ਜਲੰਧਰ ''ਚ ਆ ਕੇ ਵਸੇ 40 ਸਾਲ ਤੋਂ ਨਾਗਰਿਕਤਾ ਦੇ ਇੰਤਜ਼ਾਰ ''ਚ ਸਨ ਇਹ ਲੋਕ, CAA ਨਾਲ ਮਿਲੇਗੀ ਰਾਹਤ

Wednesday, Mar 13, 2024 - 01:21 PM (IST)

ਜਲੰਧਰ ''ਚ ਆ ਕੇ ਵਸੇ 40 ਸਾਲ ਤੋਂ ਨਾਗਰਿਕਤਾ ਦੇ ਇੰਤਜ਼ਾਰ ''ਚ ਸਨ ਇਹ ਲੋਕ, CAA ਨਾਲ ਮਿਲੇਗੀ ਰਾਹਤ

ਜਲੰਧਰ (ਗੁਲਸ਼ਨ)-ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲਾਗੂ ਕਰਨ ਸਬੰਧੀ ਮੋਦੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹਰ ਪਾਸੇ ਇਸ ਦੀ ਤਾਰੀਫ਼ ਹੋ ਰਹੀ ਹੈ। ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਵੀ ਇਸ ਨੂੰ ਕੇਂਦਰ ਸਰਕਾਰ ਦਾ ਇਤਿਹਾਸਕ ਫ਼ੈਸਲਾ ਦੱਸਿਆ ਹੈ। ਕਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਦਸੰਬਰ 2014 ਤੱਕ ਭਾਰਤ ਆਏ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਸਤਾਏ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦੀ ਸਹੂਲਤ ਦੇ ਕੇ ਵੱਡੀ ਰਾਹਤ ਦਿੱਤੀ ਹੈ।

ਕਾਲੀਆ ਨੇ ਦੱਸਿਆ ਕਿ ਜਲੰਧਰ ਵਿਚ 300 ਦੇ ਕਰੀਬ ਪਰਿਵਾਰ ਅਜਿਹੇ ਹਨ, ਜੋ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਤੋਂ ਪਲਾਇਨ ਕਰ ਗਏ ਅਤੇ ਹੁਣ ਤੱਕ ਆਪਣੇ ਵੀਜ਼ਿਆਂ ਦੀ ਮਿਆਦ ਵਧਵਾਉਣ ਲਈ ਸਖ਼ਤ ਮਿਹਨਤ ਕਰ ਰਹੇ ਸਨ। ਉਕਤ ਪਰਿਵਾਰਾਂ ਦੇ 16 ਮੈਂਬਰੀ ਵਫ਼ਦ ਨੇ ਮਨੋਰੰਜਨ ਕਾਲੀਆ ਦੇ ਘਰ ਜਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। 

ਇਹ ਵੀ ਪੜ੍ਹੋ: ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਸਖ਼ਤ, ‘ਨੋ ਆਟੋ ਜ਼ੋਨ’, ‘ਨੋ ਪਾਰਕਿੰਗ’ ਸਬੰਧੀ ਦਿੱਤੀਆਂ ਇਹ ਹਦਾਇਤਾਂ

ਸਾਬਕਾ ਮੰਤਰੀ ਨੇ ਆਪਣੇ ਨਿਵਾਸ ਸਥਾਨ ’ਤੇ ਸਮੂਹ ਲਾਭਪਾਤਰੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਵਫ਼ਦ ਵਿਚ ਰਾਮ ਸਰੂਪ, ਵਿਨੋਦ ਬੌਬੀ, ਫਲਕ ਰਾਜ, ਹੰਸ ਰਾਜ, ਜੌਨੀ, ਸੰਜੀਵ ਕੁਮਾਰ, ਰਵੀ ਭਗਤ, ਸੈਨ ਦਾਸ, ਬੂਟਾ ਰਾਮ, ਕਾਲਾ ਰਾਮ, ਰਾਜ ਕੁਮਾਰ, ਲਾਲ ਚੰਦ, ਇਕਬਾਲ ਸਿੰਘ, ਰਾਜ ਕੁਮਾਰ, ਜਨਕ ਰਾਜ, ਚੂਨੀ ਲਾਲ ਆਦਿ ਸ਼ਾਮਲ ਸਨ। ਇਨ੍ਹਾਂ ਵਿਚ ਕੋਈ 40 ਸਾਲ ਤੋਂ ਅਤੇ ਕੋਈ 20 ਸਾਲ ਤੋਂ ਜਲੰਧਰ ਵਿਚ ਆ ਕੇ ਰਹਿ ਰਿਹਾ ਹੈ। ਹੁਣ ਨਾਗਰਿਕਤਾ ਹਾਸਲ ਕਰਨ ਦੇ ਨਵੇਂ ਕਾਨੂੰਨ ਤੋਂ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਭਾਰਤ ਦੇ ਨਾਗਰਿਕ ਬਣ ਜਾਣਗੇ। ਅਜੇ ਉਨ੍ਹਾਂ ਨੂੰ ਵਾਰ-ਵਾਰ ਵੀਜ਼ਾ ਰਿਨਿਊ ਕਰਵਾ ਕੇ ਜਲੰਧਰ ਵਿਚ ਰਹਿਣਾ ਪੈਂਦਾ ਹੈ ਅਤੇ ਪਾਕਿਸਤਾਨ ਜਾਣਾ ਪਸੰਦ ਨਹੀਂ। ਸਿਆਲਕੋਟ ਤੋਂ ਜਲੰਧਰ ਆ ਕੇ ਉਨ੍ਹਾਂ ਨੇ ਲੈਦਰ ਦੀ ਟੈਨਰੀਜ, ਸਪੋਰਟਸ ਗੁਡਸ ਦੇ ਕਾਰਖਾਨਿਆਂ ਅਤੇ ਸਰਜੀਕਲ ਦੇ ਕਾਰਖਾਨਿਆਂ ਵਿਚ ਕੰਮ ਸ਼ੁਰੂ ਕੀਤਾ। ਹੁਣ ਜਦੋਂ ਨਾਗਰਿਕਤਾ ਮਿਲੇਗੀ ਤਾਂ ਉਨ੍ਹਾਂ ਨੂੰ ਰੁਜ਼ਗਾਰ ਲਈ ਸਰਕਾਰੀ ਸਕੀਮਾਂ ਦਾ ਲਾਭ ਮਿਲੇਗਾ। ਹੋਮ ਲੋਨ ਵੀ ਮਿਲ ਸਕਣਗੇ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਜਾਰੀ ਹੋ ਗਿਆ ਅਲਰਟ (ਵੀਡੀਓ)
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News