇ ''ਤੇ ਕਰ''ਤਾ ਹੱਥ ਸਾਫ਼
Monday, Dec 02, 2024 - 05:48 AM (IST)
ਜਲੰਧਰ (ਮਹੇਸ਼)- ਪਿਮਸ ਹਸਪਤਾਲ ਦੇ ਸਾਹਮਣੇ ਗੋਲਡਨ ਐਵੀਨਿਊ ਛੋਟੀ ਬਾਰਾਂਦਰੀ ’ਚ ਇਕ ਘਰੋਂ ਚੋਰ ਨਵਾਂ ਰੇਂਜਰ ਸਾਈਕਲ ਹੀ ਚੋਰੀ ਕਰ ਕੇ ਲੈ ਗਏ। ਵਾਰਦਾਤ ਸਮੇਂ ਚੋਰ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਏ ਹਨ। ਕੁਲਦੀਪ ਕੁਮਾਰ ਪੁੱਤਰ ਮੇਲਾ ਰਾਮ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਾਨਕੇ ਪਿੰਡ ਤੋਂ ਪਰਤਦੇ ਸਮੇਂ ਹੋ ਗਈ ਅਣਹੋਣੀ ; ਮਾਂ ਸਾਹਮਣੇ ਜਵਾਨ ਪੁੱਤ ਦੀ ਤੜਫ਼-ਤੜਫ਼ ਨਿਕਲੀ ਜਾਨ
ਉਸ ਨੇ ਦੱਸਿਆ ਕਿ ਉਸ ਨੇ ਇਹ ਸਾਈਕਲ 4 ਮਹੀਨੇ ਪਹਿਲਾਂ ਆਪਣੀ ਲੜਕੀ ਦੇ ਸਕੂਲ ਜਾਣ ਲਈ 11,500 ਰੁਪਏ ਵਿਚ ਖਰੀਦਿਆ ਸੀ। ਉਸ ਨੇ ਦੱਸਿਆ ਕਿ ਰਾਤ 12.19 ਵਜੇ ਚੋਰਾਂ ਨੇ ਇਹ ਸਾਈਕਲ ਚੋਰੀ ਕਰ ਲਿਆ। ਕੈਮਰੇ ’ਚ ਕੈਦ ਹੋਏ ਚੋਰਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਕੁਲਦੀਪ ਕੁਮਾਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਪਰ ਪੁਲਸ ਵੱਲੋਂ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਵਧ ਰਹੇ ਹਨ।
ਇਹ ਵੀ ਪੜ੍ਹੋ- ਗੈਸ ਕੰਪਨੀਆਂ ਵੱਲੋਂ ਗਾਹਕਾਂ ਲਈ ਸਖ਼ਤ ਹਦਾਇਤ ; ਨਾ ਕੀਤਾ ਇਹ ਕੰਮ ਤਾਂ ਸਬਸਿਡੀ 'ਤੇ ਲੱਗ ਜਾਵੇਗੀ 'ਬ੍ਰੇਕ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e