‘ਪੁਲਸ ਕਵਰ’ ਲੈਣ ਦੇ ਇੱਛੁਕ ਸਿਆਸਤਦਾਨ ਤੇ ਕਾਰੋਬਾਰੀ ਧਮਕੀ ਦੇਣ ਲਈ ਮੈਨੂੰ ਦਿੰਦੇ ਹਨ ਪੈਸੇ : ਲਾਰੈਂਸ ਬਿਸ਼ਨੋਈ

Wednesday, Jun 28, 2023 - 08:38 AM (IST)

‘ਪੁਲਸ ਕਵਰ’ ਲੈਣ ਦੇ ਇੱਛੁਕ ਸਿਆਸਤਦਾਨ ਤੇ ਕਾਰੋਬਾਰੀ ਧਮਕੀ ਦੇਣ ਲਈ ਮੈਨੂੰ ਦਿੰਦੇ ਹਨ ਪੈਸੇ : ਲਾਰੈਂਸ ਬਿਸ਼ਨੋਈ

ਨਵੀਂ ਦਿੱਲੀ (ਇੰਟ.)- ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਦੱਸਿਆ ਕਿ ਰਾਜਨੇਤਾ ਅਤੇ ਕਾਰੋਬਾਰੀ, ਜਿਸ ਕਿਸੇ ਦੀ ਵੀ ਪੁਲਸ ਕਵਰ ਲੈਣ ਦੀ ਇੱਛਾ ਹੁੰਦੀ ਸੀ, ਉਹ ਮੇਰੀ ‘ਧਮਕੀ ਭਰੀ ਕਾਲ’ ਦੇ ਬਦਲੇ ਮੈਨੂੰ ਪੈਸੇ ਦਿੰਦੇ ਹਨ।

ਇਹ ਵੀ ਪੜ੍ਹੋ: ਨਿਊਯਾਰਕ 'ਚ ਹੁਣ ਦੀਵਾਲੀ 'ਤੇ ਸਕੂਲਾਂ 'ਚ ਹੋਵੇਗੀ ਛੁੱਟੀ, ਭਾਰਤੀਆਂ 'ਚ ਖ਼ੁਸ਼ੀ ਦੀ ਲਹਿਰ

ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਬਿਸ਼ਨੋਈ ਫਿਲਹਾਲ ਬਠਿੰਡਾ ਦੀ ਜੇਲ੍ਹ ’ਚ ਹੈ। ਉਹ ਅਪ੍ਰੈਲ ਤੋਂ ਐੱਨ. ਆਈ. ਏ. ਦੀ ਹਿਰਾਸਤ ’ਚ ਹੈ ਅਤੇ ਖਾਲਿਸਤਾਨੀ ਸੰਗਠਨਾਂ ਲਈ ਫੰਡਿੰਗ ਨਾਲ ਜੁੜੇ ਮਾਮਲੇ ’ਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸ਼ਰਾਬ ਡੀਲਰਾਂ, ਕਾਲ ਸੈਂਟਰ ਦੇ ਮਾਲਕਾਂ, ਦਵਾਈ ਸਪਲਾਇਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਤੋਂ ਹਰ ਮਹੀਨੇ 2.5 ਕਰੋੜ ਰੁਪਏ ਦੀ ਵਸੂਲੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪਾਕਿ 'ਚ ਕਹਿਰ ਬਣ ਕੇ ਵਰ੍ਹ ਰਿਹੈ ਮੀਂਹ, 23 ਲੋਕਾਂ ਦੀ ਮੌਤ, ਜਲਮਗਨ ਹੋਈਆਂ ਸੜਕਾਂ (ਵੇਖੋ ਤਸਵੀਰਾਂ)

ਉਸ ਨੇ ਦਾਅਵਾ ਕੀਤਾ ਕਿ ਇਨ੍ਹੀਂ ਦਿਨੀਂ ਕਈ ਰਾਜਨੇਤਾ ਅਤੇ ਕਾਰੋਬਾਰੀ ਸਬੰਧਤ ਸੂਬੇ ਦੀ ਪੁਲਸ ਤੋਂ ਸੁਰੱਖਿਆ ਲੈਣ ਲਈ ਧਮਕੀ ਭਰੇ ਜ਼ਬਰਨ ਵਸੂਲੀ ਦੇ ਕਾਲ ਕਰਨ ਲਈ ਉਸ ਨੂੰ ਪੈਸੇ ਦੇ ਰਹੇ ਹਨ।

ਇਹ ਵੀ ਪੜ੍ਹੋ: PM ਮੋਦੀ ਤੋਂ ਸਵਾਲ ਪੁੱਛਣ ਮਗਰੋਂ ਆਲੋਚਨਾ 'ਚ ਘਿਰੀ ਪੱਤਰਕਾਰ, ਸਮਰਥਨ 'ਚ ਆਇਆ ਵ੍ਹਾਈਟ ਹਾਊਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News